ਸੰਗਤ ਮੰਡੀ 2 ਮਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਪੱਕਾ ਕਲਾਂ ਵਿਖੇ ਰਿਫਾਇਨਰੀ ਰੋਡ ਤੇ ਸਥਿਤ ਸੈਂਟ ਜੇਵੀਅਰ ਸਕੂਲ ਦੇ ਵਿਦਿਆਰਥੀਆਂ ਨੇ ਪਠਾਣਕੋਟ ਵਿਖੇ ਹੋਈ ਕਰਾਟੇ ਚੈਂਪੀਅਨਸ਼ਿਪ ਵਿੱਚ ਤੀਸਰੀ ਵਾਰ ਭਾਗ ਲੈਂਦਿਆਂ ਜਿੱਤ ਦਰਜ ਕਰਕੇ ਆਪਣੇ ਸਕੂਲ ਅਤੇ ਆਪਣੇ ਜ਼ਿਲ੍ਹੇ ਬਠਿੰਡੇ ਦਾ ਨਾਮ ਰੋਸ਼ਨ ਕੀਤਾ ਪਠਾਣਕੋਟ ਵਿੱਚ ਹੋਈ ਇਸ ਕਰਾਟੇ ਚੈਂਪੀਅਨਸ਼ਿਪ ਵਿੱਚ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਦੇ ਲਗਭਗ 400 ਬੱਚਿਆਂ ਨੇ ਭਾਗ ਲਿਆ ਸਕੂਲ ਪ੍ਰਿੰਸੀਪਲ ਮਿਸਟਰ ਜੈਕਬ ਨੇ ਦੱਸਿਆ ਹੈ ਕਿ ਇਸ ਮੁਕਾਬਲੇ ਵਿੱਚ ਬਠਿੰਡਾ ਜ਼ਿਲ੍ਹੇ ਦੀ ਇਕੱਲੀ ਟੀਮ ਸੈਂਟ ਜੇਵਰ ਪੱਕਾ ਕਲਾਂ ਵੱਲੋਂ ਗਈ ਕਰਾਟੇ ਕੋਚ ਨਿਲੇਸ ਖੱਤਰੀ ਵੱਲੋਂ ਆਪਣੇ ਸਕੂਲ ਦੀ ਟੀਮ ਨੂੰ ਇਸ ਚੈਂਪੀਅਨਸ਼ਿਪ ਚੰਗਾ ਪ੍ਰਦਰਸ਼ਨ ਕਰਦਿਆਂ ਗੋਲਡ ਸਿਲਵਰ ਅਤੇ ਬਰਾਉਜ ਮੈਡਲ ਪ੍ਰਾਪਤ ਕੀਤੇ ਇਸ ਮੁਕਾਬਲੇ ਵਿੱਚ ਹਰਸੀਰਤ ਕੌਰ ਹਰਮਨਜੋਤ ਕੌਰ ਅਮਾਨਤ ਕੌਰ ਮਨਰੀਤ ਕੌਰ ਅਰਪਣ ਸਿੰਘ ਕਰਨਵੀਰ ਸਿੰਘ ਗੁਰਨੂਰ ਸਿੰਘ ਗੁਰਵਿੰਦਰ ਸਿੰਘ ਆਦਿ ਮਹਿਤਾਬ ਸਿੰਘ ਨੇ ਭਾਗ ਲਿਆ ਕੈਂਪ ਇੰਚਾਰਜ ਜਗਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਹ ਕਿ ਸਕੂਲ ਵੱਲੋਂ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਵੀ ਉਤਸਾਹਿਤ ਕੀਤਾ ਜਾਂਦਾ ਹੈ। ਪਿਛਲੇ ਸਾਲ ਸ਼ੁਰੂ ਹੋਏ ਇਲਾਕੇ ਦੇ ਇਹ ਸਕੂਲ ਨੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਸਕੂਲ ਦੇ ਡਾਇਰੈਕਟਰ ਮਿਸਟਰ ਥਮਸ ਨੇ ਜੇਤੂ ਖਿਡਾਰੀਆਂ ਅਤੇ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਅਗਲੇ ਮੁਕਾਬਲੇ ਲਈ ਹੋਰ ਮਿਹਨਤ ਕਰਨ ਲਈ ਕਿਹਾ ਇਸ ਟੀਮ ਦੇ ਨਾਲ ਨਾਲ ਮੈਡਮ ਗੁਰਵਿੰਦਰ ਕੌਰ ਅਤੇ ਮੈਡਮ ਖੁਸ਼ੀ ਵੀ ਮੌਜੂਦ ਹਨ