ਨਾਭਾ 8 ਅਪ੍ਰੈਲ ( ਵਰਲਡ ਪੰਜਾਬੀ ਟਾਈਮਜ)
ਨਾਭਾ ਵਿੱਚ ਦਫਤਰ ਜਬਰ ਜੁਲਮ ਵਿਰੋਧੀ ਫਰੰਟ ਵਿਖੇ ਵੱਖ ਵੱਖ ਸੰਸਥਾਵਾਂ ਦੀ ਸਾਂਝੀ ਮੀਟਿੰਗ ਫਰੰਟ ਦੇ ਪ੍ਧਾਨ ਰਾਜ ਸਿੰਘ ਟੋਡਰਵਾਲ ਦੀ ਅਗਵਾਈ ਵਿੱਚ ਹੋਈ। | ਮੀਟਿੰਗ ਵਿੱਚ ਪੰਜਾਬੀ ਸੱਭਿਆਚਾਰਕ ਸੱਥ ਪੰਜਾਬ ਦੇ ਸੂਬਾ ਆਗੂ ਇੰਜੀਨੀਅਰ ਭਾਨ ਸਿੰਘ ਜੱਸੀ, ਮਨਰੇਗਾ ਮਜਦੂਰ ਫਰੰਟ ਦੇ ਆਗੂ ਸ਼ੇਰੂ ਰਾਮ ਕੁਰਹਾਲੀ, ਡਾ:ਬੀ.ਆਰ ਅੰਬੇਡਕਰ ਯੂਥ ਕਲੱਬ ਪਟਿਆਲਾ ਦੇ ਆਗੂ ਸ੍ਰੀ ਸਤਿੰਦਰ ਸਿੰਘ, ਨੰਬਰਦਾਰ ਯੂਨੀਅਨ ਅਤੇ ਮਜਦੂਰ ਚੇਤਨਾ ਮੰਚ ਦੇ ਆਗੂ ਅਜੈਬ ਸਿੰਘ ਨੀਲੋਵਾਲ ਆਦਿ ਆਗੂਆ ਨੇ ਭਾਗ ਲਿਆ | ਵੱਖ- ਵੱਖ ਬੁਲਾਰਿਆਂ ਨੇ ਸਾਂਝੇ ਪੈ੍ਸ ਨੋਟ ਰਾਹੀ ਪਿਛਲੇ ਦਿਨੀ ਪਟਿਆਲਾ ਦੇ ਤਫੱਜਲਪੁਰਾ ਮੁਹੱਲੇ ਦੀ ਇੱਕ ਔਰਤ ਵੱਲੋ ਇਮਾਨਦਾਰ ਅਤੇ ਸੇਮਾਜ ਸੇਵਕ ਡੀ.ਐਸ.ਪੀ(ਸੇਵਾਮੁਕਤ) ਦਰਸ਼ਨ ਸਿੰਘ ਉੱਪਰ ਲਾਏ ਝੂਠੇ ਦੋਸਾਂ ਅਤੇ ਸਮਾਜਿਕ ਤੋਰ ਤੇ ਖਿੱਚ ਥੂਹ ਕਰਕੇ ਅਪਮਾਨਿਤ ਕਰਨ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ | ਆਗੂਆਂ ਨੇ ਐਸ .ਐਸ. ਪੀ ਪਟਿਆਲਾ ਪਾਸੋਂ ਦੋਸੀ ਔਰਤ ਖਿਲਾਫ ਕਾਰਵਾਈ ਦੀ ਮੰਗ ਕੀਤੀ | ਉਪਰੋਕਤ ਆਗੂਆਂ ਨੇ ਕਿਹਾ ਕਿ ਜੇਕਰ ਰਿਟਾਇਰਡ ਡੀ.ਐਸ.ਪੀ ਦਰਸ਼ਨ ਸਿੰਘ ਨੂੰ ਇੰਨਸਾਫ਼ ਨਾ ਦਿੱਤਾ ਗਿਆ ਤਾਂ ਜਥੇਬੰਦੀਆਂ ਸੰਘਰਸ ਕਰਨ ਵਾਸਤੇ ਮਜਬੂਰ ਹੋਣਗੀਆਂ |
Leave a Comment
Your email address will not be published. Required fields are marked with *