ਕੋਟਕਪੂਰਾ, 8 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ’ਤੇ ਵੱੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਫਰੀਦਕੋਟ ਵਿੱਚ ਰੋਸ ਮਾਰਚ ਕਰਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਹਰੇਬਾਜੀ ਕਰਦਿਆਂ ਜਿੱਥੇ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ, ਉੱਥੇ ਹਰਿਆਣਾ ਪੁਲਿਸ ਵਲੋਂ ਗਿ੍ਰਫਤਾਰ ਕੀਤੇ ਗਏ ਕਿਸਾਨਾ ਦੀ ਰਿਹਾਈ ਦੀ ਮੰਗ ਕਰਦਿਆਂ ਹਰਿਆਣਾ ਪੁਲਿਸ ਵਲੋਂ ਢਾਹੇ ਅੱਤਿਆਚਾਰ ਦੀ ਨੁਕਤਾਚੀਨੀ ਵੀ ਕੀਤੀ ਗਈ। ਆਪਣੇ ਸੰਬੋਧਨ ਦੋਰਾਨ ਮੋਰਚੇ ਦੇ ਆਗੂ ਅਤੇ ਬੀਕੇਯੂ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਇਕ ਪਾਸੇ ਪ੍ਰਧਾਨ ਮੰਤਰੀ ਵਿਦੇਸ਼ਾਂ ਵਿੱਚ ਜਾ ਕੇ ਕਹਿੰਦਾ ਹੈ ਕਿ ਭਾਰਤ ਬਹੁਤ ਵੱਡਾ ਲੋਕਤੰਤਰ ਹੈ ਪਰ ਕੀ ਕਿਸੇ ਨੂੰ ਆਪਣੇ ਹੱਕਾਂ ਲਈ ਆਵਾਜ ਨਾ ਉਠਾਉਣ ਦੇਣਾ ਲੋਕਤੰਤਰ ਹੈ? ਉਹਨਾਂ ਦਾਅਵਾ ਕੀਤਾ ਕਿ ਇਸ ਦਾ ਭਾਜਪਾ ਦੇ ਕਿਸੇ ਵੀ ਛੋਟੇ ਵੱਡੇ ਆਗੂ ਕੋਲ ਜਵਾਬ ਨਹੀਂ। ਉਹਨਾਂ ਕਿਹਾ ਕਿ ਪਹਿਲਾਂ ਭਾਜਪਾ ਨੇ ਸਾਨੂੰ ਦਿੱਲੀ ਨਹੀਂ ਆਉਣ ਦਿੱਤਾ, ਹੁਣ ਭਾਜਪਾ ਆਗੂ ਪਿੰਡਾਂ ਵਿੱਚ ਵੋਟਾਂ ਲਈ ਆਉਣਗੇ ਪਰ ਹੁਣ ਅਸੀਂ ਇਹਨਾਂ ਨੂੰ ਪਿੰਡਾਂ ’ਚ ਰੋਕ ਕੇ ਸਵਾਲ ਪੁੱਛਾਂਗੇ? ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਭਾਜਪਾ ਵਾਲਿਆਂ ਨੂੰ ਭਜਾਉ ਨਾ, ਬਲਕਿ ਇਹਨਾਂ ਨੂੰ ਸਵਾਲ ਜਰੂਰ ਪੁੱਛੋ। ਆਮ ਆਦਮੀਂ ਪਾਰਟੀ ਵਲੋਂ ਅੱਜ ਕੀਤੀ ਗਈ ਭੁੱਖ ਹੜਤਾਲ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਜਦੋਂ ਕਿਸਾਨ ਜਾਂ ਕੋਈ ਹੋਰ ਵਰਗ ਆਪਣੀਆਂ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ ਕਰਦਾ ਹੈ ਤਾਂ ਇਹ ਉਹਨਾਂ ਨੂੰ ਵਿਹਲੜ ਦੱਸਦੇ ਹਨ ਪਰ ਅੱਜ ਜਦੋਂ ਇਹਨਾਂ ਦੇ ਆਪਣੇ ਗਲਮੇ ਨੂੰ ਹੱਥ ਪਿਆ ਤਾਂ ਪਿੱਟ ਉੁਠੇ, ਉਹਨਾਂ ਕਿਹਾ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ ਵਾਲੀ ਕਹਾਵਤ ਇਹਨਾਂ ’ਤੇ ਪੂਰੀ ਤਰਾਂ ਢੁਕਦੀ ਹੈ।
Leave a Comment
Your email address will not be published. Required fields are marked with *