ਜੋ ਤਪਾਵੇ.. ਉਹ ਸੱਚਾ ਪਿਆਰ ਤਾਂ ਨਹੀਂ ਹੁੰਦਾ,
ਜੋ ਰੁਆਵੇ.. ਉਹ ਸੱਚਾ ਯਾਰ ਤਾਂ ਨਹੀਂ ਹੁੰਦਾ।
ਰੂਹ ਦੇ ਯਾਰਾਂ ਦੀਆਂ ਗੱਲਾਂ ਤਾਂ ਕਰ ਲੈਂਦੇ,
ਆਪ ਯਾਰ ਰੂਹ ਦਾ ਬਣਨਾ ਸੌਖਾ ਤਾਂ ਨਹੀਂ ਹੁੰਦਾ।
ਤੂੰ ਮੇਰਾ ਹੋ ਜਾ.. ਇਹ ਤਾਂ ਸਭ ਕਹਿ ਲੈਂਦੇ,
ਕਿਸੇ ਦਾ ਹੋ ਜਾਣਾ.. ਬੜਾ ਸੌਖਾ ਤਾਂ ਨਹੀਂ ਹੁੰਦਾ।
ਕਹਿਣ ਦੀਆਂ ਗੱਲਾਂ ਕਹਿ ਹੀ ਲਈਦਾ ਹੈ,
ਆਪਣੇ ਬਾਰੇ, ਸੱਚ ਸੁਣਨਾ ਸੌਖਾ ਤਾਂ ਨਹੀਂ ਹੁੰਦਾ।
ਫ਼ਤਵੇ ਸੁਣਾਉਣੇ ਹੋਰਾਂ ਨੂੰ ਬੜੇ ਸੌਖੇ ਲੱਗਦੇ,
ਫ਼ਤਵਿਆਂ ਨੂੰ ਸਹਿਣ ਕਰਨਾ ਸੌਖਾ ਤਾਂ ਨਹੀਂ ਹੁੰਦਾ।
ਪਿਆਰ ਦੀਆਂ ਬਾਤਾਂ ਤਾਂ ਸਾਰੇ ਹੀ ਪਾਉਂਦੇ ਨੇ,
ਆਪਣੀ ਵਾਰੀ ਨਿਭਾਉਣਾ ਸੌਖਾ ਤਾਂ ਨਹੀਂ ਹੁੰਦਾ।
ਚਾਹ ਲਿਆ,ਕਹਿ ਲਿਆ ਤੇ ਗੱਲ ਖ਼ਤਮ ਹੁੰਦੀ,
ਆਖ਼ਰੀ ਸਾਹ ਤੱਕ ਨਾਲ਼ ਚੱਲਣਾ ਸੌਖਾ ਤਾਂ ਨਹੀਂ ਹੁੰਦਾ।
ਸੱਚੀਆਂ ਤੇ ਖਰੀਆਂ ਗੱਲਾਂ ਦਾ ਜ਼ਿਕਰ ਤਾਂ ਸਭ ਕਰ ਲੈਂਦੇ,
ਦੂਜੇ ਦੇ ਪਿਆਰ ਨੂੰ ਚੰਗਾ ਕਹਿਣਾ ਸੌਖਾ ਤਾਂ ਨਹੀਂ ਹੁੰਦਾ।
‘ਸਿੱਧੂ’ ਦੱਸ ਤੈਨੂੰ ਕੌਣ ਪੁੱਛਦਾ ਹੈ ਇਸ ਭੀੜ ਵਿੱਚੋਂ?
ਆਪਣੇ ਆਪ ਨੂੰ ਵੱਖਰਾ ਬਣਾਉਣਾ ਸੌਖਾ ਤਾਂ ਨਹੀਂ ਹੁੰਦਾ।
ਗਿੱਲੇ ਸ਼ਿਕਵੇ ਨਾਲ਼ ਤੇਰੇ ਕਈ ਕਰਦੇ ਹਨ ਨਿੱਤ ਦਿਨ,
ਸਭ ਸ਼ਿਕਵੇ ਭੁਲਾ ਕੇ ਮੁਸਕਰਾਉਣਾ ਸੌਖਾ ਤਾਂ ਨਹੀਂ ਹੁੰਦਾ।
ਪਰਵੀਨ ਕੌਰ ਸਿੱਧੂ
8146536200
1 comment
1 Comment
ਪਰਵੀਨ ਕੌਰ ਸਿੱਧੂ
December 10, 2023, 8:26 amਬਹੁਤ ਵਧੀਆ ਉਪਰਾਲੇ ਲਈ ਦੁਆਵਾਂ ਜੀ। ਮੇਰੀ ਲਿਖਤ ਨੂੰ ਜਗਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਅਤੇ ਸਤਿਕਾਰ ਜੀਉ।
REPLY