ਕਬੱਡੀ ਓਪਨ ਦਾ ਪਹਿਲਾ ਇਨਾਮ 71 ਹਜ਼ਾਰ ਰੁਪਏ ਪਿੰਡ ਭਲੂਰ ਦੀ ਟੀਮ ਨੇ ਜਿੱਤਿਆ
ਕੋਟਕਪੂਰਾ, 25 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਢੁੱਡੀ ਵਿਖੇ ਸੰਤ ਬਾਬਾ ਮਾਨਦਾਸ ਜੀ ਸੰਤ ਬਾਬਾ ਈਸ਼ਰ ਗਿਰ ਜੀ ਦੇ ਡੇਰੇ ਦੇ ਸੰਤ ਬਾਬਾ ਮਨਜੀਤ ਜੀ ਦੀ ਯਾਦ ’ਚ 25ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ’ਚ ਵੱਖ-ਵੱਖ ਜਿਲਿਆ ਦੀਆਂ ਕਬੱਡੀ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ’ਚ ਕਬੱਡੀ ਓਪਨ ਦਾ ਪਹਿਲਾ ਇਨਾਮ 71 ਹਜ਼ਾਰ ਰੁਪਏ ਜੋ ਕਿ ਪਿੰਡ ਭਲੂਰ ਦੀ ਟੀਮ ਨੇ ਜਿੱਤਿਆ, 60 ਕਿਲੋ ਵਰਗ ਦੀਆਂ ਟੀਮਾਂ ਦਾ ਪਹਿਲਾ ਇਨਾਮ 13 ਹਜ਼ਾਰ ਰੁਪਏ ਅਤੇ 45 ਕਿਲੋ ਵਰਗ ਦੀਆਂ ਟੀਮਾਂ ਦਾ ਪਹਿਲਾ ਇਨਾਮ 9 ਹਜ਼ਾਰ ਰੁਪਏ। ਇਸ ਤੋਂ ਇਲਾਵਾ ਬੈਸਟ ਰੇਡਰ ਅਤੇ ਜਾਫੀਆਂ ਨੂੰ 21-21 ਹਜ਼ਾਰ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ। ਟੂਰਨਾਮੈਂਟ ਦੇ ਅਖੀਰਲੇ ਦਿਨ ਬਾਬਾ ਮਾਨਦਾਸ ਜੀ ਡੇਰਾ ਢੁੱਡੀ ਦੇ ਗੱਦੀ ਨਸ਼ੀਨ ਗੁਰਪ੍ਰੀਤ ਸਿੰਘ ਰਾਜੂ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਸੀਨੀਅਰ ਕਾਂਗਰਸੀ ਆਗੂ ਅਜੈਪਾਲ ਸਿੰਘ ਸੰਧੂ, ਸ਼ੇਰ ਸਿੰਘ ਮੰਡ, ਭੋਲ਼ਾ ਸਿੰਘ ਟਹਿਣਾ ਬਲਾਕ ਪ੍ਰਧਾਨ ਸਮੇਤ ਹੋਰ ਵੀ ਇਲਾਕੇ ਦੀਆਂ ਰਾਜਨੀਤਕ ਅਤੇ ਸਮਾਜਸੇਵੀ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਕੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਗੁਰਤੇਜ ਸਿੰਘ ਸਰਪੰਚ ਢੁੱਡੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਟੂਰਨਾਮੈਂਟ ਕਮੇਟੀ ਮੈਂਬਰ ਗੁਰਬਖਸ਼ ਸਿੰਘ, ਜਗਰੂਪ ਸਿੰਘ ਸੰਘਾ, ਜਲੌਰ ਸਿੰਘ ਬਰਾੜ, ਛਿੰਦਾ ਕਟਾਰੀਆ, ਸੁਖਦਰਸ਼ਨ ਸ਼ਰਮਾ, ਵੀਰ ਸਿੰਘ ਫੌਜੀ, ਗੁਰਚਰਨ ਕੈਨੇਡਾ, ਗੁਰਸੇਵਕ ਸਿੰਘ ਗਿੱਲ, ਹਰਜਿੰਦਰ ਸਿੰਘ ਗਿੱਲ, ਬਖਤੌਰ ਸਿੰਘ, ਕੁਲਵੰਤ ਸਿੰਘ ਸੰਘਾ, ਜਥੇਦਾਰ ਬਖਸ਼ੀਸ਼ ਸਿੰਘ, ਅਨਿਲ ਕਟਾਰੀਆ, ਹਰਦੀਪ ਸਿੰਘ ਸਰਪੰਚ ਮਿਸ਼ਰੀਵਾਲਾ, ਕੁਲਦੀਪ ਸਿੰਘ ਸਰਪੰਚ, ਗੁਰਜੰਟ ਸਿੰਘ ਸਰਪੰਚ, ਪਰਮਜੀਤ ਸਿੰਘ, ਜਸਪਾਲ ਸਿੰਘ, ਗੁਰਲਾਭ ਸਿੰਘ ਸਰਪੰਚ, ਸੁਖਦੇਵ ਸਿੰਘ ਬਰਾੜ, ਬੂਟਾ ਸਿੰਘ, ਕਮਲਜੀਤ ਸਿੰਘ ਆਦਿ ਵੀ ਹਾਜਰ ਸਨ।