ਗੁਰ ਚਰਨਾ ਵਿਚ ਕਰਕੇ ਤੂੰ ਅਰਦਾਸ ਤੁਰ ਪਿਆ ਜੇ,,
ਪਿੱਛੇ ਮੁੜ ਕੇ ਵੇਖ ਨਾ ,ਫਤਿਹ ਮੈਦਾਨ ਹੋਣਗੇ।।
ਮੋਹ ਮਾਇਆ ਨੂੰ ਛੱਡ ਕੇ ਸੱਚ ਦੇ ਰਾਹ ਤੇ ਤੁਰਿਆ ਜੇ,,
ਡੋਲੀਂ ਨਾ ਰਾਹ ਤੇਰੇ ਖੜੇ ਸ਼ੈਤਾਨ ਹੋਣਗੇ।।
ਗੁਰਮਤਿ ਗਾਡੀ ਰਾਹ ਝੂਠੇ ਨੂੰ ਰਾਸ ਨਾ ਆਵੇ,,
ਸਬਰੀ ਅਤੇ ਸੰਤੋਖੀ ਹੀ ਪਰਵਾਣ ਹੋਣਗੇ।।
ਇਮਾਨਦਾਰੀ ਨਾਲ ਚੱਲੇਗਾ ਤਾਂ ਰੋੜੇ ਪੈਣੇ ਨੇ,,
ਦੇਖਣ ਦੇ ਵਿੱਚ ਝੂਠੇ ਹੀ ਬਲਵਾਨ ਹੋਣਗੇ ।।
ਆਪਣੇ ਲਈ ਜੇ ਲੜੋਗੇ ਦੁਨੀਆ ਰਾਜੇ ਆਖੂਗੀ,,
ਲੋਕਾਂ ਦੇ ਨਾਲ ਲੜਨ ਲਈ ਬਲੀਦਾਨ ਹੋਣਗੇ ।।
ਸੱਚ ਨੂੰ ਧੁਰ ਤੋਂ ਫਾਂਸੀ ਲੱਗਦੀ ਆਈ ਐ,,
ਝੂਠੇ ਦੇ ਤਾਂ ਦੁਨੀਆਂ ਤੋਂ ਸਨਮਾਨ ਹੋਣਗੇ।।
ਮੁੰਡਿਆਂ ਲਈ ਤਾਂ ਜ਼ਫ਼ਰ ਜਾਲਣੇ ਪੈਂਦੇ ਨੇ ,,
ਧੀਆਂ ਪੈਦਾ ਹੋਣਾ ਤਾਂ ਵਰਦਾਨ ਹੋਣਗੇ ।।
ਝੂਠ ਮਰੂਗਾ ਸੱਚ ਨੇ, ਨਿੱਤਰ ਆਉਣਾ ਐ ਸੱਜਣਾ,,
ਅੰਤ ਸਮੇਂ ਤਾਂ ਸਭ ਦੇ ਲਈ ਸ਼ਮਸ਼ਾਨ ਹੋਣਗੇ।।
ਮੰਗਤ ਸਿੰਘ ਲੌਂਗੋਵਾਲ