ਕੋਟਕਪੂਰਾ, 4 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੇਂਦਰ ਸਰਕਾਰ ਵੱਲੋਂ ਲਿਆਂਦੇ ‘ਹਿੱਟ ਐਂਡ ਰਨ’ ਕਨੂੰਨਾਂ ਦਾ ਟਰਾਂਸਪੋਰਟਰਾਂ ਵਲੋਂ ਜੰਮ ਕੇ ਵਿਰੋਧ ਕੀਤਾ ਜਾ ਗਿਆ ਹੈ, ਉੁਧਰ ਡਰਾਈਵਰ ਭਾਈਚਾਰੇ ਵੱਲੋਂ ਵੀ ਇਨ੍ਹਾਂ ਕਨੂੰਨਾਂ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਪੀ.ਆਰ.ਟੀ.ਸੀ. ਕੱਚੇ ਮੁਲਾਜ਼ਮਾਂ ਦੀ ਜਥੇਬੰਦੀ ਵੱਲੋਂ ਦਿੱਤੀ ਕਾਲ ਤਹਿਤ ਪੰਜਾਬ ਦੇ ਸਮੁੱਚੇ ਬੱਸ ਅੱਡਿਆ ’ਤੇ ਤਿੰਨ ਘੰਟੇ ਲਈ ਗੇਟ ਰੈਲੀ ਕਰ ਕੰਮਕਾਜ ਠੱਪ ਰੱਖਿਆ, ਜਿਸ ਦੇ ਚੱਲਦੇ ਕਰੀਬ ਤਿੰਨ ਘੰਟੇ ਕੰਟਰੈਕਟ ਕਰਮਚਾਰੀਆਂ ਵੱਲੋਂ ਸਰਕਾਰੀ ਬੱਸਾਂ ਨੂੰ ਸੜਕ ’ਤੇ ਨਹੀਂ ਉਤਾਰਿਆ ਗਿਆ। ਫਰੀਦਕੋਟ ਬਸ ਸਟੈਂਡ ’ਤੇ ਵੀ ਅੱਜ ਪੀਆਰਟੀਸੀ ਕੱਚੇ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕਰਕੇ ਇਨ੍ਹਾਂ ਕਨੂੰਨਾ ਦਾ ਵਿਰੋਧ ਕਰਦੇ ਹੋਏ ਜਲਦ ਇਨ੍ਹਾਂ ਨੂੰ ਵਾਪਿਸ ਲੈਣ ਦੀ ਮੰਗ ਕੀਤੀ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਕਨੂੰਨ ਲਿਆਂਦਾ ਗਿਆ, ਇਸ ਦਾ ਵੱਡਾ ਨੁਕਸਾਨ ਡਰਾਈਵਰ ਨੂੰ ਹੋਵੇਗਾ, ਕਿਉਂਕਿ ਮਹਿਜ਼ 10 ਤੋਂ 12 ਹਜ਼ਾਰ ਤਨਖ਼ਾਹ ਲੈਣ ਵਾਲਾ ਇਨ੍ਹਾਂ ਜੁਰਮਾਨਾ ਕਿਵੇ ਭੜ ਸਕੇਗਾ, ਦੂਜੇ ਪਾਸੇ ਕਈ ਵਾਰ ਉਸਨੂੰ ਪਬਲਿਕ ਤੋਂ ਆਪਣੀ ਜਾਨ ਬਚਾਉਣ ਲਈ ਮੌਕੇ ਤੋਂ ਭੱਜਣਾ ਪੈਂਦਾ ਹੈ ਅਤੇ ਕਈ ਵਾਰ ਉਸਦੀ ਗਲਤੀ ਵੀ ਨਹੀਂ ਹੁੰਦੀ, ਫਿਰ ਵੀ ਵੱਡੀ ਗੱਡੀ ਵਾਲੇ ਨੂੰ ਹੀ ਕਸੂਰਵਾਰ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਨੂੰਨਾ ਨੂੰ ਵਾਪਿਸ ਕਰਵਾਉਣ ਲਈ ਅਸ਼ੀ ਸੰਘਰਸ਼ ਜਾਰੀ ਰੱਖਾਂਗੇ।
Leave a Comment
Your email address will not be published. Required fields are marked with *