ਅਹਿਮਦਗੜ੍ਹ 3 ਜਨਵਰੀ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਨਵੇਂ ਸਾਲ ਦੇ ਆਗਮਨ ਤੇ ਦੁਰਗਾ ਮਾਤਾ ਮੰਦਿਰ ਅਹਿਮਦਗੜ੍ਹ ਵਿਖੇ ‘ ਨਵੇਂ ਸਾਲ ਦੀ ਪਹਿਲੀ ਸ਼ਾਮ ਬਾਂਕੇ ਬਿਹਾਰੀ ਕੇ ਨਾਮ’ ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਪ੍ਰਬੰਧਕ ਸ੍ਰੀ ਰਮਨ ਸੂਦ ਰਾਜੇਸ਼ ਜੋਸ਼ੀ ਹੈਪੀ ਤੇਜ ਕਾਂਸਲ ਰਾਜੀਵ ਰਾਜੂ ਲੈਕਚਰਾਰ ਲਲਿਤ ਗੁਪਤਾ ਰਾਹੁਲ ਗਰਗ ਸ਼ੁਭਮ ਗਰਗ ਮੁਕੇਸ਼ ਕੁਮਾਰ ਸੰਜੀਵ ਕੁਮਾਰ ਪਾਰਸ ਜੇਵੇਲਰ ਸੁਮਿਤ ਗਰਗ ਨੇ ਦੱਸਿਆ ਕਿ ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਇਸ ਨਵੇਂ ਸਾਲ ਦੇ ਸਬੰਧ ਵਿੱਚ ਦੁਰਗਾ ਮਾਤਾ ਮੰਦਿਰ ਵਿਖੇ ਸ਼੍ਰੀ ਰਾਧਾ ਰਾਣੀ ਅਤੇ ਬਾਂਕੇ ਬਿਹਾਰੀ ਜੀ ਦਾ ਗੁਣਗਾਨ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ। ਇਸ ਸਮਾਗਮ ਵਿੱਚ ਸ਼ਹਿਰ ਦੇ ਆਗੂ ਰਾਜਾ ਭਾਈ ਐਂਟਰਪ੍ਰਾਈਜ਼ , ਖਾਟੂ ਸ਼ਾਮ ਸੇਵਾ ਮੰਡਲ ਦੇ ਪ੍ਰਧਾਨ ਮੋਹਿਤ ਜਿੰਦਲ ਪੁਨੀਤ ਕੁਮਾਰ ਅਨਿਲ ਮਿੱਤਲ ਬਾਂਕੇ ਬਿਹਾਰੀ ਚੈਰੀਟੇਬਲ ਟਰਸਟ ਦੇ ਪ੍ਰਧਾਨ ਮਨੀਸ਼ ਸਿੰਘਲਾ ਡਾਕਟਰ ਅਸ਼ੀਸ਼ ਗੌਤਮ ਸੰਜੀਵ ਵਿਨਾਇਕ ਅਗਰਸੇਨ ਧਾਮ ਲੁਧਿਆਣਾ ਬਰਾਂਚ ਯੁਵਕ ਮੰਡਲ ਅਹਿਮਦਗੜ੍ਹ ਦੇ ਪ੍ਰਧਾਨ ਵਿਕਾਸ ਜੈਨ ਸ਼ੁਭਮ ਜਿੰਦਲ ਅਹਿਮਦਗੜ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਿੱਕੀ ਸੂਦ , ਮੋਨਿਕਾ ਗਰਗ ਪੂਜਾ ਸ਼ਾਹੀ, ਸਾਲਾਸਰ ਬਾਲਾ ਜੀ ਯੁਵਾ ਮੰਡਲ ਦੇ ਪ੍ਰਧਾਨ ਭਿਵੇਸ਼ ਗਰਗ ਜਖਮੀ ਪਸ਼ੂ ਪੰਛੀਆਂ ਦਾ ਸਹਾਰਾ ਸੇਵਾ ਸੋਸਾਇਟੀ ਤੋਂ ਵਿਸ਼ਾਲ ਚੌਧਰੀ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਇਸ ਆਯੋਜਨ ਵਿਖੇ ਵੱਧ ਚੜ ਕੇ ਭਾਗ ਲਿਆ ਅਤੇ ਸ਼੍ਰੀ ਰਾਧਾ ਰਾਣੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਪ੍ਰਭਾਤ ਫੇਰੀ ਮਹਿਲਾ ਮੰਡਲ ਵੱਲੋਂ ਸ੍ਰੀ ਰਾਧਾ ਰਾਣੀ ਜੀ ਦਾ ਸੰਕੀਰਤਨ ਕੀਤਾ ਗਿਆ। ਉਹਨਾਂ ‘ਮੇਰੀ ਬਾਹਾਂ ਪਕੜ ਲੋ ਏਕ ਬਾਰ’ ਅਤੇ ‘ਕਿਸ਼ੋਰੀ ਤੇਰਾ ਬਰਸਾਨਾ ਸੁਖ ਧਾਮ ‘ ਆਦਿ ਭਜਨ ਗਾ ਕੇ ਮੌਜੂਦ ਸਾਰੇ ਭਗਤਾਂ ਨੂੰ ਨਿਹਾਲ ਕਰ ਦਿੱਤਾ। ਲੈਕਚਰਰ ਲਲਿਤ ਗੁਪਤਾ ਨੇ 22 ਜਨਵਰੀ ਨੂੰ ਸ਼੍ਰੀ ਰਾਮ ਚੰਦਰ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਬੰਧ ਵਿੱਚ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਕੱਢੀ ਜਾ ਰਹੀ ਵਿਸ਼ਾਲ ਰੱਥ ਯਾਤਰਾ ਸਬੰਧੀ ਉੱਥੇ ਮੌਜੂਦ ਭਗਤਾਂ ਨੂੰ ਜਾਣਕਾਰੀ ਦਿੱਤੀ ਅਤੇ ਦਿਵਾਲੀ ਮਨਾਉਣ ਸਬੰਧੀ ਦੀਪਮਾਲਾ ਕਰਨ ਸਬੰਧੀ ਪ੍ਰੇਰਿਤ ਕੀਤਾ। ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਮਹਿਲਾ ਮੰਡਲ ਦੇ ਪ੍ਰਧਾਨ ਸਰਿਤਾ ਸੋਫਤ ਮੀਨਾਕਸ਼ੀ ਗੁਪਤਾ ਸਰਿਤਾ ਗਰਗ ਭਾਵਨਾ ਸ਼ਾਰਦਾ ਨੈਨਸੀ ਗਰਗ ਸੋਨੂੰ ਗਰਗ ਹਿਮਾਨੀ ਸ਼ਰਮਾ ਸੋਨੀਆ ਸ਼ਰਮਾ ਆਰਤੀ ਸ਼ਰਮਾ ਸ਼ਸ਼ੀ ਜੋਸ਼ੀ ਵੰਦਨਾ ਗਰਗ ਸ਼ਾਰਦਾ ਸਿੰਗਲਾ ਪੂਨਮ ਬਬਲੀ ਕਾਂਤਾ ਢੰਡ ਭਾਵਨਾ ਪੂਜਾ ਸੂਦ ਮਨਜਿਸ਼ਠਾ ਗੁਪਤਾ ਵਨੀਤਾ ਰੀਟਾ ਰਾਣੀ ਸਰੋਜ ਰਾਣੀ ਝਨੇਰ ਵਾਲਿਆਂ ਨੇ ਦੱਸਿਆ ਕਿ ਇਸ ਮੌਕੇ ਸੰਸਥਾ ਵੱਲੋਂ ਕੁੰਜ ਬਿਹਾਰੀ ਜੀ ਦੀ ਮਹਾਂ ਆਰਤੀ ਵੀ ਕੀਤੀ ਗਈ ਅਤੇ ਉਸ ਉਪਰਾਂਤ ਸਮੂਹ ਸੰਗਤ ਲਈ ਲੰਗਰ ਅਤੇ ਪ੍ਰਸ਼ਾਦ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਾ ਭਾਈ ਐਂਟਰਪ੍ਰਾਈਜਿਸ ਦੇ ਰਾਜੀਵ ਰਾਜਾ ਭਪੇਸ਼ ਢੰਡ ਜਸਵਿੰਦਰ ਯਾਦਵ ਰਮੇਸ਼ ਚੰਦ ਘਈ ਮਨੋਜ ਜਿੰਦਲ ਧਰੁਵ ਗੋਇਲ ਲਵਿਸ਼ ਕੁਮਾਰ ਅਮਿਤ ਸੂਦ ਰਿੰਕੂ ਸੂਦ ਪਵਨ ਸੂਦ ਨਰੇਸ਼ ਕਾਲੜਾ ਅਨਿਲ ਜੋਸ਼ੀ ਬੀਨੂੰ ਸਿੰਗਲਾ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।