ਕੀ ਖ਼ਤਰਾ ਹੈ ਸ: ਸਿਮਰਨਜੀਤ ਸਿੰਘ ਮਾਨ ਤੋਂ ਵਿਰੋਧੀ ਰਾਜਸੀ ਧਿਰਾਂ ਨੂੰ ਜਾਂ ਸਿੱਖ ਕੌਮ ਦੇ ਗੱਦਾਰਾਂ ਨੂੰ?
ਇਹ ਬਹੁਤ ਵੱਡਾ ਸਵਾਲ ਹੈ ਜਿਸ ਨੂੰ ਅਣਦੇਖਿਆ ਕੀਤਾ ਹੀ ਨਹੀਂ ਜਾ ਸਕਦਾ। ਦੀਪ ਸਿੱਧੂ ਦੀ ਮੌਤ ਅਤੇ ਸਿੱਧੂ ਮੂਸੇਵਾਲ ਦੀ ਮੌਤ ਦਾ ਮੁੱਖ ਕਾਰਣ ਸਿਰਫ ਤੇ ਸਿਰਫ ਸ: ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਖੜਣਾ ਹੀ ਸੀ। ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਉੱਨਾਂ ਦੀ ਜਥੇਬੰਦੀ “ਵਾਰਿਸ ਪੰਜਾਬ ਦੇ” ਦੀ ਸਾਰੀ ਟੀਮ ਅਤੇ ਸ: ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਵਧੇਰੇ ਮੈਂਬਰਾਂ ਨੂੰ 2024 ਦੇ ਇਲੈਕਸ਼ਨ ਤੋਂ ਪਹਿਲਾਂ ਵੱਖ ਵੱਖ ਜੇਲਾਂ ਵਿੱਚ ਨਜ਼ਰਬੰਦ ਕਰਣਾ। ਸਿਰਫ ਤੇ ਸਿਰਫ ਰਾਜਸੀ ਵਿਰੋਧੀ ਧਿਰਾਂ ਅਤੇ ਕੌਮ ਦੇ ਗੱਦਾਰਾਂ ਦੀ ਸਿਆਸਤ ਹੀ ਹੈ।
ਕਿਉਂਕਿ ਇਹ ਗੱਦਾਰ ਚਾਹੁੰਦੇ ਹੀ ਨਹੀਂ ਹਨ ਕਿ ਪੰਜਾਬ ਅਤੇ ਸਿੱਖ ਕੌਮ ਅਜ਼ਾਦੀ ਦਾ ਨਿੱਘ ਮਾਣ ਸਕਣ। ਇਹ ਗੱਦਾਰ ਚਾਹੁੰਦੇ ਹਨ ਕਿ ਪੰਜਾਬ ਅਤੇ ਸਿੱਖ ਕੌਮ ਉਜਾੜੇ ਝੱਲਦੀ ਰਹੇ, ਕਤਲੇਆਮ ਝੱਲਦੀ ਰਹੇ, ਕਰਜ਼ੇ ਥੱਲੇ ਡੁੱਬੇ ਰਹਿਣ, ਨਸ਼ਿਆਂ ਨਾਲ ਨੋਜਵਾਨੀ ਖਤਮ ਹੁੰਦੀ ਰਹੇ, ਜਿਹੜਾ ਕੋਈ ਸਿਰ ਝੁੱਕੇ ਉਸਨੂੰ ਜੇਲਾਂ ਵਿੱਚ ਧੱਕ ਦੋ ਤਾਂ ਜੋ ਉਹ ਜਦੋਂ ਵੀ ਬਾਹਰ ਆਵੇ ਉਸਨੂੰ ਗੈਂਗਸਟਰ ਦੱਸ ਕੇ ਕਤਲ ਕਰ ਦਿੱਤਾ ਜਾਵੇ। ਨਾ ਕਿਸੇ ਪ੍ਰਸ਼ਾਸਨ ਨੂੰ ਸਵਾਲ ਕਰਣਾ ਨਾ ਪ੍ਰਸ਼ਾਸਨ ਨੇ ਜਵਾਬ ਦੇਣਾ ਕਿਉਂਕਿ ਕੁੱਤੀ ਤਾਂ ਚੋਰ ਨਾਲ ਰਲੀ ਹੋਈ ਹੈ।
ਜਗਦੀਸ਼ ਸਿੰਘ ਜੋਧੇ, ਪ੍ਰਸ਼ੋਤਮ ਸਿੰਘ ਜੋਧੇ ਅਤੇ ਹਰਮੇਲ ਸਿੰਘ ਜੋਧੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਪ੍ਰਧਾਨ ਹਨ, ਇੰਨਾਂ ਨੂੰ ਅੰਮ੍ਰਿਤਸਰ ਦੀ ਜੇਲ ਵਿਚ ਨਜ਼ਰਬੰਦ ਕੀਤਾ ਗਿਆ ਹੈ।
ਕਸੂਰ ਕੀ ਹੈ ਇੰਨਾਂ ਦਾ?
ਕਿ ਇਹ ਸ: ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਬਹੁਤ ਹੀ ਜੁਝਾਰੂ ਮੈਂਬਰ ਹਨ ਅਤੇ ਪਾਰਟੀ ਦੇ ਪ੍ਰਚਾਰ ਲਈ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੇ ਹਨ। ਇੰਨਾਂ ਤਿੰਨਾਂ ਵੀਰਾਂ ਨੇ ਸੰਗਰੂਰ ਜ਼ਿਮਨੀ ਚੋਣਾਂ ਵਿਖੇ ਪਾਰਟੀ ਲਈ ਬਹੁਤ ਪ੍ਰਚਾਰ ਕੀਤਾ ਅਤੇ ਸ: ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦਵਾ ਕੇ ਹੀ ਸਾਹ ਲਿਆ। ਵਿਰੋਧੀ ਧਿਰ ਅਤੇ ਕੌਮ ਦੇ ਗੱਦਾਰਾਂ ਨੂੰ ਪਤਾ ਹੈ ਕਿ ਹੁਣ ਵੀ 2024 ਦੀ ਇਲੈਕਸ਼ਨ ਵਿੱਚ ਪੱਲੜਾਂ ਸ: ਸਿਮਰਨਜੀਤ ਸਿੰਘ ਵੱਲ ਨੂੰ ਹੀ ਝੁੱਕ ਰਿਹਾ ਹੈ ਇਸ ਲਈ ਹਜ਼ਾਰਾਂ ਨੋਜਵਾਨ ਜੇਲਾਂ ਵਿੱਚ ਨਜ਼ਰਬੰਦ ਕਰ ਦਿੱਤੇ ਗਏ। ਕਿਉਂਕਿ “ਵਾਰਿਸ ਪੰਜਾਬ ਦੇ” ਜਥੇਬੰਦੀ ਸਿੱਧੇ ਤੌਰ ਤੇ ਸ: ਸਿਮਰਨਜੀਤ ਸਿੰਘ ਮਾਨ ਨੂੰ ਸਮਰਥਨ ਦਿੰਦੇ ਸਨ ਅਤੇ ਸ: ਸਿਮਰਨਜੀਤ ਸਿੰਘ ਮਾਨ ਸਿੱਧੇ ਤੌਰ ਤੇ “ਵਾਰਿਸ ਪੰਜਾਬ ਦੇ” ਜਥੇਬੰਦੀ ਨਾਲ ਖੜਦੇ ਹਨ।
ਪਰ ਕੀ ਇਹ ਸਭ ਹਜ਼ਾਰਾਂ ਪਰਿਵਾਰ ਜਿੰਨਾਂ ਦੇ ਨੋਜਵਾਨ ਪੁੱਤ ਰਾਤੋਂ ਰਾਤ ਚੁੱਕ ਕੇ ਜੇਲਾਂ ਵਿੱਚ ਬੰਦ ਕਰ ਦਿੱਤੇ ਉਹ ਇੰਨਾਂ ਰਾਜਸੀ ਵਿਰੋਧੀ ਧਿਰਾਂ ਨੂੰ ਜਾਂ ਸਿੱਖ ਕੌਮ ਦੇ ਗੱਦਾਰਾਂ ਨੂੰ 2024 ਵਿੱਚ ਵੋਟਾਂ ਪਾਉਣਗੇ?
ਕੀ ਪੰਜਾਬ ਦੀ ਜਨਤਾ ਉੱਨਾਂ ਕਾਤਲਾਂ ਨੂੰ ਵੋਟਾਂ ਪਾਉਣਗੇ ਜਿੰਨਾਂ ਨਸ਼ੇ ਦੀ ਦਲਦਲ ਵਿੱਚ ਫਸਾ ਕੇ ਉੱਨਾਂ ਦੇ ਪੁੱਤਾਂ ਦੀ ਜਾਨ ਲੈ ਲਈ?
ਕੀ ਬਹਿਬਲ ਗੋਲੀ ਕਾਂਡ ਅਤੇ ਬਰਗਾੜੀ ਕਾਂਡ ਦੇ ਕਾਤਲਾਂ ਨੂੰ ਸਿੱਖ ਕੌਮ ਫਿਰ ਵੋਟਾਂ ਪਾਏਗੀ?
ਜਿਨ੍ਹਾਂ ਸੰਗਰੂਰ ਚੋਣਾਂ ਵਿਚ ਬਹੁਤ ਮੇਹਨਤ ਕਰੀ ਸੀ ਕੀ ਪੰਜਾਬ ਅਤੇ ਸਿੱਖ ਕੌਮ ਸ: ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਨੁਮਾਇੰਦਿਆਂ ਨੂੰ ਵੋਟਾਂ ਪਾ ਕੇ ਜਿਤਾਏਗੀ?
ਪੰਜਾਬ ਵਿੱਚ ਥਾਂ ਥਾਂ ਜਿੰਨਾਂ ਧਰਨੇ ਲਗਾਏ ਹਨ ਕਿ ਪੰਜਾਬ ਦੀ ਜਨਤਾ ਫਿਰ ਇੰਨਾਂ ਜਾਲਮਾਂ ਨੂੰ ਵੋਟਾਂ ਪਾਉਣਗੇ?
ਸਾਰਾ ਖੇਡ 2024 ਦੀ ਇਲੈਕਸ਼ਨ ਦਾ ਹੈ। ਪਰ ਇਸ ਵਿੱਚ ਇੰਨਾਂ ਸਿੰਘਾਂ ਦਾ ਕੀ ਭਵਿੱਖ ਹੋਵੇਗਾ?
ਇੰਨਾਂ ਸਭ ਬੰਦੀਆਂ ਦੀ ਰਿਹਾਈ ਕੋਣ ਕਰਵਾਏਗਾ?
ਕੀ ਸ: ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਜੇਕਰ ਪੰਜਾਬ ਦੀ ਸਿਆਸਤ ਉੱਪਰ ਕਾਬਜ਼ ਹੁੰਦੀ ਹੈ ਤਾਂ ਕਿ ਸਾਰੇ ਬੰਦੀ ਸਿੰਘ ਰਿਹਾ ਹੋਣਗੇ?
ਇਹ ਬਹੁਤ ਸਵਾਲ ਹਨ ਪੰਜਾਬ ਦੇ ਵਸਨੀਕਾਂ ਦੇ ਸਾਹਮਣੇ ਕਿਉਂਕਿ 2024 ਦੀ ਇਲੈਕਸ਼ਨ ਦੀਆਂ ਵੋਟਾਂ ਵਿੱਚ ਜੇਕਰ ਪੰਜਾਬ ਦੀ ਜਨਤਾ ਨੇ ਸੋਚ ਕੇ ਵੋਟ ਨਾ ਪਾਈ ਤਾਂ ਕਿੰਨੇ ਸਿੰਘ ਹਮੇਸ਼ਾਂ ਲਈ ਜੇਲਾਂ ਦੀ ਕੈਦ ਝੱਲਣਗੇ। ਕਿੰਨੇ ਹੀ ਪਰਿਵਾਰਾਂ ਦਾ ਭਵਿੱਖ ਖਰਾਬ ਹੋਵੇਗਾ।
ਬਹੁਤ ਕੁਝ ਵਿਚਾਰਣ ਦੀ ਲੋੜ ਹੈ ਕਿਉਂਕਿ ਸਿਆਸਤ ਵਿਕਾਉ ਹੋ ਚੁੱਕੀ ਹੈ। ਰਾਜਨੀਤੀ ਦੇ ਬਜ਼ਾਰ ਵਿੱਚ ਵੋਟਰ ਖਰੀਦੇ ਜਾਂਦੇ ਹਨ ਅਤੇ ਲੀਡਰ ਵਿੱਕਦੇ ਹਨ। ਪੰਜਾਬ ਦੀ ਸਮੁੱਚੀ ਜਨਤਾ ਅਤੇ ਸਮੁੱਚੀ ਸਿੱਖ ਕੌਮ ਨੂੰ ਦੀਪ ਸਿੱਧੂ, ਸਿੱਧੁ ਮੂਸੇਵਾਲਾ, ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ, “ਵਾਰਿਸ ਪੰਜਾਬ ਦੇ” ਜਥੇਬੰਦੀ ਦੇ ਸਾਰੇ ਸਿੰਘਾਂ ਅਤੇ ਸ: ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਮੈਂਬਰਾਂ ਦੀ ਕੁਰਬਾਨੀ ਨੂੰ ਆਪਣੇ ਦਿਲ ਅਤੇ ਦਿਮਾਗ਼ ਵਿੱਚ ਰੱਖ ਕੇ 2024 ਦੇ ਇਲੈਕਸ਼ਨ ਵਿੱਚ ਵੋਟ ਪਾਉਣੀ ਚਾਹੀਦੀ ਹੈ। ਤਾਂ ਜੋ ਪੰਜਾਬ ਦੇ ਹਰ ਘਰ ਵਿੱਚ ਖੁਸ਼ੀਆਂ ਖੇੜੇ ਆ ਸਕਣ।
ਰਸ਼ਪਿੰਦਰ ਕੌਰ ਗਿੱਲ
ਲੇਖਕ, ਐਂਕਰ, ਸੰਪਾਦਕ,
ਪ੍ਰਧਾਨ- ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਵੈੱਬ ਚੈਨਲ, ਮੈਗਜ਼ੀਨ, ਸਿੱਖੀ ਫਰਜ਼ ਸਕਾਲਰਸ਼ਿਪ
+91-9888697078
Leave a Comment
Your email address will not be published. Required fields are marked with *