ਪੀਸਾ, 05 ਫਰਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਸੰਸਾਰ ਭਰ ਵਿੱਚ ਪ੍ਰਵਾਸ ਕਰਕੇ ਬੁਲੰਦੀਆਂ ਛੂਹਣ ਵਾਲ਼ੀਆਂ ਕੌਮਾਂ ਵਿੱਚ ਪੰਜਾਬੀਆਂ ਦੀ ਆਪਣੀ ਹੀ ਇੱਕ ਵੱਖਰੀ ਛਾਪ ਹੈ। ਇਸੇ ਤਰਜ ‘ਤੇ ਰੋਪੜ ਦੇ ਨੇੜਲੇ ਪਿੰਡ ਬਹਾਦੁਰਪੁਰ ਦੇ ਸੈਣੀ ਪਰਿਵਾਰ ਵੱਲੋਂ ਇਟਲੀ ਦੇਸ਼ ਦੇ ਸ਼ਹਿਰ ਪਿਸਾ ਵਿਖੇ ਆਪਣਾ Saini Alimentary Frutta E Verdura ਖੋਲ੍ਹ ਕੇ ਮਿਸਾਲੀ ਮਾਅਰਕਾ ਮਾਰਿਆ। ਇਸ ਮੌਕੇ ਪਰਿਵਾਰਕ ਮੈਂਬਰ ਗੁਰਮੀਤ ਸਿੰਘ, ਅਮਰਜੀਤ ਕੌਰ, ਮਨਜਿੰਦਰ ਸਿੰਘ, ਜਸਵਿੰਦਰ ਕੌਰ, ਜਸਪ੍ਰੀਤ ਸਿੰਘ, ਸਤਿੰਦਰ ਕੌਰ, ਸੈਣੀ ਜਸਪ੍ਰੀਤ ਸਿੰਘ , ਸਿਮਰਨਜੀਤ ਕੌਰ ਅਤੇ ਹੋਰ ਮਿੱਤਲ-ਪਿਆਰੇ ਉਚੇਚੇ ਤੌਰ ‘ਤੇ ਹਾਜਰ ਹੋਏ।