ਜੰਮੂ, 2 ਅਪ੍ਰੈਲ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਦੀ ਪ੍ਰਸਿੱਧ ਲੇਖਿਕਾ,ਸਮਾਜ ਸੇਵਿਕਾ ਕੁਲਵੰਤ ਕੌਰ ਚੰਨ ਫਰਾਂਸ ਦੀਆਂ ਲਿਖਤਾਂ ਨਾਲ ਭਰਭੂਰ, ਸਰਬਜੀਤ ਸਿੰਘ ਵਿਰਦੀ ਦੁਆਰਾ ਸੰਪਾਦਤ ਕੀਤੀ ਪੁਸਤਕ “ਸੁਰ ਤੇ ਸ਼ਬਦ ਦਾ ਸੁਮੇਲ” 28 ਮਾਰਚ 2024 ਦਿਨ ਐਤਵਾਰ ਸੈਂਟਰਲ ਗੁਰਦੁਆਰਾ ਸਾਹਿਬ ਮੇਂਨ ਬਜ਼ਾਰ ਆਰ.ਐਸ.ਪੁਰਾ ਜੰਮੂ ਵਿਚ ਅੰਤਰਰਾਸ਼ਟਰੀ ਪੰਜਾਬੀ ਸੁਰਸੰਗਮ ਫਰਾਂਸ ਵਲੋਂ ਰੀਲੀਜ਼ ਕੀਤੀ ਗਈ।
ਡਾ.ਬਲਜੀਤ ਕੌਰ ਜੀ ਹੈਡ .ਆਫ .ਦੀ ਡਿਪਾਰਟਮੇਂਟ ਜੰਮੂ ਪੰਜਾਬੀ ਯੂਨੀਵਰਸਿਟੀ ਪ੍ਰੋਗਰਾਮ ਦੀ ਪ੍ਰਧਾਨਤਾ ਕੀਤੀ। ਮੁੱਖ ਮਹਿਮਾਨ ਰਣਜੀਤ ਸਿੰਘ ਟੋਹੜਾ ਪ੍ਰਧਾਨ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ, ਵਿਸ਼ੇਸ਼ ਮਹਿਮਾਨ ਜੇਅਸ ਗੁਪਤਾ ਜੀ ਡਰੈਕਟਰ ਤੇ ਪ੍ਰਡਿਊਸਰ,ਇੰਨਜਿੰਅਰ ਸੁਰਿੰਦਰ ਥਾਪਾ ਜੰਮੂ ਜੀ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸੇਵਾ ਸਰਬਜੀਤ ਵਿਰਦੀ ਤੇ ਸ਼ਮਸ਼ੇਰ ਸਿੰਘ ਚੋਹਾਲਵੀ ਜੀ ਬਾਖੂਬੀ ਨਿਭਾਈ । ਵਿਰਦੀ ਹੋਰਾਂ ਕਿਤਾਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਤੇ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਮਹਾਨ ਸ਼ਖਸੀਅਤ ਜਿੰਨਾਂ ਦੇ ਗੀਤ ਦੁਨੀਆਂ ਵਿਚ ਮਸ਼ਹੂਰ ਹਨ ਦੇਵ ਥਰੀਕੇ ਵਾਲਾ ਜੀ ਪੁਸਤਕ ਦਾ ਨਾਮ “ਸੁਰ ਤੇ ਸ਼ਬਦ ਦਾ ਸੁਮੇਲ” ਰੱਖਿਆ । ਸ਼ਮਸ਼ੇਰ ਸਿੰਘ ਚੋਹਾਲਵੀ ਜੀ ਹੋਰਾਂ ਨੂੰ ਸਟੇਜ ਸੋਂਪਦੇ ਹੋਏ ਸਭਨਾਂ ਦਾ ਧੰਨਵਾਦ ਕੀਤਾ। ਚੋਹਾਲਵੀ ਜੀ ਨੇ ਬਾਖੂਬੀ ਸਟੇਜ ਸੰਭਾਲੀ ਤੇ ਕੁਲਵੰਤ ਕੌਰ ਚੰਨ ਜੀ ਹੋਰਾਂ ਨੂੰ ਵਧਾਈਆਂ ਦੇ ਨਾਲ ਕਿਤਾਬ ਕਿਵੇਂ ਤੇ ਸਮਾਜ ਵਿਚ ਕਰ ਰਹੇ ਕੰਮਾਂ ਬਾਰੇ ਚਾਨਣਾ ਪਾਵੋ ਸਟੇਜ ਤੇ ਬੁਲਾਇਆ ਗਿਆ। “ਨਾਂ ਮੈਂ ਲਿਖਦੀ ਤੇ ਨਾਂ ਮੈਂ ਗਾਂਵਦੀ ,ਇਹ ਤੇ ਮੇਰਾ ਰੱਬ ਲਿਖਦਾ ,ਜਿਹੜਾ ਪੜ੍ਹਦਾਂ ਏ ਨਾਲ ਪਿਆਰ ਦੇ,ਸੁਣਦਾ ਏ ਨਾਲ ਪਿਆਰ ਦੇ ਕੁਲਵੰਤ ਨੂੰ ਉਹ ਵੀ ਰੱਬ ਦਿੱਖਦਾ” ਅਪਣੇ ਸੁੰਦਰ ਸ਼ੇਅਰ ਨਾਲ ਪ੍ਰੋਗਰਾਮ ਨੂੰ ਚਾਰ ਚੰਨ ਲਾਏ । ਉਨ੍ਹਾਂ ਕਿਹਾ ਇਹ ਪੁਸਤਕ ਪ੍ਰਨੀਤ ਕੌਰ ਮੁਲਤਾਨੀ ਜਸਨੀਤ ਕੌਰ ਮੁਲਤਾਨੀ ਅਸਟ੍ਰੇਲੀਆ ਮੇਰੀਆਂ ਦੋਹਤੀਆਂ ਨੂੰ ਸਮਰਪਿਤ ਕੀਤੀ ਗਈ ਹੈ । ਇਕ ਸਾਂਝੀ ਕਿਤਾਬ “ਵਿਰਸੇ ਦੀਆਂ ਮਿੱਠੀਆਂ ਯਾਦਾਂ” ਐਪ੍ਰੇਲ ਦੇ ਪਹਿਲੇ ਹਫਤੇ ਰੀਲੀਜ਼ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ । ਜੇਅਸ ਗੁਪਤਾ ਜੀ ਭੈਣ ਜੀ ਜੈਸਾ ਹਰ ਕੋਈ ਨਹੀਂ ਬਣ ਸਕਦਾ , ਇਨ੍ਹਾਂ ਦੀ ਸਮਾਜ ਸੇਵਾ ਲਿਖਤਾਂ ਨੂੰ ਸੈਲਿਊਟ ਕਰਦਾ ਹਾਂ। ਟੋਹੜਾ ਸਾਹਿਬ ਭੈਣ ਜੀ ਦੇ ਸਮੁੰਦਰ ਗੁਣਾਂ ਨੂੰ ਬਿਆਨ ਕਰਨ ਲਈ ਬਹੁਤ ਵਕਤ ਚਾਹੀਦਾ ਹੈ ,ੳ ਅ ੲ ਸ ਹ ਸਿਖਾਂ ਮਾਂ ਬੋਲੀ ਨਾਲ ਜੋੜਿਆ ਤੇ ਅੱਜ ਜੋ ਹਾਂ ਇਨ੍ਹਾਂ ਦੀ ਬਦੋਲਤ ਹਾਂ । ਇੰਨ੍ਹਾਂ ਦਾ ਬਹੁਤ ਯੋਗਦਾਨ ਹੈ । ਸੁਰਿੰਦਰ ਥਾਪਾ ਜੀ ਪੁਸਤਕ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹੋਰ ਕਿਤਾਬਾਂ ਲਿਖਣੀਆਂ ਦੁਆਵਾਂ ਅਸੀਸਾਂ ਦਿਤੀਆਂ। ਡਾ . ਬਲਜੀਤ ਕੌਰ ਜੀ ਪੁਸਤਕ ਦੀਆਂ ਚੰਨ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹੋਏ ਦੱਸਿਆ ਕਿ ਅਸੀਂ ਚੰਨ ਜੀ ਦੀਆਂ ਸੁੰਦਰ ਲਿਖਤਾਂ ਨੂੰ ਦੁਨੀਆਂ ਵਿਚ ਲੈ ਕੇ ਜਾਂਵਾਂਗੇ । ਉਨਾਂ ਨੇ ਸੁਰ ਤੇ ਸ਼ਬਦ ਦਾ ਸੁਮੇਲ ਪੁਸਤਕ ਦੀ ਬਹੁਤ ਪ੍ਰਸੰਸਾ ਕੀਤੀ ਅਤੇ ਦੱਸਿਆ ਕਿ ਯੂਨੀਵਰਸਿਟੀ ਵਿਚ ਕਿਤਾਬ ਨੂੰ ਲਗਾਉਣ ਤੇ ਪੀ .ਐਚ .ਡੀ ਕਰਨਗੇ ਬਾਰੇ ਵੀ ਸੋਚਿਆ ਜਾਵੇਗਾ । ਬਲਵਿੰਦਰ ਸਿੰਘ ਦੀਪ, ਬਲਕਾਰ ਸਿੰਘ, ਬਚਨ ਭਾਰਤੀ, ਭੋਪਿੰਦਰ ਸਿੰਘ ਰੈਨਾ , ਸਰਬਜੀਤ ਵਿਰਦੀ ,ਗੁਰਮੀਤ ਬਾਜਾਖਾਨਾ ਤੇ ਉਸ ਦੀ ਪਤਨੀ ਰਮਨਦੀਪ , ਕੁਲਵੰਤ ਕੌਰ ਚੰਨ ਤੇ ਸ਼ਮਸ਼ੇਰ ਸਿੰਘ ਚੋਹਾਲਵੀ ਹੋਰਾਂ ਗੀਤਾਂ ਨਾਲ ਰੰਗ ਬੰਨੇ । ਸੁਰਿੰਦਰ ਸਿੰਘ, ਕੁਲਦੀਪ ਕੌਰ,ਰਣਧੀਰ ਸਿੰਘ, ਸਵਤੰਤਰ ਸਿੰਘ ਡੀਸੀ ,ਸੂਰਜ ਕੌਰ , ਜਸਵਿੰਦਰ ਕੌਰ ,ਦੀਦਾਰ ਸਿੰਘ ਜੀ ,ਤਰਨਦੀਪ ਕੌਰ , ਸਾਰੀ ਪ੍ਰਬੰਧਕੀ ਕਮੇਟੀ ,ਅਨਮੋਲ, ਊਸ਼ਾ ਪੂਜਾ ,ਆਏ ਸਾਰੇ ਮਹਿਮਾਨਾਂ ਤੇ ਕਵੀਆਂ ਨੂੰ ੳ ਅ ੲ ਸ ਹ ਦੇ ਛਪੇ ਸ਼ਾਲਾਂ ਨਾਲ ਸਨਮਾਨਤ ਗਿਆ । ਦੁਪਿਹਰ ਦੇ ਖਾਣੇ ਦਾ ਪ੍ਰਬੰਧ ਵੀ ਚੰਨ ਹੋਰਾਂ ਵਲੋਂ ਕੀਤਾ ਗਿਆ ਸੀ ।ਅੰਤਰਰਾਸ਼ਟਰੀ ਪੰਜਾਬੀ ਸੁਰਸੰਗਮ ਫਰਾਂਸ ਦੇ ਚੇਅਰਮੈਨ ਰਣਜੀਤ ਸਿੰਘ ਚੰਨ ਜੀ ਸਾਰੇ ਆਏ ਮਹਿਮਾਨਾਂ ਤੇ ਕਵੀਜਨਾ ਦਾ ਧੰਨਵਾਦ ਕੀਤਾ ।