ਕੋਟਕਪੂਰਾ, 16 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੁਖਵਿੰਦਰ ਸਿੰਘ ਧਾਲੀਵਾਲ ਨੂੰ ਐਜੂਕੇਸ਼ਨ ਡਿਵੈਲਪਮੈਂਟ ਬੋਰਡ ਪੰਜਾਬ ਦੇ ਮੈਂਬਰ ਬਣਨ ਤੇ ਟੀਮ ਸੰਧਵਾਂ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ, ਪੀ.ਆਰ.ਓ. ਮਨਪ੍ਰੀਤ ਸਿੰਘ ਧਾਲੀਵਾਲ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਮਨਦੀਪ ਸਿੰਘ ਮੌਂਗਾ, ਸੰਦੀਪ ਸਿੰਘ ਕੰਮੇਆਣਾ ਬਲਾਕ ਪ੍ਰਧਾਨ, ਮਾਸਟਰ ਹਰਦੀਪ ਸਿੰਘ, ਨਰੇਸ਼ ਸਿੰਗਲਾ, ਅਰੁਣ ਸਿੰਗਲਾ, ਸੁਖਵੰਤ ਸਿੰਘ ਪੱਕਾ ਜਿਲ੍ਹਾ ਯੂਥ ਪ੍ਰਧਾਨ, ਗੁਰਮੀਤ ਸਿੰਘ ਧੂੜਕੋਟ, ਗੁਰਸੇਵਕ ਸਿੰਘ ਧੂੜਕੋਟ, ਡਾ. ਰਾਜਪਾਲ ਸਿੰਘ ਢੁੱਡੀ, ਪਿੰਦਰ ਗਿੱਲ ਸੰਧਵਾ, ਸੁਖਜਿੰਦਰ ਸਿੰਘ ਤੱਖੀ, ਅਰੁਣ ਚਾਵਲਾ, ਮਨਜਿੰਦਰ ਗੋਪੀ, ਸੁਤੰਤਰ ਜੋਸ਼ੀ, ਸੰਜੀਵ ਕੁਮਾਰ ਕਾਲੜਾ ਬਲਾਕ ਪ੍ਰਧਾਨ, ਰੋਮਾ ਮਹਿਤਾ, ਦੀਪਕ ਮੌਂਗਾ, ਕਾਕੂ ਐਮ.ਸੀ., ਮੇਹਰ ਸਿੰਘ ਚਾਨੀ ਅਤੇ ਨਿਰਮਲ ਸਿੰਘ ਐੱਸ.ਸੀ. ਵਿੰਗ ਪ੍ਰਧਾਨ ਹਲਕਾ ਕੋਟਕਪੂਰਾ ਆਦਿ ਵੱਲੋਂ ਸੁਖਵਿੰਦਰ ਸਿੰਘ ਧਾਲੀਵਾਲ ਨੂੰ ਐਜੂਕੇਸ਼ਨ ਡਿਵੈਲਪਮੈਂਟ ਬੋਰਡ ਪੰਜਾਬ ਦੇ ਮੈਂਬਰ ਬਣਨ ਮੁਬਾਰਕਬਾਦ ਦਿੱਤੀ। ਸਮੁੱਚੀ ਟੀਮ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਕੀਤਾ। ਸੁਖਵਿੰਦਰ ਸਿੰਘ ਧਾਲੀਵਾਲ ਨੇ ਵੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਕਰਦਿਆਂ ਵਿਸਵਾਸ ਦਿਵਾਇਆ ਕਿ ਉਹ ਸਭ ਦੀ ਬਿਹਤਰੀ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।