ਅਹਿਮਦਗੜ੍ਹ 23 ਦਸੰਬਰ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਬਾਂਕੇ ਬਿਹਾਰੀ ਚੈਰੀਟੇਬਲ ਟਰਸਟ ਦਾ ਸਲਾਨਾ ਇਨਾਮ ਵੰਡ ਸਮਾਰੋਹ ਐਤਵਾਰ 24 ਦਸੰਬਰ ਨੂੰ ਸੈਂਟਰ ਵਿਖੇ ਸਵੇਰ 11 ਵਜੇ ਹੋਵੇਗਾ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਸ੍ਰੀ ਰਜਨੀਸ਼ ਔਸਵਾਲ ਸੀ ਐਮ ਡੀ ਸ਼੍ਰਿਆਂਸ਼ ਇੰਡਸਟਰੀਜ ਅਹਿਮਦਗੜ ਅਤੇ ਮਿਸ ਅਰਸ਼ੀਆ ਔਸਵਾਲ ਹੋਣਗੇ। ਸ੍ਰੀ ਬਾਂਕੇ ਬਿਹਾਰੀ ਚੈਰੀਟੇਬਲ ਟਰਸਟ ਦੇ ਪ੍ਰਧਾਨ ਸ਼੍ਰੀ ਮਨੀਸ਼ ਸਿੰਗਲਾ ਵਿਕਾਸ ਜੈਨ ਸਾਹਿਲ ਜਿੰਦਲ ਲੈਕਚਰਾਰ ਲਲਿਤ ਗੁਪਤਾ ਅਤੇ ਹੋਰਨਾਂ ਨੇ ਦੱਸਿਆ ਕਿ ਇਸ ਇਨਾਮ ਵੰਡ ਸਮਾਗਮ ਵਿੱਚ ਜਿਨ੍ਹਾਂ ਵਿਦਿਆਰਥੀਆਂ ਨੇ ਸੈਂਟਰ ਵਿਖੇ ਕੰਪਿਊਟਰ ਅਤੇ ਸਿਲਾਈ ਦੇ ਕੋਰਸ ਪੂਰੇ ਕੀਤੇ ਹਨ ਅਤੇ ਉਹ ਪੇਪਰ ਵਿੱਚ ਪਾਸ ਹੋਏ ਹਨ ਉਨ੍ਹਾਂ ਬੱਚਿਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਜਾਵੇਗੀ। ਸੰਸਥਾ ਨੇ ਇਸ ਮੌਕੇ ਸ਼ਹਿਰ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਅਤੇ ਹੋਰ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਸੱਦਾ ਪੱਤਰ ਵੀ ਵੰਡੇ। ਸੰਸਥਾ ਬਾਂਕੇ ਬਿਹਾਰੀ ਟਰਸਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਲਾਨਾ ਇਨਾਮ ਵੰਡ ਸਮਾਂਰੋਹ ਵਿੱਚ ਝੰਡੇ ਦੀ ਰਸਮ ਸ੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਵੱਲੋਂ ਕੀਤੀ ਜਾਵੇਗੀ । ਆਰਤੀ ਦੀ ਸੇਵਾ ਸ੍ਰੀ ਖਾਟੂ ਸ਼ਾਮ ਸੇਵਾ ਦਲ ਅਤੇ ਜੋਤ ਦੀ ਸੇਵਾ ਸ਼੍ਰੀਮਤੀ ਮਿਨੀ ਅਗਰਵਾਲ ਜੀ ਕਰਨਗੇ। ਇਹ ਸਾਲਾਨਾ ਸਮਾਰੋਹ ਸਵਰਗੀ ਸਮੀਰ ਅਗਰਵਾਲ ਦੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਮੌਕੇ ਬਾਂਕੇ ਬਿਹਾਰੀ ਚੈਰੀਟੇਬਲ ਟਰਸਟ ਦੀ ਪੂਰੀ ਟੀਮ ਸ਼੍ਰੀ ਬੋਬੀ ਮਲ ਸ੍ਰੀ ਲਲਿਤ ਜਿੰਦਲ ਸੰਜੀਵ ਵਿਨਾਇਕ ਸੰਦੀਪ ਸ਼ਰਮਾ ਚੰਦਨ ਗਰਗ ਕਰਨ ਗਰਗ ਸ਼ੁਭਮ ਜਿੰਦਲ ਰੋਹਿਤ ਜਿੰਦਲ ਡਾਕਟਰ ਆਸ਼ੀਸ਼ ਗੌਤਮ ਬਿੱਟੂ ਸਿੰਘਲਾ ਵਿਕਾਸ ਜੈਨ ਸੁਭਾਦੀਪ ਗੁਪਤਾ ਹਿਮਾਂਸ਼ੂ ਬਤਰਾ ਮਨਨ ਜੈਨ ਤੋਂ ਇਲਾਵਾ ਅਨਮੋਲ ਗੁਪਤਾ ਰਾਮ ਨਰੇਸ਼ ਜਤਿੰਦਰ ਵਰਮਾ ਅਰੁਣ ਵਰਮਾ ਨਿਸ਼ਾਂਤ ਗੋਇਲ ਸੁਧੀਰ ਕੁਮਾਰ ਵਿਕਾਸ ਸ਼ਰਮਾ ਕਰਨ ਕੁਮਾਰ ਰੋਹੀਨ ਕੁਮਾਰ ਅਵੀ ਜੈਨ ਆਦਿ ਵੀ ਹਾਜ਼ਰ ਸਨ।