-ਮੁਫਤ ਰਾਸ਼ਨ ਸਕੀਮ ਦੀ ਕੀਤੀ ਸ਼ੁਰੂਆਤ
ਫ਼ਰੀਦਕੋਟ 13 ਫ਼ਰਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋ ਨੇ ਅੱਜ ਪਿੰਡ ਮਾਨੀ ਸਿੰਘ ਵਾਲਾ ਵਿਖੇ ਪਹੁੰਚ ਕੇ ਮੁਫਤ ਰਾਸ਼ਨ ਸਕੀਮ ਦੀ ਸ਼ੁਰੂਆਤ ਕਰਦਿਆ ਕਿਹਾ ਕਿ ਹੁਣ ਇਸ ਉਪਰਾਲੇ ਤਹਿਤ ਦਿਹਾੜੀਦਾਰ ਬਿਨਾਂ ਦਿਹਾੜੀ ਖਰਾਬ ਕੀਤੀ ਰਾਸ਼ਨ ਪ੍ਰਾਪਤ ਕਰ ਸਕਦੇ ਹਨ। ਉਹਨਾਂ ਕਿਹਾ ਕਿ ਕਿਉਂ ਜੋ ਇਹ ਸਕੀਮ ਸਮਾਜ ਦੇ ਕਮਜ਼ੋਰ ਅਤੇ ਆਰਥਿਕ ਤੌਰ ਤੇ ਪਛੜੇ ਹੋਏ ਲੋਕਾਂ ਲਈ ਬਣੀ ਹੋਈ ਹੈ ਇਸ ਕਾਰਨ ਦਿਹਾੜੀਆਂ ਤੇ ਜਾਣ ਵਾਲੇ ਮਜ਼ਦੂਰ ਵਰਗ ਵੱਲੋਂ ਹੀ ਇਸ ਸਕੀਮ ਦਾ ਲਾਭ ਲਿਆ ਜਾਂਦਾ ਹੈ, ਪ੍ਰੰਤੂ ਰਾਸ਼ਨ ਲੈਣ ਲਈ ਪਹਿਲਾਂ ਉਹਨਾਂ ਨੂੰ ਲੰਬੀਆਂ ਲਾਈਨਾਂ ਵਿੱਚ ਲੱਗਣਾ ਪੈਂਦਾ ਸੀ।
ਉਹਨਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਹੁਣ ਲੋਕਾਂ ਨੂੰ ਖੱਜਲ ਖੁਆਰੀ ਤੋਂ ਮੁਕਤ ਕਰਾਉਣ ਲਈ ਅਜਿਹੀਆਂ ਸਕੀਮਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸਕੀਮ ਤਹਿਤ ਜਿੱਥੇ ਲੋਕਾਂ ਨੂੰ ਘਰ ਬੈਠਿਆਂ ਹੀ ਬਿਨਾਂ ਸਮਾਂ ਗਵਾਇਆ ਰਾਸ਼ਨ ਪ੍ਰਾਪਤ ਹੋਵੇਗਾ ਉਥੇ ਨਾਲ ਹੀ ਉਨ੍ਹਾਂ ਨੂੰ ਆਪਣੀ ਦਿਹਾੜੀ ਖਰਾਬ ਕਰਨ ਦੀ ਲੋੜ ਨਹੀਂ ਪਵੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਲਗਾਤਾਰ ਕੈਂਪ ਜਾਰੀ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਦਫ਼ਤਰਾਂ ਨਾਲ ਸਬੰਧਤ ਕੰਮ ਇਨ੍ਹਾਂ ਕੈਂਪਾਂ ਵਿੱਚ ਹੋ ਰਹੇ ਹਨ।
ਇਸ ਸਮੇਂ ਚੇਅਰਮੈਨ ਇੰਮਪਰੂਵਮੈਟ ਟਰੱਸਟ ਗੁਰਤੇਜ ਖੋਸਾ , ਬਾਬਾ ਜਸਪਾਲ ਸਿੰਘ ਪ੍ਰਧਾਨ ਐਸ.ਸੀ. ਵਿੰਗ ,ਬਲਾਕ ਪ੍ਰਧਾਨ ਕਾਲਾ ਬਾਜਾਜ, ਬਲਾਕ ਪ੍ਰਧਾਨ ਸਿਮਰਤ ਸੰਧੂ , ਬਲਾਕ ਪ੍ਰਧਾਨ ਜਗਮੋਹਨ ਸਿੰਘ ਲੱਕੀ , ਬਲਾਕ ਪ੍ਰਧਾਨ ਰੇਸ਼ਮ ਸਿੰਘ , ਬਲਾਕ ਪ੍ਰਧਾਨ ਉੱਤਮ ਡੋਡ , ਪਰਗਟ ਖ਼ਾਲਸਾ , ਹਰਜਿੰਦਰ ਚੌਹਾਨ, ਬਲਜਿੰਦਰ ਭੁੱਲਰ ਹਾਜ਼ਰ ਸਨ।
Leave a Comment
Your email address will not be published. Required fields are marked with *