ਅਤੁੱਟ ਵਰਤਾਇਆ ਗਿਆ ਦੇਸੀ ਘਿਓ ਦਾ ਕੜਾਹ ਪ੍ਰਸ਼ਾਦ
ਬਠਿੰਡਾ,26 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਸਿੱਖਾਂ ਦੇ ਗੁਰੂ ਅਤੇ ਮੁਸਲਮਾਨਾਂ ਦੇ ਪੀਰ ਅਤੇ ਪੂਰੀ ਮਨੁੱਖਤਾ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਤਿ ਪਾਵਨ ਅਵਤਾਰ ਦਿਵਸ (ਗੁਰਪੁਰਬ) ਦੇ ਮੌਕੇ ਮੁਹੱਲਾ ਹਾਜ਼ੀ ਰਤਨ ਦੀ ਗਲੀ ਨੰਬਰ 10 ਵਿਖੇ ਅਤੁੱਟ ਲੰਗਰ ਵਰਤਾਇਆ ਗਿਆ। ਜਿਕਰਯੋਗ ਹੈ ਕਿ ਇਸ ਗਲੀ ਵਿੱਚ ਰਹਿਣ ਵਾਲੇ ਹਿੰਦੂ,ਮੁਸਲਿਮ, ਸਿੱਖ ਆਦਿ ਦੇ ਨਾਲ ਨਾਲ ਪ੍ਰੇਮੀ ਭਾਈਚਾਰੇ ਦੇ ਲੋਕਾਂ ਵੱਲੋਂ ਇਸ ਕਾਰਜ ਵਿੱਚ ਵਧ ਚੜ ਕੇ ਆਪਣਾ ਯੋਗਦਾਨ ਪਾਇਆ ਗਿਆ। ਇਸ ਪ੍ਰੋਗਰਾਮ ਦੀ ਦੇਖ ਰੇਖ ਅਤੇ ਪ੍ਰਬੰਧ ਦੇਖ ਰਹੇ ਸੁਖਪਾਲ ਕੌਰ ਅਤੇ ਗਗਨਦੀਪ ਕੌਰ ਨੇ ਦੱਸਿਆ ਕਿ ਸਾਡੇ ਗੁਰੂ ਪੀਰ ਪੂਰੀ ਮਨੁੱਖਤਾ ਦੇ ਸਾਂਝੇ ਹਨ ਇਸ ਕਰਕੇ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਪ੍ਰੋਗਰਾਮ ਸਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਭਾਵੇਂ ਇਸ ਲੰਗਰ ਦਾ ਪ੍ਰਬੰਧ ਕਰਨਾ ਉਹਨਾਂ ਨੂੰ ਵੱਡਾ ਲੱਗ ਰਿਹਾ ਸੀ ਪਰ ਗੁਰੂ ਸਾਹਿਬ ਦੀ ਅਪਾਰ ਕਿਰਪਾ ਅਤੇ ਪੂਰੀ ਗਲੀ ਦੇ ਇੱਕ ਦੂਜੇ ਤੋਂ ਵਧ ਕੇ ਦਿੱਤੇ ਸਹਿਯੋਗ ਸਦਕਾ ਸਵੇਰ ਕਰੀਬ 10 ਵਜੇ ਤੋਂ ਸ਼ੁਰੂ ਹੋਇਆ ਪੂਰੀ ਛੋਲੇ ਅਤੇ ਸ਼ੁੱਧ ਦੇਸੀ ਘਿਓ ਦੇ ਕੜਾਹ ਪ੍ਰਸ਼ਾਦ ਦਾ ਲੰਗਰ ਸ਼ਾਮ ਤੱਕ ਅਤੁੱਟ ਚਲਦਾ ਰਿਹਾ ਅਤੇ ਵੱਡੀ ਗਿਣਤੀ ਸੰਗਤਾਂ ਦੇ ਆਉਣ ਦੇ ਬਾਵਜੂਦ ਕਿਸੇ ਵੀ ਤਰਾਂ ਦੀ ਕੋਈ ਚੀਜ਼ ਦੀ ਥੁੜ ਨਹੀਂ ਪਈ।ਇਸ ਲੰਗਰ ਵਿੱਚ ਮਾਤਾ ਰਣਜੀਤ ਕੌਰ ਇੰਸਾ, ਚਰਨਜੀਤ ਕੌਰ,ਪਰਮਜੀਤ ਕੌਰ,ਜਗਦੀਸ਼ ਕੌਰ, ਸ਼ਿੰਦਰਪਾਲ ਕੌਰ,ਅੰਗੂਰੀ ਦੇਵੀ ਇੰਸਾ, ਨਿੱਕੀ, ਬੱਬੀ,ਹਰਿੰਦਰ ਲਾਡੀ,ਦੀਪਾ, ਸੰਜੀਵ ਕੁਮਾਰ ਬਾਬੂ, ਰਾਜਾ, ਮੈਟੀ,ਸਨੀ, ਜੋਤ,ਪ੍ਰਤੀਕ, ਹੈਰੀ, ਆਦਿ ਸਮੇਤ ਪੂਰੀ ਗਲੀ ਦੇ ਵਾਸੀਆਂ ਨੇ ਆਪਣਾ ਬਣਦਾ ਯੋਗਦਾਨ ਪਾਇਆ। ਅੰਤ ਵਿੱਚ ਸੁਖਪਾਲ ਕੌਰ ਅਤੇ ਗਗਨਦੀਪ ਕੌਰ ਨੇ ਗਲੀ ਵਾਸੀਆਂ ਦੇ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।