“ਸਵਿੰਧਾਨ ਦਿਵਸ” ਵਾਲੇ ਦਿਨ ਹੋਵੇਗਾ ਰਿਲੀਜ਼
ਉੱਘੇ ਲੇਖਕ ਤੇ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਲਿੱਖਿਆ ਗੀਤ “ਜੈ ਭੀਮ ਜੈ ਭਾਰਤ ਦਾ ਨਾਹਰਾ” 26 ਨਵੰਬਰ ਦਿਨ ਐਤਵਾਰ ਨੂੰ “ਸਵਿੰਧਾਨ ਦਿਵਸ” ਵਾਲੇ ਦਿਨ ਰਿਲੀਜ਼ ਹੋਵੇਗਾ। ਇਸ ਗੀਤ ਨੂੰ ਭਾਈ ਕੁਲਵਿੰਦਰ ਸਿੰਘ ਸੂਦ ਪਿੰਡ ਸੁੰਨੀ ਵਾਲ਼ਿਆਂ ਨੇ ਆਪਣੀ ਮਿੱਠੀ ਤੇ ਸੁਰੀਲੀ ਅਵਾਜ਼ ਵਿੱਚ ਗਾਇਆ ਹੈ। ਸੂਦ ਵਿਰਕ ਨੇ ਦੱਸਿਆ ਕਿ ਉਹਨਾਂ ਦਾ ਇਹ ਗੀਤ ਸਵਿੰਧਾਨ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ। ਉਹ ਪੂਰੀ ਆਸ ਰੱਖਦੇ ਹਨ ਕਿ ਇਹ ਗੀਤ ਲੋਕ ਮਨਾਂ ਵਿੱਚ ਵੱਸ ਜਾਵੇਗਾ। ਸੂਦ ਵਿਰਕ ਨੇ ਕਿਹਾ
ਕਿ ਜੇ ਮੇਰੀ ਕਲਮ ਨੂੰ ਪਿਆਰ ਕਰਨ ਵਾਲਿਆਂ ਦਾ ਪਿਆਰ ਤੇ ਹੁੰਗਾਰਾ ਮਿਲਦਾ ਰਿਹਾ ਤਾਂ ਉਹ ਹੋਰ ਵੀ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਲੇ ਕੇ ਹਾਜ਼ਿਰ ਹੋਣਗੇ।