ਕੋਟਕਪੂਰਾ, 5 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਰਕੀਟ ਕਮੇਟੀ ਕੋਟਕਪੂਰਾ ਦੇ ਸਾਬਕਾ ਚੇਅਰਮੈਨ ਸਵ. ਦਿਲਬਾਗ ਸਿੰਘ ਬਰਾੜ ਦੇ ਹੋਣਹਾਰ ਫ਼ਰਜੰਦ ਸੁਮੀਤ ਸਿੰਘ ਬਰਾੜ ਨੂੰ ਸਟੇਟ ਜੋਆਇੰਟ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਉਨਾਂ ਦੀ ਇਹ ਨਿਯੁਕਤੀ ਇੰਡੀਅਨ ਯੂਥ ਕਾਂਗਰਸ, ਮੀਡੀਆ ਡਿਪਾਰਟਮੈਂਟ ਦੇ ਕੌਮੀ ਇੰਚਾਰਜ ਵਰੁਨ ਪਾਂਡੇ ਵਲੋਂ ਆਉਂਦੀਆਂ ਲੋਕ ਸਭਾ ਨੂੰ ਮੱਦੇਨਜ਼ਰ ਰੱਖਦਿਆਂ ਕੀਤੀ ਗਈ ਹੈ। ਸੁਮੀਤ ਬਰਾੜ ਨੇ ਆਪਣੀ ਇਸ ਨਿਯੁਕਤੀ ਲਈ ਵਰੁਨ ਪਾਂਡੇ, ਮੋਹਿਤ ਮੋਹਿੰਦਰਾ ਪ੍ਰਧਾਨ ਪੰਜਾਬ ਪ੍ਰਦੇਸ਼ ਯੂਥ ਕਾਂਗਰਸ, ਸਰਬਪ੍ਰੀਤ ਸਿੰਘ ਸੈਵੀ ਸਟੇਟ ਮੀਡੀਆ ਕੋਅਰਾਡੀਨੇਟਰ, ਕਿਰਨਜੀਤ ਸਿੰਘ ਮਿੱਠਾ ਚੇਅਰਮੈਨ ਕਿਸਾਨ ਸੈੱਲ, ਵੀਰਦਵਿੰਦਰ ਸਿੰਘ ਸਮਾਘ ਯੁੂਥ ਆਗੂ ਸਮੇਤ ਯੂਥ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ ਅਤੇ ਦਿਨ-ਰਾਤ ਇਕ ਲੋਕਾਂ ਕਾਂਗਰਸ ਪਾਰਟੀ ਦੇ ਪ੍ਰੋਗਰਾਮ ਨੂੰ ਲੋਕਾਂ ਤੱਕ ਲਿਜਾਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਯੂਥ ਆਗੂ ਅਮਰਿੰਦਰ ਸਿੰਘ ਬਨੀ ਬਰਾੜ, ਸੋਨਾ ਮੌੜ, ਤਰਸੇਮ ਸਿੰਘ ਬਰਾੜ ਜਿਊਣ ਵਾਲਾ, ਜਸਪ੍ਰੀਤ ਸਿੰਘ ਜੱਸਾ ਘੁਮਿਆਰਾ, ਗੁਰਭੇਜ ਸਿੰਘ ਢਿੱਲੋਂ ਕੋਟਸੁਖੀਆ, ਕ੍ਰਾਂਤੀ ਸਿੰਘ ਢਿੱਲਵਾਂ, ਜਸਵਿੰਦਰ ਬਰਾੜ ਕੋਟਸੁਖੀਆ, ਜਸਪਾਲ ਸਿੰਘ ਚਮੇਲੀ ਨੇ ਇਸ ਨਿਯੁਕਤੀ ਦਾ ਸਵਾਗਤ ਕੀਤਾ ਹੈ।