ਹੁਸ਼ਿਆਰਪੁਰ 18 ਮਾਰਚ ( ਵਰਲਡ ਪੰਜਾਬੀ ਟਾਈਮਜ਼)
(ਸੂਦ ਵਿਰਕ) ਬ੍ਰਹਮਲੀਨ ਸ੍ਰੀ 108 ਸੰਤ ਮੰਗਲ ਦਾਸ ਜੀ ਦੀ ਯਾਦ ਵਿੱਚ ਤੀਸਰਾ ਬਰਸੀ ਸਮਾਗਮ ਡੇਰਾ ਸ੍ਰੀ 108 ਸੰਤ ਬਸਾਉ ਦਾਸ ਜੀ ਸੱਚਖੰਡ ਦੁੱਧਾਧਾਰੀ ਪਿੰਡ ਈਸਪੁਰ, (ਹੁਸ਼ਿਆਰਪੁਰ) ਵਿਖੇ ਮਿਤੀ 27 ਮਾਰਚ, 2024 ਦਿਨ ਬੁੱਧਵਾਰ ਨੂੰ ਸੰਤ ਬੀਬੀ ਪ੍ਰਕਾਸ਼ ਕੌਰ ਜੀ ਅਤੇ ਡੇਰਾ ਸੰਚਾਲਕ ਸ੍ਰੀ 108 ਸੰਤ ਹਰਵਿੰਦਰ ਦਾਸ ਜੀ ਵੱਲੋਂ ਅਤੇ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਕੀਰਤਨੀ ਅਤੇ ਰਾਗੀ ਜਥਿਆਂ ਤੇ ਸੰਤ-ਮਹਾਪੁਰਸ਼ਾਂ ਵਲੋਂ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਸੰਗਤਾਂ ਨੂੰ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ।