ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਈਸਪੁਰ ਵਾਲਿਆ ਨੇ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਲਿਖਿਆ ਧਾਰਮਿਕ ਗੀਤ “ਮੇਰੇ ਮਾਲਕਾ” ਗਾਇਆ ਹੈ। ਇਹ ਧਾਰਮਿਕ ਗੀਤ ਪਾਲ ਜਲੰਧਰੀ ਵੀ ਕੇ ਰਿਕਾਰਡ ਤੇ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਸੂਦ ਵਿਰਕ ਨੇ ਕਿਹਾ ਉਹ ਖੁੱਦ ਨੂੰ ਭਾਗਾਂ ਵਾਲਾ ਅਤੇ ਖੁਸ਼ਨਸੀਬ ਮੰਨਦੇ ਹਨ ਕਿ ਜੋ ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਈਸਪੁਰ ਵਾਲਿਆ ਨੇ ਨਿਮਾਣੇ ਨੂੰ ਇੰਨ੍ਹਾਂ ਮਾਣ ਬਖਸ਼ਿਆ।
ਸੂਦ ਵਿਰਕ ਨੇ ਦੱਸਿਆ ਕਿ ਜਲਦ ਹੀ ਉਹਨਾਂ ਦਾ ਲਿਖਿਆ ਇੱਕ ਹੋਰ ਧਾਰਮਿਕ ਗੀਤ “ਗੁਰਾਂ ਦੇ ਗੁਰਪੁਰਬ ਦਾ ਸੰਗਤੇ ਚਾਅ ਚੜ੍ਹਿਆ” ਸੂਦ ਸਿਸਟਰਸ ਦੀ ਆਵਾਜ਼ ਵਿੱਚ ਰਿਲੀਜ਼ ਕੀਤਾ ਜਾਵੇਗਾ।

Posted inਸਾਹਿਤ ਸਭਿਆਚਾਰ ਫਿਲਮ ਤੇ ਸੰਗੀਤ