ਅਹਿਮਦਗੜ੍ਹ 30 ਦਸੰਬਰ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਨਵੇਂ ਸਾਲ ਦੇ ਆਗਮਨ ਤੇ ਦੁਰਗਾ ਮਾਤਾ ਮੰਦਿਰ ਅਹਿਮਦਗੜ੍ਹ ਵਿਖੇ ‘ ਨਵੇਂ ਸਾਲ ਦੀ ਪਹਿਲੀ ਸ਼ਾਮ ਬਾਂਕੇ ਬਿਹਾਰੀ ਕੇ ਨਾਮ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੰਸਥਾ ਦੇ ਪ੍ਰਬੰਧਕ ਸ੍ਰੀ ਰਮਨ ਸੂਦ ਰਾਜੇਸ਼ ਜੋਸ਼ੀ ਹੈਪੀ ਤੇਜ ਕਾਂਸਲ ਰਾਜੀਵ ਰਾਜੂ ਲੈਕਚਰਾਰ ਲਲਿਤ ਗੁਪਤਾ ਮੁਕੇਸ਼ ਕੁਮਾਰ ਪਾਰਸ ਕੁਮਾਰ ਨੇ ਦੱਸਿਆ ਕਿ ਸ੍ਰੀ ਰਾਧਾ ਰਾਨੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਇਸ ਨਵੇਂ ਸਾਲ ਦੇ ਸਬੰਧ ਵਿੱਚ ਦੁਰਗਾ ਮਾਤਾ ਮੰਦਿਰ ਵਿਖੇ ਸ਼ਾਮ 7 ਵਜੇ ਤੋਂ ਪ੍ਰਭੂ ਇੱਛਾ ਤੱਕ ਸ਼੍ਰੀ ਰਾਧਾ ਰਾਣੀ ਅਤੇ ਬਾਂਕੇ ਬਿਹਾਰੀ ਜੀ ਦਾ ਗੁਣਗਾਨ ਕਰਕੇ ਨਵੇਂ ਸਾਲ ਦੀ ਪਹਿਲੀ ਸ਼ਾਮ ਮਨਾਉਣ ਜਾ ਰਹੇ ਹਨ। ਸੰਸਥਾ ਵੱਲੋਂ ਅਹਿਮਦਗੜ ਸ਼ਹਿਰ ਦੇ ਪਤਵੰਤੇ ਅਤੇ ਮੁੱਖ ਸੰਸਥਾਵਾਂ ਨੂੰ ਇਸ ਆਯੋਜਨ ਵਿਖੇ ਵੱਧ ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਮਹਿਲਾ ਮੰਡਲ ਦੇ ਪ੍ਰਧਾਨ ਸਰਿਤਾ ਸੋਫਤ ਮੀਨਾਕਸ਼ੀ ਗੁਪਤਾ ਸਰਿਤਾ ਗਰਗ ਭਾਵਨਾ ਸ਼ਾਰਦਾ ਨੈਨਸੀ ਗਰਗ ਸੋਨੂੰ ਗਰਗ ਹਿਮਾਨੀ ਸ਼ਰਮਾ ਸੋਨੀਆ ਸ਼ਰਮਾ ਆਰਤੀ ਸ਼ਰਮਾ ਸ਼ਸ਼ੀ ਜੋਸ਼ੀ ਵੰਦਨਾ ਗਰਗ ਸ਼ਾਰਦਾ ਸਿੰਗਲਾ ਪੂਨਮ ਬਬਲੀ ਕਾਂਤਾ ਢੰਡ ਭਾਵਨਾ ਪੂਜਾ ਸੂਦ ਮਨਜਿਸ਼ਠਾ ਗੁਪਤਾ ਵਨੀਤਾ ਰੀਟਾ ਰਾਣੀ ਸਰੋਜ ਰਾਣੀ ਝਨੇਰ ਵਾਲਿਆਂ ਨੇ ਦੱਸਿਆ ਕਿ ਇਸ ਮੌਕੇ ਸੰਸਥਾ ਵੱਲੋਂ ਕੁੰਜ ਬਿਹਾਰੀ ਜੀ ਦੀ ਮਹਾਂ ਆਰਤੀ ਵੀ ਕੀਤੀ ਜਾਵੇਗੀ ਅਤੇ ਉਸ ਉਪਰਾਂਤ ਸਮੂਹ ਸੰਗਤ ਲਈ ਲੰਗਰ ਅਤੇ ਪ੍ਰਸ਼ਾਦ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਾ ਭਾਈ ਐਂਟਰਪ੍ਰਾਈਜਿਸ ਦੇ ਰਾਜੀਵ ਰਾਜਾ ਭਪੇਸ਼ ਢੰਡ ਜਸਵਿੰਦਰ ਯਾਦਵ ਰਮੇਸ਼ ਚੰਦ ਘਈ ਮਨੋਜ ਜਿੰਦਲ ਤਰਫ ਗੋਗਲ ਲਵਿਸ਼ ਕੁਮਾਰ ਅਮਿਤ ਸੂਦ ਰਿੰਕੂ ਸੂਦ ਪਵਨ ਸੂਦ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।