ਜਸਪਾਲ ਜੱਸੀ ਵਿਸ਼ਵ ਸਾਹਿਤ ਦੀਆਂ ਕਹਾਣੀਆਂ ਤੇ ਅਗਾਂਹਵਧੂ ਸਾਹਿਤਕ ਲਹਿਰ ਨਾਲ ਜੁੜਿਆ ਹੋਇਆ ਸੀ ਅਤੇ ਇਸ ਦਾ ਪ੍ਰਭਾਵ ਉਸ ਦੀਆਂ ਕਹਾਣੀਆਂ ਵਿੱਚ ਦੇਖਿਆ ਜਾ ਸਕਦਾ ਹੈ।
ਕਹਾਣੀਕਾਰ ਤੇ ਨਾਟਕਕਾਰ ਜਸਪਾਲ ਦੀਆਂ ਕਹਾਣੀਆਂ ਦੇ ਵਿਸ਼ੇ ਨਿਰੋਲ ਸਮਾਜਿਕ ਹਨ। ਉਸਨੇ ਸਮਾਜ਼ ਵਿਚ ਵਿਆਪਕ ਦੁੱਖ ਦਰਦਾਂ ਨੂੰ ਬੜੀ ਨੀਝ ਨਾਲ ਚਿਤਰਿਆ। ਜਸਪਾਲ ਸ਼ਬਦ ਸਿਰਜਣਾ ਦਾ ਜਾਦੂਗਰ ਹੈ। ਸ਼ਬਦ ਭਾਵੇਂ ਉਹ ਆਪਣੇ ਨਿਵੇਕਲੇ ਅੰਦਾਜ਼ ਨਾਲ ਬੋਲ਼ੇ ਜਾਂ ਆਪਣੀ ਕਿਸੇ ਰਚਨਾ ਲਈ ਚੁਣੀ ਹੋਈ ਵਿਲੱਖਣ ਵਿਧਾ ਵਿੱਚ ਲਿਖੇ ਉਸ ਦੇ ਸ਼ਬਦ ਸਰੋਤਿਆਂ ਤੇ ਪਾਠਕਾਂ ਨੂੰ ਕੀਲ ਲੈਂਦੇ ਹਨ । ਉਸ ਨੇ ਜਿੰਨਾ ਵੀ ਲਿਖਿਆ ਹੈ ਉਹ ਲਿਖਿਆ ਬਹੁਤ ਉੱਚ-ਪਾਏ ਦਾ ਹੈ । ਉਸਦੇ ਸ਼ਬਦਾਂ ਦੀ ਚੋਣ ਵੀ ਕਮਾਲ ਦੀ ਹੁੰਦੀ ਹੈ। ਉਸਦੀ ਬੋਲੀ ਅਤੇ ਸ਼ੈਲੀ ਪਾਠਕ ਨੂੰ ਆਪਣੇ ਨਾਲ ਤੋਰ ਲੈਂਦੀ ਹੈ।
ਜਸਪਾਲ ਜੱਸੀ ਦਾ ਜਨਮ 26 ਸਤੰਬਰ 1962 ਨੂੰ ਪਿਤਾ:- ਸਵ.ਸ਼੍ਰੀ ਓਮ ਪ੍ਰਕਾਸ਼ ਮਹਿਤਾ ਜੋ ਪੁਰਾਣੇ ਸਮਿਆਂ ਵਿਚ ਪੁਲਿਸ ਮੁਲਾਜ਼ਮ ਤੇ ਮਾਤਾ ਸਵ.ਸ਼੍ਰੀਮਤੀ ਸੁਸ਼ੀਲਾ ਮਹਿਤਾ ਇਕ ਘਰੇਲੂ ਗ੍ਰਹਿਣੀ ਦੇ ਘਰ ਬੁਢਲਾਡਾ ਮੰਡੀ ਹੁਣ ਜ਼ਿਲ੍ਹਾ ਮਾਨਸਾ ਪੰਜਾਬ ਵਿੱਚ ਹੋਇਆ।
ਉਸਦਾ ਪਾਲਣ ਪੋਸ਼ਣ ਤੇ ਸਿਖਿਆ ਬੁਲਢਾਡਾ ਵਿਚ ਹੀ ਹੋਈ । ਉਸਨੂੰ ਪੜ੍ਹਾਈ ਦੌਰਾਨ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਪੈਦਾ ਹੋ ਗਿਆ।
ਉਸ ਦੇ ਪਿਤਾ ਨੇ ਜਿੰਨਾ ਸਮਾਂ ਨੌਕਰੀ ਕੀਤੀ ਬਹੁਤ ਇਮਾਨਦਾਰੀ ਕੀਤੀ ਸੀ। ਉਹ ਆਪਣੇ ਅਸੂਲੇ ਦੇ ਪੱਕੇ ਵਿਅਕਤੀ ਰਹੇ ਸਨ । ਜਿਵੇਂ ਇਕ ਕਹਾਵਤ ਮਸ਼ਹੂਰ ਹੈ ਬੱਚੇ ਵਿਚ ਕੁਝ ਜੀਨਜ਼ ਪੀੜ੍ਹੀ ਦਰ ਪੀੜ੍ਹੀ ਉਸਦੇ ਖੂਨ ਵਿਚ ਕੁਦਰਤੀ ਤੌਰ ਤੇ ਆ ਜਾਂਦੇ ਹਨ। ਸ਼ਾਇਦ ਹੀ ਇਹ ਕਾਰਨ ਰਿਹਾ ਹੈ ਜੱਸੀ ਨੇ ਕਦੀ ਵੀ ਮਾੜੇ ਹਾਲਾਤਾਂ ਅੱਗੇ ਗੋਡੇ ਨਹੀਂ ਟੇਕੇ। ਉਸਨੂੰ ਦੋ ਚੀਜ਼ਾਂ ਆਪਣੇ ਬਜੁਰਗਾਂ ਕੋਲੋਂ ਵਿਰਾਸਤ ਵਿਚ ਮਿਲੀਆਂ ਸਨ। ਇਕ ਇਮਾਨਦਾਰੀ ਤੇ ਦੂਜਾ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨਾ।
ਜਸਪਾਲ ਦੀ ਜ਼ਿੰਦਗੀ ਇੱਕ ਖੁਲ੍ਹੀ ਕਿਤਾਬ ਦੀ ਤਰ੍ਹਾਂ ਹੈ। ਉਸਦੀ ਜ਼ਿੰਦਗੀ ਵਿੱਚ ਅਨੇਕਾਂ ਉਤਰਾਅ ਚੜ੍ਹਾਅ ਆਏ ਹਨ ਪ੍ਰੰਤੂ ਉਹ ਡੋਲਿਆ ਨਹੀਂ। ਉਸਨੇ ਹਰ ਮੁਸ਼ਕਿਲ ਦਾ ਦਲੇਰੀ ਨਾਲ ਮੁਕਾਬਲਾ ਕਰਦਿਆਂ ਉਸ ਉੱਪਰ ਕਾਬੂ ਹੀ ਨਹੀਂ ਪਾਇਆ ਸਗੋਂ ਸਮਾਜ ਲਈ ਇੱਕ ਰਾਹ ਦਸੇਰਾ ਬਣਕੇ ਉੱਭਰਿਆ ਹੈ। ਆਪਣੇ ਜੀਵਨ ਵਿੱਚ ਉਸਨੇ ਜੋ ਹੰਢਾਇਆ, ਉਹੀ ਲਿਖਿਆ ਹੈ।
ਜੱਸੀ ਨੇ 1999 ਪੰਜਾਬ ਸਰਕਾਰ ਦੇ ਵਿਰੁੱਧ ਇਕ ਅੰਦੋਲਨ ਜਿਸ ਵਿਚ ਸਕੂਲ ਟੀਚਰਾ ਦੇ ਨਵੇਂ ਵਧੇ ਹੋਏ ਪੇਅ ਸਕੈਲ ਲਾਗੂ ਕਰਵਾਉਣ ਵਾਸਤੇ ਸਾਰੀ ਮੁਲਾਜ਼ਮ ਯੂਨੀਅਨ ਸਮੇਤ ਆਪਣੀ ਗ੍ਰਿਫਤਾਰੀ ਦਿੱਤੀ ਤੇ ਸਰਕਾਰ ਨੇ ਇਕ ਮਹੀਨੇ ਬਾਅਦ ਇਨ੍ਹਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਕੇ ਰਿਹਾਅ ਕਰ ਦਿੱਤਾ। ਉਸਨੇ ਜੇਲ ਬੰਦੀ ਦੌਰਾਨ 1999 ਵਿਚ
ਇੱਕ ਤੋਰ ਇਹ ਵੀ (ਜੇਲ੍ਹ ਜੀਵਨ ‘ਚੋਂ ) ਅਧਿਆਪਕ ਸੰਘਰਸ਼ ਦੌਰਾਨ ਜੇਲ੍ਹ ਵਿਚ ਲਿਖੀ। ਇਸ ਵਿਚ ਗ੍ਰਿਫ਼ਤਾਰੀ ਤੋਂ ਲੈ ਕੇ ਰਿਹਾਅ ਹੋਣ ਤੱਕ ਸਾਰੇ ਮਾੜੇ ਹਾਲਾਤਾਂ ਦੇ ਬਾਰੇ ਲਿਖਿਆ ਹੈ ।
ਉਸਨੇ ਸਕੂਲ ਮਾਸਟਰ ਤੋਂ ਲੈ ਕੇ ਲੈਕਚਰਾਰ ਤੱਕ ਦਾ ਸਫ਼ਰ ਬੜੀ ਆਨ ਤੇ ਸ਼ਾਨ ਤੈਅ ਕੀਤਾ ਹੈ । ਉਸ ਦੁਆਰਾ ਪੜ੍ਹਾਏ ਗਏ ਵਿਦਿਆਰਥੀ ਅੱਜ ਵੀ ਦੇਸ਼ ਵਿਦੇਸ਼ ਵਿਚ ਵੱਖ ਵੱਖ ਵੱਡੇ ਅਹੁਦਿਆਂ ਤੇ ਬੈਠੇ ਕੰਮ ਕਰ ਰਹੇ ਹਨ। ਜੇ ਜੱਸੀ ਦੇ ਗਿਆਨ ਦੀ ਗੱਲ ਕਰੀਏ ਤਾਂ ਉਹ ਕਈ ਭਾਸ਼ਾਵਾਂ ਜਿਵੇਂ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਵਿਚ ਨਿਪੁੰਨ ਹੈ। ਉਸ ਦੀਆਂ ਰੀਲੀਜ਼ ਹੋਈਆਂ ਵੱਖ ਵੱਖ ਵਿਸ਼ਿਆ ਤੇ ਕਿਤਾਬਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
2000 ਵਿਚ ਰੀਲੀਜ਼।
ਦੂਜੀ ਕਿਤਾਬ:- ਪਰਦਾ ਨਾਟਾਂ ਦੀ
“ਚਿੜੀਆਂ ਜਾਗ ਪਈਆਂ”
ਸਾਲ 2010
ਤੀਜੀ ਕਿਤਾਬ:- “ਪਜੇਬਾਂ ਛਣਕ ਪਈਆਂ” ਲੋਕ ਗੀਤਾਂ ‘ਤੇ ਆਧਾਰਿਤ ਗੀਤ।
ਚੌਥੀ ਕਿਤਾਬ:- “ਭਰਨ ਤੋਂ ਫਿੱਸਣ ਤੱਕ”, ਪਰਦਾ ਨਾਟਾਂ ਦੀ ਕਿਤਾਬ, ਰੀਲੀਜ਼ 2015।
ਪੰਜਵੀਂ ਕਿਤਾਬ:- “ਹਰਫ਼ਾਂ ਦੀ ਤਾਸੀਰ”। ਅਗਾਂਹਵਧੂ ਕਵਿਤਾਵਾਂ ਦੀ। ਰੀਲੀਜ਼ 2019
ਬਤੌਰ ਲਿਖਾਰੀ ਜਸਪਾਲ ਨੇ ਜ਼ਿਆਦਾਤਰ ਨਾਟਕ ਤੇ ਕਹਾਣੀਆਂ ਹੀ ਲਿਖੀਆਂ। ਉਸ ਨੂੰ ਮਨੁੱਖੀ ਦਿਮਾਗ ਅਤੇ ਸਮਾਜਿਕ ਸੰਬੰਧਾਂ ਦੀ ਡੂੰਘੀ ਸਮਝ ਸੀ। ਜੱਸੀ ਸਮਾਜ ਦੇ ਪਿੱਛੇ ਧੱਕੇ ਅਤੇ ਵੰਚਿਤ ਵਰਗ ਦਾ ਪੱਖ ਪੂਰਦਾ ਸੀ।
ਉਸ ਦੀਆਂ ਕੁਝ ਕਹਾਣੀਆਂ ਤੇ ਟੈਲੀ ਫ਼ਿਲਮਾਂ ਵੀ ਬਣੀਆਂ ਇਸ ਤੋਂ ਇਲਾਵਾ ਉਸ ਦੁਆਰਾ ਲਿਖੇ ਗਏ ਨਾਟਕਾਂ ਵਿੱਚੋਂ ਕੁਝ ਨਾਟਕ ਵੱਖ ਵੱਖ ਰੰਗ ਕਰਮੀਆਂ ਵਲੋਂ ਸਫ਼ਲਤਾ ਪੂਰਵਕ ਖੇਡੇਂ ਗਏ ਤੇ ਉਨ੍ਹਾਂ ਨੂੰ ਲੋਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ।
ਟੈਲੀ ਫ਼ਿਲਮਾਂ:- “ਚੱਪਾ ਕੁ ਧਰਤੀ।”
ਗੱਡੀ ਲੁਹਾਰਾਂ ਦੀ ਜ਼ਿੰਦਗੀ ਤੇ ਆਧਾਰਿਤ ਫਿਲਮ।
ਦੂਜੀ ਫ਼ਿਲਮ:- “ਨਰੋਈ ਸੋਚ” , ਨਸ਼ਿਆਂ ਦੇ ਖਿਲਾਫ਼ ਪੰਜਾਬ ਸਰਕਾਰ ਦੇ ਹੈਲਥ ਡਿਪਾਰਟਮੇਂਟ ਵੱਲੋਂ ਰੀਲੀਜ਼।
ਸ਼ੋਲੇ ਕਾਮੇਡੀ ਟੈਲੀ ਫ਼ਿਲਮ
ਟੀ.ਵੀ.ਸੀਰੀਅਲ:- “ਨੰਨ੍ਹੀ ਛਾਂ” ਫਿਲਮਾਂ,ਰੇਡੀਓ ‘ਤੇ ਵੱਖ ਵੱਖ ਕਲਾਕਾਰਾਂ ਦੀ ਆਵਾਜ਼ ‘ਚ ਰਿਕਾਰਡ।
ਉਸ ਦੀ ਆ ਰਹੀ ਕਿਤਾਬ, ਜ਼ਿੰਦਗੀ ਨਾਲ ਸਬੰਧਤ, “ਜਦੋਂ ਸੂਰਜ ਠੰਡਾ ਹੋਇਆ” ।
ਰਿਸਰਚ ਵਰਕ:- “ਪੰਜਾਬ ਵਿਚ ਔਰਤਾਂ ‘ਤੇ ਅੱਤਿਆਚਾਰ” ( violence against women in Punjab.)
ਅਜਮੇਰ ਸਿੰਘ ਔਲਖ ਦੇ ਨਾਟਕ “ਅਵੇਸਲੇ ਯੁੱਧਾਂ ਦੀ ਨਾਇਕਾ” ਤੇ ਰਿਸਰਚ ਵਰਕ।
ਜੱਸੀ ਦੀ ਸ਼ਰੀਕੇ ਹਿਆਤ ਸੁਸ਼ਮਾ ਮਹਿਤਾ ਬਤੌਰ ਪ੍ਰਿੰਸੀਪਲ ਆਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਸੇਵਾਵਾਂ ਨਿਭਾ ਰਹੀ ਹੈ। ਇਨ੍ਹਾਂ ਦੇ ਦੋ ਬੱਚੇ ਨੇ, ਬੇਟਾ ਅਭਿਜੀਤ ਮਹਿਤਾ ਅਮਰੀਕਾ ਦੀ ਕੰਪਨੀ ਵਿਚ ਸੀਨੀਅਰ ਮੈਨੇਜਰ, ਹੈਦਰਾਬਾਦ ਤੇ ਬੇਟੀ ਰਿਸ਼ਮ
ਡੀ.ਏ.ਵੀ.ਕਾਲਜ ਬਠਿੰਡਾ ਵਿਚ
ਪ੍ਰੋਫ਼ੈਸਰ ਲੱਗੀ ਹੋਈ ਹੈ।

ਮੰਗਤ ਗਰਗ
ਫ਼ਿਲਮ ਪੱਤਰਕਾਰ। ਮੋਬਾਈਲ ਨੰਬਰ -9822398202