ਕੋਟਕਪੂਰਾ, 20 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੁਰਜੀਤ ਆਲੀਵਾਲ ਹਮੇਸ਼ਾ ਆਪਣੇ ਸੱਭਿਆਚਾਰਕ ਅਤੇ ਸਮਾਜਿਕ ਗੀਤਾਂ ਕਰਕੇ ਚਰਚਾ ’ਚ ਰਿਹਾ ਹੈ। ਉਹ ਆਪਣੇ ਅਮੀਰ ਵਿਰਸੇ ਨੂੰ ਪ੍ਰਣਾਇਆ ਹੋਇਆ ਅਤੇ ਸੁਲਝਿਆ ਹੋਇਆ ਫਨਕਾਰ ਹੈ। ਉਸ ਦੀ ਤਾਜਾ ਪੇਸ਼ਕਾਰੀ ‘ਵਿਰਸੇ ਦਾ ਸ਼ਾਨ’ ਸਿੰਗਲ ਟਰੈਕ ਦਾ ਪੋਸਟਰ ਪੰਜਾਬੀ ਪਿਆਰਿਆਂ ਦੀ ਹਾਜਰੀ ’ਚ ਲੋਕਅਰਪਣ ਹੋ ਚੁੱਕਾ ਹੈ। ਬਹੁਤ ਜਲਦੀ ਇਹ ਗੀਤ ਯੂਟਿਊਬ ਅਤੇ ਹੋਰ ਚੈਨਲਾਂ ’ਤੇ ਤੁਹਾਡੀ ਰੂਹ ਨੂੰ ਸਕੂਨ ਬਖਸੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਉੱਘੇ ਗੀਤਕਾਰ ਅਤੇ ਸਾਹਿਤਕਾਰ ਜਸਵੀਰ ਸਿੰਘ ਭਲੂਰੀਆ ਨੇ ਦੱਸਿਆ ਕਿ ਇਸ ਗੀਤ ਨੂੰ ਖੂਬਸੂਰਤ ਧੁਨਾਂ ਰਾਹੀਂ ਸੰਗੀਤਬੱਧ ਕੀਤਾ ਹੈ ਕਰਨ ਪਿ੍ਰੰਸ ਨੇ ਅਤੇ ਰਚਨਾ ਹੈ ਨੈਸ਼ਨਲ ਐਵਾਰਡੀ, ਪ੍ਰਸਿੱਧ ਲੇਖਕ ਅਮਰੀਕ ਸਿੰਘ ਤਲਵੰਡੀ ਦੀ। ਇੱਥੇ ਜਿਕਰਯੋਗ ਹੈ ਕਿ ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਦਿਲਾਦ ਅਖਤਰ, ਰੰਜਨਾ, ਪਾਲੀ ਦੇਤਵਾਲੀਆ ਸਮੇਤ 40 ਕਲਾਕਾਰਾਂ ਨੇ ਆਪਣੀ ਸੁਰੀਲੀ ਨਾਲ ਅਮਰੀਕ ਸਿੰਘ ਤਲਵੰਡੀ ਦੇ ਗੀਤਾਂ ਨੂੰ ਨਿਵਾਜਿਆ ਹੈ। ਅਮਰੀਕ ਸਿੰਘ ਤਲਵੰਡੀ ਦੇ ਗੀਤ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਹੁੰਦੇ, ਸਗੋਂ ਸਮਾਜ ਸੁਧਾਰਕ ਅਤੇ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਵੀ ਹੁੰਦੇ ਹਨ। ਪੱਗ ’ਤੇ ਪਹਿਲਾਂ ਵੀ ਕਈ ਬਹੁਤ ਵਧੀਆ ਗੀਤ ਆ ਚੁੱਕ ਹਨ ਪਰ ‘ਵਿਰਸੇ ਦੀ ਸ਼ਾਨ’ ਗੀਤ ਪੂਰੇ ਪੰਜਾਬੀ ਪਹਿਰਾਵੇ ਦੀ ਤਰਜਮਾਨੀ ਕਰਦਾ ਹੈ ਅਤੇ ਵਿਰਸੇ ਨਾਲੋਂ ਟੁੱਟ ਚੁੱਕੀ ਅਤੇ ਪੱਛਮੀਂ ਪ੍ਰਭਾਵ ਹੇਠ ਆਈ ਨਵੀਂ ਪੀੜ੍ਹੀ ਨੂੰ ਝੰਜੋੜਨ ਦੀ ਸਮਰੱਥਾ ਰੱਖਦਾ ਹੈ। ਸੋ ਸਾਨੂੰ ਚਾਹੀਦਾ ਹੈ ਕਿ ਅਜਿਹੇ ਗੀਤਾਂ ਨੂੰ ਵੱਧ ਤੋਂ ਵੱਧ ਸੁਣੀਏ ਅਤੇ ਨੌਜਵਾਨਾਂ ਨੂੰ ਵੀ ਸੁਣਨ ਲਈ ਪ੍ਰੇਰੀਏ। ਸੁਰਜੀਤ ਆਲੀਵਾਲ, ਅਮਰੀਕ ਸਿੰਘ ਤਲਵੰਡੀ ਅਤੇ ਸਮੁੱਚੀ ਟੀਮ ਨੂੰ ਇਸ ਮਾਣਮੱਤੀ ਪੇਸ਼ਕਸ ਲਈ ਢੇਰ ਸਾਰੀਆਂ ਮੁਬਾਰਕਾਂ।
Leave a Comment
Your email address will not be published. Required fields are marked with *