ਮਿਲਕਫੈਂਡ ਪੰਜਾਬ ਦੇ ਚੇਅਰਮੈਨ ਸ. ਨਰਿੰਦਰ ਸਿੰਘ ਸ਼ੇਰਗਿੱਲ ਤਾਜਪੋਸ਼ੀ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ।
ਲੁਧਿਆਣਾ 25 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਮਿਲਕ ਯੂਨੀਅਨ, ਲੁਧਿਆਣਾ ਦੇ ਬੋਰਡ ਆਫ ਡਾਇਰੈਕਟਰਜ਼ ਦੀ ਚੋਣ ਮਿਲਕ ਪਲਾਂਟ, ਲੁਧਿਆਣਾ ਵਿਖੇ ਹੋਈ ਜਿਸ ਵਿੱਚ ਸ. ਹਰਮਿੰਦਰ ਸਿੰਘ, ਡਾਇਰੈਕਟਰ ਵਾਸੀ ਪਿੰਡ ਘੁਡਾਣੀ ਕਲਾਂ ਨੂੰ ਵੇਰਕਾ ਮਿਲਕ ਪਲਾਂਟ, ਲੁਧਿਆਣਾ ਦਾ ਚੇਅਰਮੈਨ ਚੁਣ ਲਿਆ ਗਿਆ। ਆਮ ਆਦਮੀ ਪਾਰਟੀ ਦੇ ਸਮੂਹ ਬੋਰਡ ਆਫ ਡਾਇਰੈਕਟਰਜ਼ ਦੁਆਰਾ ਸਰਬ ਸਮੰਤੀ ਨਾਲ ਅੱਜ ਉਨ੍ਹਾ ਨੂੰ ਚੇਅਰਮੈਨ ਚੁਣਿਆ ਗਿਆ। ਅੱਜ ਉਨ੍ਹਾ ਦੀ ਤਾਜਪੋਸ਼ੀ ਮੌਕੇ ਸ. ਨਰਿੰਦਰ ਸਿੰਘ ਸ਼ੇਰਗਿੱਲ, ਚੇਅਰਮੈਨ ਮਿਲਕਫੈੱਡ ਪੰਜਾਬ ਵੱਲੋ ਵਿਸ਼ੇਸ ਤੋਰ ਤੇ ਸ਼ਮੁਲਿਅਤ ਕੀਤੀ ਗਈ ਅਤੇ ਸ੍ਰੀ ਰਾਮੇਸ਼ਵਰ ਸਿੰਘ, ਚੇਅਰਮੈਨ, ਮਿਲਕ ਪਲਾਂਟ, ਜਲੰਧਰ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾ ਵੱਲੋਂ ਸ. ਹਰਮਿੰਦਰ ਸਿੰਘ, ਡਾਇਰੈਕਟਰ ਨੂੰ ਆਮ-ਆਦਮੀ ਪਾਰਟੀ ਵੱਲੋਂ ਪੰਜਾਬ ਦੇ ਇਸ ਵਕਾਰੀ ਮਿਲਕ ਪਲਾਂਟ, ਲੁਧਿਆਣਾ ਦੇ ਚੇਅਰਮੈਨ ਬਣਨ ਦੀ ਵਧਾਈ ਦਿੱੱੱੱੱਤੀ ਗਈ। ਇਸ ਮੌਕੇ ਸ. ਨਰਿੰਦਰ ਸਿੰਘ ਸ਼ੇਰਗਿੱਲ, ਚੇਅਰਮੈਨ ਮਿਲਕਫੈੱਡ ਵੱਲੋ ਬਿਆਨ ਕੀਤਾ ਗਿਆ ਕਿ ਮਿਲਕਫੈੱਡ ਪੰਜਾਬ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਗਤੀਸ਼ੀਲ ਅਗਵਾਈ ਸਦਕਾ ਨਾਲ ਵੇਰਕਾ ਬਰਾਂਡ ਦੇ ਹੇਠ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ। ਇਸ ਮੌਕੇ ਉਨ੍ਹਾ ਦੱਸਿਆ ਕਿ ਮਿਲਕ ਪਲਾਂਟ, ਲੁਧਿਆਣਾ ਦੀ ਬਿਹਤਰੀ ਲਈ ਮਿਲਕਫੈੱਡ ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਹਨਾਂ ਤਹਿਤ ਅੱਜ ਮਿਲਕ ਪਲਾਂਟ, ਲੁਧਿਆਣਾ ਨੂੰ ਸ. ਹਰਮਿੰਦਰ ਸਿੰਘ, ਚੇਅਰਮੈਨ ਦੀ ਯੋਗ ਅਗਵਾਈ ਮਿਲੀ ਹੈ। ਇਹਨਾਂ ਉਪਰਾਲਿਆਂ ਤਹਿਤ ਪਿਛਲੇ ਸਮੇਂ ਵਿੱਚ 110 ਕਰੋੜ ਦੀ ਲਾਗਤ ਨਾਲ ਨਵੀਂ ਬਣੀ ਡੇਅਰੀ ਦਾ ਉਦਘਾਟਨ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਜੀ ਵੱਲੋਂ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।ਇਥੇ ਜਿਕਰਯੋਗ ਹੈ ਕਿ ਲੁਧਿਆਣਾ ਦੇ ਬੋਰਡ ਆਫ ਡਾਇਰੈਕਟਰਜ਼ ਦੀ ਚੋਣ ਦੋ ਸਾਲ ਪਹਿਲਾ ਹੀ ਹੋ ਚੁੱਕੀ ਸੀ ਪਰ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੇ ਅਹੂਦੇ ਲੰਮੇ ਸਮੇਂ ਤੋ ਖਾਲੀ ਚੱਲੇ ਆ ਰਹੇ ਸਨ। ਇਸ ਮੌਕੇ ਸ. ਸੰਗਰਾਮ ਸਿੰਘ ਸੰਧੂ, ਡਿਪਟੀ ਰਜਿਸਟਰਾਰ, ਸ. ਦਲਜੀਤ ਸਿੰਘ ਜਨਰਲ ਮੈਨੇਜਰ, ਮਿਲਕ ਯੂਨੀਅਨ, ਪਟਿਆਲਾ, ਸ. ਸੁਰਜੀਤ ਸਿੰਘ ਭਦੌੜ ਜਨਰਲ ਮੈਨੇਜਰ, ਮਿਲਕ ਯੂਨੀਅਨ, ਲੁਧਿਆਣਾ, ਸ. ਰਛਪਾਲ ਸਿੰਘ, ਡਾਇਰੈਕਟਰ, ਸ੍ਰੀਮਤੀ ਪਰਮਿੰਦਰ ਕੌਰ ਡਾਇਰੈਕਟਰ, ਸ. ਸੁਖਪਾਲ ਸਿੰਘ ਡਾਇਰੈਕਟਰ, ਸ. ਗੁਰਬਖਸ਼ ਸਿੰਘ ਡਾਇਰੈਕਟਰ, ਸ. ਧਰਮਜੀਤ ਸਿੰਘ ਡਾਇਰੈਕਟਰ, ਸ. ਗੁਰਦੇਵ ਸਿੰਘ ਡਾਇਰੈਕਟਰ, ਸ. ਤੇਜਿੰਦਰ ਸਿੰਘ ਭਾਂਬਰੀ ਡਾਇਰੈਕਟਰ, ਸ. ਗੁਰਬਿੰਦਰ ਸਿੰਘ ਡਾਇਰੈਕਟਰ, ਸ. ਤੇਜਿੰਦਰ ਸਿੰਘ ਜੱਸੜ ਡਾਇਰੈਕਟਰ, ਸ. ਮੇਜਰ ਸਿੰਘ ਡਾਇਰੈਕਟਰ, ਸ. ਪਿਆਰਾ ਸਿੰਘ ਡਾਇਰੈਕਟਰ ਅਤੇ ਹੋਰ ਹਾਜ਼ਰ ਰਹੇ।
Leave a Comment
Your email address will not be published. Required fields are marked with *