ਕਿਸੇ ਗਾਇਕ ਦੀ ਆਵਾਜ਼ ਦਾ ਕ੍ਰੇਜ਼ ਕਿਸੇ ਐਕਟਰ ਤੋਂ ਘੱਟ ਨਹੀਂ ਹੁੰਦਾ। ਕਿਉਂਕਿ ਗਾਇਕ ਆਪਣੀ ਆਵਾਜ਼ ਨਾਲ ਲੱਖਾਂ ਦਿਲ ਜਿੱਤ ਲੈਂਦੇ ਹਨ। ਉਂਜ ਤਾਂ ਅੱਜ ਦੇ ਸਮੇਂ ਵਿੱਚ ਬਾਲੀਵੁੱਡ ਵਿੱਚ ਗਾਇਕਾਂ ਦੀ ਗਿਣਤੀ ਬਹੁਤ ਵਧ ਗਈ ਹੈ, ਪਰ ਕਿਸੇ ਸਮੇਂ ਲੋਕ ਸਿਰਫ਼ ਚੁਣੇ ਹੋਏ ਗਾਇਕਾਂ ਦੀਆਂ ਆਵਾਜ਼ਾਂ ਤੋਂ ਹੀ ਵਾਕਿਫ਼ ਸਨ, ਜਿਵੇਂ 60-70 ਦੇ ਦਹਾਕੇ ਦੀ ਗੱਲ ਕਰੀਏ ਤਾਂ ਲਤਾ, ਆਸ਼ਾ, ਰਫ਼ੀ ਵਰਗੇ ਗਾਇਕ। ਲੋਕ ਉਨ੍ਹਾਂ ਦੀ ਆਵਾਜ਼ ਤੋਂ ਜਾਣੂ ਸਨ। ਪਰ 90 ਦੇ ਦਹਾਕੇ ਤੱਕ ਬਾਲੀਵੁੱਡ ਵਿੱਚ ਗਾਇਕਾਂ ਦਾ ਦਾਇਰਾ ਵਧਦਾ ਗਿਆ ਅਤੇ ਕਈ ਗਾਇਕਾਂ ਨੇ ਲੋਕਾਂ ਦਾ ਦਿਲ ਜਿੱਤ ਕੇ ਪਹਿਚਾਣ ਬਣਾਈ। ਉਂਜ, ਜਦੋਂ ਗੀਤਾਂ ਦੀ ਗੱਲ ਆਉਂਦੀ ਹੈ ਤਾਂ 90 ਦੇ ਦਹਾਕੇ ਦੇ ਗੀਤਾਂ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਉਸ ਸਮੇਂ ਇੱਕ ਤੋਂ ਵੱਧ ਕੇ ਇੱਕ ਗੀਤ ਹੁੰਦੇ ਸਨ, ਜਿਨ੍ਹਾਂ ਨੂੰ ਅੱਜ ਵੀ ਲੋਕ ਸੁਣਨਾ ਪਸੰਦ ਕਰਦੇ ਹਨ।
ਇਸ ਦੇ ਨਾਲ ਹੀ ਉਸ ਦਹਾਕੇ ਦੇ ਹਿੱਟ ਗਾਇਕਾਂ ਦੀ ਗੱਲ ਕਰੀਏ ਤਾਂ ਅਸੀਂ ਹਮੇਸ਼ਾ ਉਦਿਤ ਨਰਾਇਣ ਅਤੇ ਅਲਕਾ ਯਾਗਨਿਕ ਵਰਗੇ ਗਾਇਕਾਂ ਦੀ ਗੱਲ ਕਰਦੇ ਹਾਂ ਪਰ ਇਸ ਤੋਂ ਇਲਾਵਾ ਵੀ ਕਈ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਕਈ ਧਮਾਕੇਦਾਰ ਗੀਤ ਗਾਏ ਹਨ।
ਬਾਲੀਵੁੱਡ ਵਿੱਚ ਬਹੁਤ ਸਾਰੇ ਹੈਰਾਨੀਜਨਕ ਪ੍ਰਤਿਭਾਸ਼ਾਲੀ ਸੈਲੇਬਸ ਹਨ ਜੋ ਨਾ ਸਿਰਫ ਅਦਾਕਾਰੀ ਵਿੱਚ ਚੰਗੇ ਹਨ ਬਲਕਿ ਅਸਲ ਵਿੱਚ ਬਹੁ-ਪ੍ਰਤਿਭਾਸ਼ਾਲੀ ਵਿਅਕਤੀ ਹਨ। ਇਹ ਸੈਲੇਬਸ ਨਾ ਸਿਰਫ ਪਰਦੇ ‘ਤੇ ਆਪਣੀ ਅਦਾਕਾਰੀ ਦਾ ਜਾਦੂ ਚਲਾਉਂਦੇ ਹਨ, ਬਲਕਿ ਗਾਇਕੀ ਦੇ ਮਾਮਲੇ ਵਿੱਚ ਵੀ ਕਿਸੇ ਤੋਂ ਪਿੱਛੇ ਨਹੀਂ ਹਨ। ਆਲੀਆ ਭੱਟ ਤੋਂ ਲੈ ਕੇ ਸ਼ਰਧਾ ਕਪੂਰ ਤੱਕ ਕਈ ਅਜਿਹੇ ਸੈਲੇਬਸ ਹਨ ਜਿਨ੍ਹਾਂ ਨੇ ਨਾ ਸਿਰਫ ਫਿਲਮਾਂ ‘ਚ ਕੰਮ ਕੀਤਾ ਹੈ ਸਗੋਂ ਫਿਲਮੀ ਗੀਤਾਂ ਲਈ ਵੀ ਆਪਣੀ ਆਵਾਜ਼ ਦਿੱਤੀ ਹੈ। ਉਸ ਦੀ ਅਦਾਕਾਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਨੇ ਉਸ ਦੀ ਗਾਇਕੀ ਨੂੰ ਵੀ ਬਰਾਬਰ ਪਸੰਦ ਕੀਤਾ।
ਭਾਵੇਂ ਕਿ ਜ਼ਿਆਦਾਤਰ ਲੋਕ ਗਾਉਣ ਦੇ ਸ਼ੌਕੀਨ ਹਨ, ਪਰ ਇਸ ਦੇ ਨਾਲ-ਨਾਲ ਸੁਰ ਅਤੇ ਸੁਰੀਲੀ ਆਵਾਜ਼ ਦੀ ਸਮਝ ਹੋਣੀ ਵੀ ਬਰਾਬਰ ਜ਼ਰੂਰੀ ਹੈ। ਇਹ ਦੋਵੇਂ ਗੁਣ ਰੱਬ ਨੇ ਇਨ੍ਹਾਂ ਮਸ਼ਹੂਰ ਹਸਤੀਆਂ ਨੂੰ ਦਿੱਤੇ ਹਨ। ਜਿਨ੍ਹਾਂ ਦੀ ਅਦਾਕਾਰੀ ਦੇ ਨਾਲ-ਨਾਲ ਉਨ੍ਹਾਂ ਦੀ ਆਵਾਜ਼ ਨੂੰ ਦਰਸ਼ਕ ਵੀ ਪਸੰਦ ਕਰਦੇ ਹਨ।
90 ਦੇ ਦਹਾਕੇ ਦੇ ਸਭ ਤੋਂ ਵਧੀਆ ਬਾਲੀਵੁੱਡ ਗਾਇਕਾਂ ਵਿੱਚੋਂ ਇੱਕ ਤਰਲੋਚਨ ਤੋਚੀ ਦਾ ਨਾਮ ਆਉਂਦਾ ਹੈ ਉਸਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਫਿਲਮਾਂ ਵਿੱਚ ਕਈ ਗੀਤ ਗਾਏ ਹਨ ਜੋ ਅੱਜ ਵੀ ਬਹੁਤ ਮਸ਼ਹੂਰ ਹਨ।
ਉਸ ਦਹਾਕੇ ‘ਚ ਬਾਲੀਵੁੱਡ ਦੇ ਕਈ ਅਜਿਹੇ ਗਾਇਕ ਸਨ, ਜਿਨ੍ਹਾਂ ਨੇ ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ ਸੀ।
ਗਾਇਕਾਂ ‘ਚੋਂ ਇਕ ਤਰਲੋਚਨ ਤੋਚੀ ਦੀ ਆਵਾਜ਼ ਦਾ ਜਾਦੂ ਅਜਿਹਾ ਹੈ ਕਿ ਪੂਰੀ ਦੁਨੀਆ ਉਸ ਦੀ ਗਾਇਕੀ ਦੀ ਤਾਰੀਫ਼ ਕਰਦੀ ਹੈ।
ਪਹਿਲੀ ਕਤਾਰ ਚ ਗਾਇਕ ਤਰਲੋਚਨ ਤੋਚੀ ਦਾ ਜ਼ਿਕਰ ਕੀਤੇ ਜਾਵੇ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ
ਉਸ ਜ਼ਮਾਨੇ ਦੇ ਹੁਣ ਤੱਕ ਮਸ਼ਹੂਰ ਗਾਇਕ ਤਰਲੋਚਨ ਤੋਚੀ ਨੇ ਆਪਣੇ ਕੈਰੀਅਰ ਵਿੱਚ ਕਰੀਬ ਸੈਂਕੜੇ ਦੀ ਗਿਣਤੀ ਵਿਚ ਗੀਤ ਗਾਏ ਹਨ। ਵਿਆਹ ਦੀ ਪਰੰਪਰਾ ਹੋਵੇ, ਵਿਛੋੜੇ ਦੀ ਹੂਕ ਹੋਵੇ, ਰੋਮਾਂਸ ਦੀ ਸੁਨਹਿਰੀ ਸਾਂਝ ਹੋਵੇ, ਸ਼ਾਸਤਰੀ ਸੰਗੀਤ ਦੀ ਮਹਿਮਾ ਹੋਵੇ, ਕੱਵਾਲੀ ਦੀ ਸ਼ਾਨ ਹੋਵੇ ਜਾਂ ਭਜਨ ਦੇ ਕੰਬਦੇ ਜਜ਼ਬਾਤ, ਉਸ ਨੇ ਸਾਰੀਆਂ ਵਿਧਾਵਾਂ ਵਿੱਚ ਗਾਇਆ ਹੈ।
ਜੇਕਰ ਤੁਸੀਂ ਉਸਨੂੰ ਸੱਚਮੁੱਚ ਸੁਣਿਆਂ ਹੈ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਤਰਲੋਚਨ ਦੀ ਆਵਾਜ਼ ਇੰਨੀ ਦਿਲਕਸ਼ ਹੈ ਇਸ ਦੇ ਨਾਲ ਹੀ ਉਸਦੀ ਆਵਾਜ਼ ਵਿਚ ਇੱਕ ਤੀਬਰਤਾ ਹੈ ਜੋ ਉਸਨੂੰ ਦੂਜਿਆਂ ਤੋਂ ਵੱਖਰਾ ਬਣਾਉਂਦੀ ਹੈ।
ਉਸ ਦੀਆ ਹੁਣ ਤੱਕ ਲਗਭਗ 20 ਐਲਬਮਾਂ ਮਾਰਕੀਟ ਵਿਚ ਆ ਚੁੱਕੀਆਂ ਹਨ। ਇਨ੍ਹਾਂ ਨੇ ਆਪਣੀ ਇਕ ਯਾਦ ਸਾਂਝੀ ਕਰਦੇ ਹੋਇਆ ਦੱਸਿਆ ਕਿ
ਮੈਨੂੰ ਸਾਲ 2016 ਵਿਚ ਇਕ ਧਾਰਮਿਕ ਵਿਚ ਹਰੀਕੇ ਪੱਤਣ ਤੇ ਈਸ਼ਰ ਧਾਮ ਤੇ ਬਾਬਾ ਜੀ ਨੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਤੇ ਉਸ ਤੋਂ ਦੋ ਸਾਲ ਬਾਅਦ ਸਾਲ 2018 ਵਿਚ ਦੂਜੀ ਵਾਰ ਗੋਲਡ ਮੈਡਲ ਭੇਟ ਕੀਤਾ ਸੀ। ਪਦਮ ਸ਼੍ਰੀ ਰਫ਼ੀ ਰਤਨ ਅਵਾਰਡ ਇਹ ਗ੍ਰੇਟ ਸਪੋਰਟਸ ਕਲਚਰਲ ਕਲੱਬ ( ਇੰਡੀਆ) ਵੱਲੋਂ ਹਰ ਸਾਲ ਇਕ ਅਵਾਰਡ ਰਫ਼ੀ ਰਤਨ ਅਵਾਰਡ ਉਨ੍ਹਾਂ ਦਿੱਗਜ ਹਸਤੀਆਂ ਨੂੰ ਦਿੱਤਾ ਜਾਂਦਾ ਹੈ ਜਿੰਨਾ ਨੇ ਸੰਗੀਤ ਗਾਇਕੀ, ਸਿਨੇਮਾ ਦੇ ਖੇਤਰ ਵਿਚ ਵਿਚ ਅਹਿਮ ਭੂਮਿਕਾ ਨਿਭਾਉਣ ਬਦਲੇ ਦਿਤੀਆਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਤਿੰਨ ਅਹਿਮ ਹਸਤੀਆਂ ਨੂੰ ਇਹ ਅਵਾਰਡ ਦਿੱਤਾ ਜਾਂਦਾ ਹੈ। ਇਸ ਵਿਚ ਤਰਲੋਚਨ ਤੋਚੀ ਨੂੰ ਪਦਮਸ਼੍ਰੀ ਰਫ਼ੀ ਰਤਨ ਅਵਾਰਡ ਤੇ ਪ੍ਰਸਿੱਧ ਕਮੇਡੀਅਨ ਸੁਰਿੰਦਰ ਫ਼ਰਿਸ਼ਤਾ ( ਘੁੱਲੇ ਸ਼ਾਹ) ਨੂੰ ਕਮੇਡੀ,( ਮੇਹਰ ਮਿੱਤਲ) ਤੇ
ਲਾਚੀ ਬਾਵਾ(ਗੁਰਮੀਤ ਬਾਵਾ ਅਵਾਰਡ) ਅਵਾਰਡ ਦਿੱਤਾ ਗਿਆ ਹੈ।
ਗਾਇਕੀ ਦੇ ਨਾਲ-ਨਾਲ ਬਤੌਰ ਆਰਟਿਸਟ ਜਲੰਧਰ ਦੂਰਦਰਸ਼ਨ ਦੇ ਚਰਚਿਤ ਸੀਰੀਅਲ “ਪੇਕਿਆਂ ਵਾਲੀ ਸਹੁਰਿਆਂ ਵਾਲੀ , ਤੇ “ਚਿੱਟਾ ਲਹੂ” ਚ ਕੰਮ ਕੀਤਾ ਹੈ।
ਉਸ ਦੀਆ ਪਹਿਲਾਂ ਕੁਝ ਫ਼ਿਲਮਾਂ ਰੀਲੀਜ਼ ਹੋ ਚੁਕੀਆ ਹਨ।
ਉਸ ਦੀ ਆਉਣ ਵਾਲੀ ਫ਼ਿਲਮ
ਫ਼ਿਲਮ’ ਕੌਰ ਇਜ ਕਿੰਗ ‘ ਜਿਸ ਦੇ ਡਾਇਰੈਕਟਰ ਵਿਕਰਮ ਰਾਂਝਾ ਹਨ। ਇਸ ਫ਼ਿਲਮ ਵਿਚ ਇਨ੍ਹਾਂ ਨੇ ਡਾਕਟਰ ਦਾ ਕਿਰਦਾਰ ਨਿਭਾਇਆ ਹੈ। ਇਨ੍ਹਾਂ ਨੇ ਹੱਸਦੇ ਹੋਏ ਦੱਸਿਆ ਕਿ ਪੰਜਾਬੀ ਵਿਚ ਇਕ ਕਹਾਵਤ ਹੈ ਇਕ ਸਫ਼ਲ ਮਰਦ ਦੀ ਕਾਮਯਾਬੀ ਪਿੱਛੇ ਇਕ ਔਰਤ ਦਾ ਹੱਥ ਹੁੰਦਾ ਹੈ ਇਹ ਲਾਇਨਾਂ ਮੇਰੀ ਧਰਮਪਤਨੀ ਸ਼੍ਰੀਮਤੀ ਪਰਮਜੀਤ ਕੌਰ ਦੀ ਸ਼ਖ਼ਸੀਅਤ ਤੇ ਜ਼ਰੂਰ ਢੁੱਕਦੀਆਂ ਹਨ। ਕਿ ਅੱਜ ਮੈਂ ਜਿਸ ਮੁਕਾਮ ਖੜ੍ਹਾ ਹਾਂ ਇਹ ਸਭ ਉਸ ਦੀ ਹਿੰਮਤ ਤੇ ਹੌਸਲੇ ਸੱਦਕੇ ਹੈ। ਪ੍ਰਮਾਤਮਾ ਨੇ ਇਨ੍ਹਾਂ ਦੀ ਗ੍ਰਹਿਸਥੀ ਦੀ ਰੰਗ ਬਰੰਗੀ ਫੁਲਵਾੜੀ ਵਿਚ ਦੋ ਬਹੁਤ ਸੋਹਣੇ ਫੁੱਲਾਂ ਦੀ ਦਾਤ ਬਖਸ਼ੀ ਹੈ। ਬੇਟਾ ਗੁਨਦੀਪ ਸਿੰਘ ਬਤੌਰ ਹਜ਼ੂਰੀ ਰਾਗੀ ਸੱਚਖੰਡ ਹਰਮਿੰਦਰ ਸਾਹਿਬ ਵਿਖੇ ਸੇਵਾ ਨਿਭਾ ਰਿਹਾ ਹੈ ਤੇ ਬੇਟੀ ਜੈਦੀਪ ਕੌਰ
ਬਤੌਰ ਮੈਨੇਜਰ ਮਲਟੀ ਨੈਸ਼ਨਲ ਕੰਪਨੀ ਵਿਚ ਨੌਕਰੀ ਰਹੀ ਹੈ। ਇਸ ਦੇ ਨਾਲ ਨਾਲ ਉਹ ਇਕ ਬਹੁਤ ਵਧੀਆ ਗਾਇਕਾਂ ਵੀ ਹੈ।
ਇਹ ਬਾਲੀਵੁੱਡ ਪਲੇਅ ਬੈਂਕ ਸਿੰਗਰ ਮਹੁੰਮਦ ਅਜ਼ੀਜ਼ ਵੈਲਫੇਅਰ ਸੁਸਾਇਟੀ ਦੇ ਬਤੌਰ ਚੇਅਰਮੈਨ ਸੇਵਾ ਨਿਭਾ ਰਹੇ ਹਨ।
ਪਿਛੇ ਜਿਹੇ ਮਸ਼ਹੂਰ ਬਾਲੀਵੁੱਡ ਗਾਇਕ ਮਹਿੰਦਰ ਕਪੂਰ ਦੀ ਜ਼ਿੰਦਗੀ ਤੇ ਬਣੀ ਚੁੱਕੀ ਡਾਕੂਮੈਂਟਰੀ ਫ਼ਿਲਮ ‘ਚ’ ਬਤੌਰ ਕੁਆਡੀਨੇਟਰ ਕੰਮ ਕੀਤਾ ਹੈ
ਮੰਗਤ ਗਰਗ
ਫ਼ਿਲਮ ਪੱਤਰਕਾਰ
ਮੋਬਾਈਲ ਨੰਬਰ 91-98223-9820
2
Leave a Comment
Your email address will not be published. Required fields are marked with *