ਫ਼ਰੀਦਕੋਟ, 5 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਫ਼ਰੀਦਕੋਟ ਦੇ ਸਮਾਜਸੇਵੀ, ਸਰਕਾਰੀ ਹਰਿੰਦਰਾ ਮਿਡਲ ਸਕੂਲ ਫ਼ਰੀਦਕੋਟ ਦੇ ਮੁੱਖ ਅਧਿਆਪਕ ਰਾਜੇਸ਼ ਕੁਮਾਰ ਰਾਜੂ ਅਤੇ ਸ਼੍ਰੀਮਤੀ ਰੰਜਨਾ ਗਰਗ ਦੇ ਬੇਟੇ ਹਰਸ਼ ਗਰਗ ਨੇ ਪੰਜਾਬ ਸਰਕਾਰ ਵੱਲੋਂ ਨਾਇਬ ਤਹਿਸੀਲਦਾਰ ਦੀ ਲਈ ਪ੍ਰੀਖਿਆ ਵਿੱਚ ਪੰਜਾਬ ਭਰ ’ਚੋਂ ਪਹਿਲਾਂ ਚੌਥਾ ਸਥਾਨ ਪ੍ਰਾਪਤ ਕਰਕੇ, ਆਪਣੇ ਮਾਪਿਆਂ ਅਤੇ ਆਪਣੇ ਸਕੂਲ ਸੈਂਟ ਮੈਰੀਜ਼ ਕਾਨਵੈਂਟ ਫ਼ਰੀਦਕੋਟ ਦਾ ਨਾਮ ਪੰਜਾਬ ਭਰ ’ਚ ਰੌਸ਼ਨ ਕੀਤਾ ਸੀ। ਹੁਣ ਹਰਸ਼ ਗਰਗ ਦੇ ਸਰਕਾਰ ਵੱਲੋਂ ਨਾਇਬ ਤਹਿਸੀਲਦਾਰ ਅਗਰੇਰੀਅਨ ਫ਼ਿਰੋਜ਼ਪੁਰ ਵਿਖੇ ਆਰਡਰ ਕੀਤੇ ਗਏ ਸਨ। ਹਰਸ਼ ਗਰਗ ਨੇ ਨਾਇਬ ਤਹਿਸੀਲਦਾਰ ਅਗਰੇਰੀਅਨ ਫ਼ਿਰੋਜ਼ਪੁਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਹਰਸ਼ ਗਰਗ ਦੇ ਪਿਤਾ ਰਾਜੇਸ਼ ਕੁਮਾਰ ਰਾਜੂ, ਮਾਤਾ ਰੰਜਨਾ ਗਰਗ, ਭਰਾ ਸਾਗਰ ਗਰਗ, ਤਾਇਆ ਸੰਦੀਪ ਗਰਗ, ਮੁਕੇਸ਼ ਸਾਂਗੀ ਫ਼ਿਰੋਜ਼ਪੁਰ, ਕਰਣ ਗਰਗ, ਵਿਕਾਸ ਗੁਪਤਾ, ਵਿਸ਼ਾਲ ਗੁਪਤਾ, ਕਸ਼ਿਸ਼ ਸਾਂਗੀ ਹਾਜ਼ਰ ਸਨ। ਹਰਸ਼ ਗਰਗ ਦੇ ਨਾਇਬ ਤਹਿਸੀਲਦਾਰ ਬਨਣ ’ਤੇ ਉਨ੍ਹਾਂ ਸਮੇਤ ਗਰਗ ਪ੍ਰੀਵਾਰ ਨੂੰ ਵੱਖ-ਵੱਖ ਸ਼ਖਸ਼ੀਅਤਾਂ ਨੇ ਵਧਾਈਆਂ ਦਿੱਤੀਆਂ ਹਨ।