ਸੰਗਤ ਮੰਡੀ 4 ਮਾਰਚ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਪੰਜਾਬ ਵਿੱਚ ਵੱਖ ਵੱਖ ਥਾਂਵਾ ਤੇ ਹੋਈ ਗੜੇਮਾਰੀ ਕਾਰਨ ਫਸਲਾ ਦਾ ਬਹੁਤ ਜਿਆਂਦਾ ਨੁਕਸਾਨ ਹੋਇਆ ਹੈ। ਇਸੇ ਦੋਰਾਨ ਅੱਜ ਸੰਗਤ ਮੰਡੀ ਇਲਾਕੇ ਦੇ ਪਿੰਡਾ ਵਿੱਚ ਸ੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੜੇਮਾਰੀ ਕਾਰਨ ਖਰਾਬ ਹੋਈਆਂ ਕਿਸਾਨਾ ਦੀਆਂ ਫਸਲਾ ਦਾ ਜਾਇਜਾ ਲੈਣ ਲਈ ਪਿੰਡ ਚੱਕ ਅਤਰ ਸਿੰਘ ਵਾਲਾ ਨੰਦਗੜ੍ਹ ਬਾਜਕ ਦਾ ਦੋਰਾ ਕੀਤਾ ਅਤੇ ਪੀੜਤ ਕਿਸਾਨਾ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਉਹ ਬਿਲਕੁਲ ਹੀ ਫਸਲ ਕਟਾਈ ਤੇ ਸੀ ਅਤੇ ਕਿਸਾਨਾ ਨੇ ਬਹੁਤ ਖਰਚ ਕਰਕੇ ਫਸਲ ਨੂੰ ਸਿਰੇ ਚੜਾਇਆਂ ਸੀ ਕਿ ਮੌਕੇ ਤੇ ਕੁਦਰਤ ਦਾ ਅੇਸਾ ਕਹਿਰ ਹੋਇਆ ਕਿ ਉਨਾਂ ਦੀ ਫਸਲ ਬੁਰੀ ਤਰਾ ਤਬਾਹ ਹੋ ਗਈ ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਤਰੁੰਤ ਜਿਲਿਆਂ ਦੇ ਡਿਪਟੀ ਕਮਿਸਨਰਾ ਨੂੰ ਆਦੇਸ਼ ਜਾਰੀ ਕਰਨ ਕਿ ਪ੍ਰਭਾਵਿਤ ਖੇਤਰਾ ਦਾ ਦੌਰਾ ਕਰਕੇ ਜਲਦੀ ਹੀ ਗਿਰਦਾਵਰੀ ਕਰਵਾ ਕੇ ਜਲਦੀ ਹੀ ਕਿਸਾਨਾ ਨੂੰ ਮੁਆਵਜਾ ਦਿੱਤਾ ਜਾਵੇ।ਇਸ ਮੌਕੇ ਕਿਸਾਨਾ ਨੇ ਕਿਹਾ ਕਿ ਦੋ ਦਿਨ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਅਧਿਕਾਰੀ ਨੇ ਉਨਾਂ ਦੀ ਸਾਰ ਨਹੀ ਲਈ ਕਿਸਾਨਾ ਨੇ ਵੀ ਪੰਜਾਬ ਸਰਕਾਰ ਤੋ ਯੋਗ ਮੁਆਵਜੇ ਦੀ ਮੰਗ ਕੀਤੀ ਹੈ।ਇਸ ਮੋਕੇ ਉਨਾਂ ਨਾਲ ਹਲਕਾ ਇੰਚਾਰਜ ਪ੍ਰਕਾਸ ਸਿੰਘ ਭੱਟੀ,ਹਰਬੰਸ ਸਿੰਘ ਬਾਜਕ ਸਾਬਕਾ ਪੰਚ, ਜਸਵਿੰਦਰ ਸਿੰਘ ਟਿਵਾਣਾ, ਲੱਖਾ ਸਿੰਘ, ਬੱਗਾ ਸਿੰਘ ਧਾਲੀਵਾਲ, ਸੰਦੀਪ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ ਸਾਬਕਾ ਸਰਪੰਚ,ਇੱਕਵਾਲ ਸਿੰਘ ਸਾਬਕਾ ਪੰਚ, ਸੁਖਮੰਦਰ ਸਿੰਘ ਬਾਜਕ, ਲਖਵੀਰ ਸਿੰਘ ਆਦਿ ਮੌਜੂਦ ਸਨ।
Leave a Comment
Your email address will not be published. Required fields are marked with *