ਬਲਿਹਾਰ ਸਿੰਘ ਗੋਬਿੰਦਗੜ੍ਹੀਆ ਦੀ ਕਿਤਾਬ ‘ਆਖਿਆ ਜੋ ਗੁਰੂ ਨਾਨਕ ਨੇ ‘ ਲੋਕ ਅਰਪਣ ਕੀਤੀ ਗਈ
(ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼)
ਰਾਏਕੋਟ ਦੇ ਨੇੜਲੇ ਪਿੰਡ ਗੋਬਿੰਦਗੜ੍ਹ ਦੇ ਪੰਚਾਇਤ ਘਰ ਵਿਖੇ ਸੇਵਾ ਸਿਮਰਨ ਚੈਰੀਟੇਬਲ ਟਰੱਸਟ ਗੋਬਿੰਦਗੜ੍ਹ ਵਲੋਂ ਚੇਅਰਮੈਨ ਸ.ਕਰਨੈਲ ਸਿੰਘ ਧਾਲੀਵਾਲ ( ਸੇਵਾ ਮੁਕਤ ਡਾਇਰੈਕਟਰ)ਦੀ ਨਿਗਰਾਨੀ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ. ਹਾਕਮ ਸਿੰਘ ਠੇਕੇਦਾਰ ਐਮ ਐਲ ਏ ਰਾਏਕੋਟ ਅਤੇ ਇਤਬਾਰ ਸਿੰਘ ਬਲਾਕ ਬੀ ਪੀ ਈ ਓ ਰਾਏਕੋਟ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਟਰੱਸਟ ਦੇ ਚੇਅਰਮੈਨ ਸ. ਕਰਨੈਲ ਸਿੰਘ ਧਾਲੀਵਾਲ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜੀ ਆਇਆਂ ਨੂੰ ਕਿਹਾ। ਪੜ੍ਹਾਈ ਅਤੇ ਖੇਡਾਂ ‘ਚੋਂ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਲੋੜਵੰਦ ਪਰਿਵਾਰਾਂ ਦੀਆਂ ਗਿਆਰਾਂ ਲੜਕੀਆਂ ਨੂੰ ਵਿਆਹ ਲਈ 6100 ਰੁਪਏ ਦੀ ਨਕਦ ਰਾਸ਼ੀ ਦੇ ਕੇ ਸਹਾਇਤਾ ਦਿੱਤੀ ਗਈ। ਇਸ ਸਮੇਂ ਮਹੀਨਾਵਾਰ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿਸ ‘ਚ ਡਾ. ਨਵਨੀਤ ਬਾਂਸਲ ਏ ਐਮ ਓ ਮਹਿਲ ਕਲਾਂ ਨੇ ਸੇਵਾਵਾਂ ਪ੍ਰਦਾਨ ਕੀਤੀਆਂ। ਉੱਘੇ ਲੇਖਕ ਕਵੀਸ਼ਰ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਨੂੰ ਸਨਮਾਨਿਤ ਕਰਨ ਉਪਰੰਤ ਉਹਨਾਂ ਦੀ ਨਵੀਂ ਕਿਤਾਬ ‘ਆਖਿਆ ਜੋ ਗੁਰੂ ਨਾਨਕ ਨੇ ‘ ਲੋਕ ਅਰਪਣ ਕੀਤੀ ਗਈ। ਐਮ ਐਲ ਏ ਹਾਕਮ ਸਿੰਘ ਨੇ ਆਪਣੇ ਭਾਸ਼ਣ ਰਾਹੀਂ ਬਲਿਹਾਰ ਗੋਬਿੰਦਗੜ੍ਹੀਆ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਕਾਵਿ ਰੂਪ ‘ਚ ਪੇਸ਼ ਕਰ ਕੇ ਬਲਿਹਾਰ ਗੋਬਿੰਦਗੜ੍ਹੀਆ ਨੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ।ਬੀ ਪੀ ਈ ਓ ਇਤਬਾਰ ਸਿੰਘ ਨੇ ਕਿਹਾ ਕਿ ਇਹ ਕਿਤਾਬ ਸਾਡੀ ਨਵੀਂ ਪਨੀਰੀ ਲਈ ਰਾਹ ਦਸੇਰਾ ਹੋਵੇਗੀ।ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਲੋਕਾਂ ਤੱਕ ਪਹੁੰਚਾਉਣ ਦੀ ਮਿਹਨਤ ਨੂੰ ਸਲਾਮ ਕਹਿੰਦੇ ਹੋਏ ਉਹਨਾਂ ਵੀ ਗੋਬਿੰਦਗੜ੍ਹੀਆ ਨੂੰ ਵਧਾਈ ਦਿੱਤੀ। ਸਰਪੰਚ ਕਿਰਨਜੀਤ ਕੌਰ ਨੇ ਪਿੰਡ ਦੀਆਂ ਜ਼ਰੂਰੀ ਲੋੜਾਂ ਲਈ ਐਮ ਐਲ ਏ ਸਾਹਿਬ ਨੂੰ ਮੰਗ ਪੱਤਰ ਸੌਂਪਿਆ। ਲੇਖਿਕਾ ਬਲਵੀਰ ਕੌਰ ਰਾਮਗੜ੍ਹ ਸਿਵੀਆਂ ਨੇ ਗੁਰੂ ਨਾਨਕ ਦੇਵ ਜੀ ਸਮਰਪਿਤ ਇੱਕ ਗੀਤ ਰਾਹੀਂ ਹਾਜ਼ਰੀ ਲਵਾਈ,ਪਿਸ਼ੌਰਾ ਸਿੰਘ ਨੇ ਵੀ ਕਵਿਤਾ ਗਾ ਕੇ ਵਾਹ ਵਾਹ ਖੱਟੀ,,ਬਲਿਹਾਰ ਸਿੰਘ ਗੋਬਿੰਦਗੜ੍ਹੀਆ ਅਤੇ ਸਟੇਟ ਐਵਾਰਡੀ ਅਧਿਆਪਕ ਰਾਜਿੰਦਰਪਾਲ ਸਿੰਘ ਪਰਮਾਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਕਵੀਸ਼ਰੀ ਗਾ ਕੇ ਰੰਗ ਬੰਨ੍ਹ ਦਿੱਤਾ।ਸਕੂਲੀ ਵਿਦਿਆਰਥੀਆਂ ਵਲੋਂ ਵੀ ਕਵੀਸ਼ਰੀ ਪੇਸ਼ ਕੀਤੀ ਗਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਵਿਸ਼ਵ ਪੰਜਾਬੀ ਸਭਾ ਕਨੇਡਾ ਦੀ ਭਾਰਤ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਨੇ ਬਾਖ਼ੂਬੀ ਨਿਭਾਈ। ਹਾਜ਼ਰੀਨ ‘ਚ ਵਿਸ਼ੇਸ਼ ਤੌਰ ਤੇ ਟਰੱਸਟ ਦੇ ਜ. ਸ. ਡਾ. ਸੁਖਦੇਵ ਸਿੰਘ ਕੇ ਡੀ ਸਾਬਕਾ ਸਰਪੰਚ, ਅਵਤਾਰ ਸਿੰਘ ਧਾਲੀਵਾਲ, ਮਨਦੀਪ ਸਿੰਘ ਮੰਡੇਰ, ਸਿਮਰਜੀਤ ਸਿੰਘ ਗਿੱਲ, ਮਿਡਲ ਤੇ ਪ੍ਰਾਇਮਰੀ ਸਕੂਲ ਦੇ ਅਧਿਆਪਕ, ਮਾਸਟਰ ਅਮਨਦੀਪ ਸਿੰਘ, ਪੰਚ ਕਰਨਪਾਲ ਸਿੰਘ, ਪੰਚ ਸਰਬਜੀਤ ਸਿੰਘ, ਗੁਰਬਚਨ ਸਿੰਘ ਗਿੱਲ, ਹਰਦੇਵ ਸਿੰਘ ਚੀਮਾਂ, ਜਗਤਾਰ ਸਿੰਘ, ਜਸਪਾਲ ਸਿੰਘ, ਪਰਮਜੀਤ ਸਿੰਘ,ਸੰਤੋਖ ਸਿੰਘ( ਚੇਤਨਾ ਮੰਚ ਗੋਬਿੰਦਗੜ੍ਹ),ਜੀ ਓ ਜੀ ਪਿਆਰਾ,ਗੁਰਜੰਟ ਸਿੰਘ ਧਾਲੀਵਾਲ, ਬੀਬੀ ਕੁਲਦੀਪ ਕੌਰ ਧਾਲੀਵਾਲ, ਰਣਜੀਤ ਕੌਰ ਗੋਬਿੰਦਗੜ੍ਹੀਆ, ਬਾਬਾ ਕੁਲਵਿੰਦਰ ਸਿੰਘ, ਬਲਿਹਾਰ ਸਿੰਘ ਫੌਜੀ, ਬਿੱਕਰ ਸਿੰਘ ਫੌਜੀ, ਸੋਮਾ ਸਿੰਘ, ਮਲਕੀਤ ਸਿੰਘ ਮਾਂਗਟ ਆਦਿ ਸ਼ਾਮਲ ਹੋਏ। ਅਖੀਰ ‘ਚ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਨੇ ਟਰੱਸਟ ਦੀਆਂ ਸਤਾਈ ਸਾਲਾਂ ਦੀਆਂ ਸਮਾਜ ਸੇਵੀ ਗਤੀਵਿਧੀਆਂ ਬਾਰੇ ਚਾਨਣਾ ਪਾਉਂਦੇ ਹੋਏ ਉਹਨਾਂ ਨੂੰ ਵਧਾਈ ਦੇ ਪਾਤਰ ਕਹਿੰਦਿਆਂ ਧੰਨਵਾਦ ਕਰਦੇ ਹੋਏ ਸਾਰੇ ਪਤਵੰਤੇ ਸੱਜਣਾ ਦਾ ਵੀ ਧੰਨਵਾਦ ਕੀਤਾ।
Leave a Comment
Your email address will not be published. Required fields are marked with *