ਹਰ ਚੀਜ਼ ਹਰ ਤਾਕਤ ਉਸ ਸ਼ਕਤੀ ਅੱਗੇ ਝੁੱਕ ਗਈ ਹੈ ਉਸ ਦੇ ਚਰਣਾਂ ਵਿਚ ਜੁੜੀ ਹੈ। ਜਿਸ ਦੇ ਚਰਨਾਂ ਵਿਚ ਵੱਡੇ ਵੱਡੇ ਰਾਜੇ ਮਹਾਰਾਜੇ ਝੁੱਕੇ ਹਨ। ਮਾਲਕ ਦੇ ਚਰਨਾਂ ਵਿਚ ਇੰਨੀਆਂ ਵੱਡੀਆਂ ਤਾਕਤਾਂ ਝੁੱਕੀਆਂ ਹਨ ਤੇ ਮੇਰੇ ਮਨਾ। ਤੂੰ ਐਵੇਂ ਛੋਟੀ ਜਿਹੀ ਹੳਮੈ ਵਿਚ ਜੀਅ ਕੇ ਆਪਣੀ ਜਿੰਦਗੀ ਤਬਾਹ ਨਾ ਕਰੀ। ਤੇਰਾ ਭਲਾ ਤਾਂ ਹੀ ਹੈ ਵੀ ਉਸ ਦੇ ਚਰਨਾਂ ਵਿਚ ਝੁੱਕ ਜਾਵੇ। ਤੂੰ ਕਹਿ ਤਾਂ ਦਿੱਦਾ ਹੈ ਕਿ ਪਰਮੇਸ਼ੁਰ ਦਾ ਭੈਅ ਕੀ ਹੈ। ਭੈਅ ਵਿਚ ਸੂਰਜ ਭੈਅ ਵਿਚ ਚੰਨ।ਜਿਸ ਅੱਗੇ ਸਭਿ ਨਿਵੰਨਿ। ਜੇ ਤੂੰ ਸੂਰਜ ਨੂੰ ਦੇਖਣਾ ਹੈ ਤਾਂ ਇਹ ਵੀ ਮਾਲਕ ਦੇ ਭੈਅ ਵਿਚ ਹੈ। ਜੇ ਤੂੰ ਚੰਨ ਦੀ ਚਾਂਦਨੀ ਨੂੰ ਵੇਖਣਾ ਹੈ ਤਾਂ ਇਹ ਵੀ ਮਾਲਕ ਦੇ ਚਰਨਾਂ ਵਿੱਚ ਝੁੱਕੀ ਹੋਈ ਹੈ। ਇੱਥੇ ਸਾਹਿਬ ਆਖਦੇ ਹਨ ਹਿ ਫਿਰ ਤੂੰ ਕਿਉਂ ਨਹੀਂ ਉਸ ਦੇ ਚਰਨਾਂ ਵਿਚ ਝੁੱਕ ਜਾਂਦਾ।
ਜਿਸ ਨੇ ਇੰਨੀਆਂ ਵੱਡੀਆਂ ਤਾਕਤਾਂ ਨੂੰ ਆਪਣੇ ਚਰਨਾਂ ਵਿੱਚ ਝੁਕਾਇਆ ਹੋਇਆ ਹੈ। ਜੋ ਕੁਝ ਤੂੰ ਦੇਖਦਾ ਹੈ ਤੂੰ ਭੈਅ ਵਿਚ ਦੇਖ ਰਿਹਾ ਹੈ।ਉਹ ਇਕ ਥਾਂ ਤੇ ਟਿਕਿਆ ਹੋਇਆ ਨਹੀਂ ਹੈ। ਸੂਰਜ ਆਪਣੇ ਧੁਰੇ ਦੁਆਲੇ ਘੁੰਮਦੀ ਹੇ।ਭਗਤ ਦੁਨੀਆਂ ਨੂੰ ਕਦੇ ਖੁਸ਼ ਨਹੀਂ ਕਰ ਸਕਦਾ ਕਿਉਂਕਿ ਦੁਨੀਆਂ ਦਾ ਕੋਈ ਸੁਆਰਥ ਦੂਨੀਆਂ ਦੀ ਸੋਚ ਬੜੀ ਸੰਕੀਰਣ ਹੈ। ਦੁਨੀਆਂ ਦਾ ਮਨੁੱਖ ਕੇਵਲ ਆਪਣੇ ਪਰਿਵਾਰ ਤੇ ਆਪਣੇ ਸਰੀਰ ਬਾਰੇ ਸੋਚਦਾ ਹੈ ਤੇ ਮਾਲਕ ਦੇ ਚਰਨਾਂ ਵਿਚ ਜੂੜਿਆ ਹੋਇਆ ਉਹ ਰੱਬ ਦੀ ਮਿਹਰ ਬਾਰੇ ਸੋਚਦਾ ਹੈ।
ਜਿਹੜੇ ਹਰੀ ਨਾਲ ਜਕੜ ਜਾਣ ਉਸ ਦੀ ਸ਼ਰਨ ਵਿਚ ਆ ਜਾਣ ਊਹ ਪਰਮਾਤਮਾ ਦਾ ਲੜ ਪਕੜ ਲਵੇਗਾ ਤਾਂ ਦੁਨੀਆਂ ਦੀ ਕੋਈ ਤਾਕਤ ਉਸ ਨੂੰ ਆਪਣੇ ਅਧੁਨ ਨਹੀਂ ਕਰ ਹਕਦੀ। ਕੁਝ ਦੁਸ਼ਮਣ ਅੰਦਰ ਹੀ ਹਨ ਉਹ ਸਾਨੂੰ ਆਪਣੁ ਗ੍ਰਿਫਤ ਵਿਚ ਲੈ ਕੇ ਉਸ ਕੋਲੋਂ ਪਾਪ ਕਰਵਾਉਂਦੇ ਹਨ। ਜੋ ਪ੍ਰਭੂ ਦਾ ਲੜ ਫੜ ਲਵੈ ਗਾ ਊਸ ਦਾ ਦੂਸਮਣ ਵੀ ਕੁਝ ਨਹੀ ਕਰਾ ਸਖਦਾ। ਜੇ ਤੇਰੇ ਤੇ ਬਾਹਰ ਵਾਲਾ ਦੁਸਮਣ ਵੀ ਵਾਰ ਕਰੇ ਗਾ ਪ੍ਰਭੂ ਹਰ ਵਕਤ ਤੇਰੀ ਮਦਦ ਕਰੈਗਾ ।ਤੇਰੇ ਤੇ ਆਪਣੀ ਕ੍ਹਿਪਾ ਕਰੇਗਾ ਤੈਨੂੰ ਬਚਾਅ ਲਵੇਗਾ ।
ਇੱਥੇ ਮੈਂ ਇਕ ਗੱਲ ਦਸਣਾ ਚਾਹੁੰਦੀ ਹਾਂ ਦੋ ਉਸਤਾਦਾਂ ਨੇ ਬਹੁਤ ਯਤਨ ਕੀਤਾ ਇਹ ਮਾਲਕ ਦਾ ਦਾਮਨ ਛੱਡ ਦੇਵੇਂ ਪਰ ਉਸਤਾਦਾਂ ਦਾ ਜ਼ੋਰ ਨਹੀਂ ਚੱਲਿਆ ਤਾਂ ਜਨਮ ਦੇਣ ਵਾਲੀ ਮਾਂ ਨੇ ਤਰਲੇ ਕੀਤੇ ਇ ਇਹ ਹਰੀ ਦਾ ਦਨ ਛੱਡ ਦੇਵੇ। ਪਰ ਮਮਤਾ ਭਰੀ ਮਾਂ ਦੀ ਪੁਕਾਰ ਵੀ ਕੋਈ ੳਸਰ ਨਾ ਕਰ ਸਕੀ। ਤੇ ਤੀਸਰਾ ਸਰੀਰ ਨੂੰ ਡਰਾਵਾ ਦਿੱਤਾ। ਫਿਰ ਪਿਓ ਨੇ ਤਲਵਾਰ ਕੱਢ ਕੇ ਕਿਹਾ ਤੈਨੂੰ ਪਾਣੀ ਅੱਗ ਵਿਚੋ ਕੌਣ ਬਚਾਉਂਦਾ ਹੈ। ਊਸ ਨੇ ਇਸ ਨੂੰ ਪਹਾੜ ਤੋਂ ਸੁੱਟਿਆ ਤਾਂ ਕੋਈ ਝਰੀਟ ਨਾ ਆਈ। ਬਲ਼ਦੀ ਅੱਗ ਵਿਚ ਸੂਟਿਆ ਤਾਂ ਅੱਗ ਕੁਝ ਨਾ ਵਿਗਾੜ ਸਕੀ ਫਿਰ ਉਸ ਨੇ ਹਰੀ ਦਾ ਲੜ ਪਕੜਿਆ ਹੋਇਆ ਸੀ। ਜਿਹੜਾ ਵੀ ਗੁਰੂ ਦਾ ਲੜ ਪਕੜ ਲੈਂਦਾ ਹੈ ਉਸ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ।
ਬਾਕੀ ਫਿਰ

ਸੁਰਜੀਤ ਸਾਰੰਗ 8130660205
ਨਵੀਂ ਦਿੱਲੀ 18