ਫਰੀਦਕੋਟ, 17 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਰੀਦਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਤੋਂ ਆਪਣੀ ਸਰੁੱਖਿਆ ਅਤੇ ਕੁਝ ਹੋਰ ਮੰਗਾਂ ਨੂੰ ਲੈ ਕੇ ਬੀਤੇ ਕੁਝ ਦਿਨਾਂ ਤੋਂ ਸੂਬੇ ਦੇ ਸਮੂਹ ਸਰਕਾਰੀ ਡਾਕਟਰ ਹੜਤਾਲ ’ਤੇ ਚੱਲ ਰਹੇ ਸਨ, ਜਿਸ ਸਬੰਧ ਵਿੱਚ ਡਾਕਟਰਾਂ ਵੱਲੋਂ ਓ.ਪੀ.ਡੀ. ਮਰੀਜਾਂ ਦਾ ਸਿਹਤ ਨਿਰੀਖਣ ਬੰਦ ਕੀਤਾ ਹੋਇਆ ਸੀ, ਜਦਕਿ ਐਮਰਜੈਂਸੀ ਸੇਵਾਵਾਂ ਜਾਰੀ ਸਨ। ਹੁਣ ਡਾਕਟਰਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਨਾਲ ਸਹਿਮਤੀ ਹੋਣ ’ਤੇ ਡਾਕਟਰਾਂ ਵੱਲੋਂ ਹੜਤਾਲ ਖਤਮ ਕਰਨ ਉਪਰੰਤ ਅੱਜ ਸੋਮਵਾਰ ਨੂੰ ਡਿਊਟੀ ’ਤੇ ਪਰਤ ਗਏ ਹਨ ਅਤੇ ਅੱਜ ਉਹਨਾਂ ਵੱਲੋਂ ਦੋ ਘੰਟੇ ਵੱਧ ਜਾਣ ਕਿ ਸ਼ਾਮ 4:00 ਵਜੇ ਤੱਕ ਮਰੀਜਾਂ ਦਾ ਸਿਹਤ ਨਿਰੀਖਣ ਕੀਤਾ ਗਿਆ ਇਸੇ ਤਰਾਂ ਕੱਲ ਵੀ ਸ਼ਾਮ 4:00 ਵਜੇ ਤੱਕ ਓ.ਪੀ.ਡੀ. ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਡਾਕਟਰਾਂ ਦੇ ਹੜਤਾਲ ’ਤੇ ਚਲੇ ਜਾਣ ਕਾਰਣ ਓਪੀਡੀ ਸੇਵਾਵਾ ਪ੍ਰਭਾਵਿਤ ਹੋਈਆਂ ਸਨ, ਜਿਸ ਕਾਰਣ ਸੈਂਕੜੇ ਮਰੀਜਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਰੀਜਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਅਤੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਪੰਜਾਬ ਦੇ ਸੂਬੇ ਨੂੰ ਮਿਲਣ ਵਾਲੀਆਂ ਵਧੀਆ ਸਿਹਤ ਸਹੂਲਤਾਂ ਦੇ ਮੱਦੇਨਜਰ 2 ਦਿਨ ਡਾਕਟਰਾਂ ਵੱਲੋਂ ਦੋ ਘੰਟੇ ਵੱਧ ਮਰੀਜਾਂ ਦਾ ਸਿਹਤ ਨਿਰੀਖਣ ਕਰਨ ਦਾ ਫੈਸਲਾ ਕੀਤਾ ਗਿਆ ਹੈ।
Leave a Comment
Your email address will not be published. Required fields are marked with *