ਲੜਕਿਆਂ ਵਿੱਚ ਜਸਵੀਰ ਸਿੰਘ ਅਤੇ ਲੜਕੀਆਂ ’ਚ ਅਰਸ਼ਪ੍ਰੀਤ ਕੌਰ ਚੁਣੇ ਗਏ ‘ਬੈਸਟ ਐਥਲੀਟ’
ਕੋਟਕਪੂਰਾ, 28 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਹੰਸਰਾਜ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ ਬਾਜਾਖਾਨਾ ਵਿੱਚ 15ਵੀਂ ਸਲਾਨਾ ਐਥਲੈਟਿਕਸ ਮੀਟ ਕਰਵਾਈ ਗਈ। ਜਿਸ ਦਾ ਉਦਘਾਟਨ ਚੇਅਰਮੈਨ ਦਰਸ਼ਨਪਾਲ ਸ਼ਰਮਾ ਵਲੋਂ ਕੀਤਾ ਗਿਆ। ਇਸ ਮੌਕੇ ਪਿ੍ਰੰਸੀਪਲ ਮੈਡਮ ਪਰਮਿੰਦਰ ਕੌਰ ਸਮੇਤ ਡਾ. ਸਮਰਿਤੀ ਸ਼ਰਮਾ ਤੇ ਪਿ੍ਰੰਸੀਪਲ ਸਿਮਰਜੀਤ ਕੌਰ ਵੀ ਸਟਾਫ ਸਮੇਤ ਹਾਜਰ ਸਨ। ਮੁੱਖ ਮਹਿਮਾਨ ਨੇ ਝੰਡਾ ਲਹਿਰਾਉਂਦੇ ਹੋਏ ਐਥਲੈਟਿਕ ਮੀਟ ਦੀ ਸ਼ੁਰੂਆਤ ਦਾ ਰਸਮੀ ਤੌਰ ’ਤੇ ਐਲਾਨ ਕੀਤਾ ਤਾਂ ਵਿਦਿਆਰਥੀਆਂ ਨੇ ਸਹੁੰ ਚੁੱਕਦਿਆਂ ਕਿਹਾ ਕਿ ਉਹ ਪੂਰੀ ਤਰਾਂ ਖੇਡਾਂ ਦੀ ਨਿਯਮਾ ਦੀ ਪਾਲਣਾ ਕਰਨਗੇ। ਮੈਡਮ ਪਰਮਿੰਦਰ ਕੌਰ ਨੇ ਬੱਚਿਆਂ ਨਾਲ ਖੇਡਾਂ ਦੇ ਮਹੱਤਵ ਸਬੰਧੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਲੜਕੇ-ਲੜਕੀਆਂ ਦੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਜਿਵੇਂ ਕਿ ਸ਼ਾਟਪੁੱਟ ਲੜਕੇ ਪਹਿਲਾ ਸਥਾਨ ਸੁਖਬੀਰ ਸਿੰਘ, ਦੂਜਾ ਅਨਮੋਲਪ੍ਰੀਤ ਸਿੰਘ, ਤੀਜਾ ਸੁਖਪ੍ਰੀਤ ਸਿੰਘ, ਜਦਕਿ ਲੜਕੀਆਂ ਵਿੱਚ ਰਾਜਵੀਰਪਾਲ ਕੌਰ ਪਹਿਲੇ, ਮਨਪ੍ਰੀਤ ਕੌਰ ਦੂਜੇ, ਸ਼ਿ੍ਰਸ਼ਟੀ ਅਰੋੜਾ ਤੀਜੇ ਸਥਾਨ ’ਤੇ ਰਹੀ। ਇਸੇ ਤਰਾਂ ਡਿਸਕਿਸ ਥ੍ਰੋਅ ਲੜਕੇ ਸੁਖਬੀਰ ਸਿੰਘ ਪਹਿਲਾ, ਸੁਖਪ੍ਰੀਤ ਸਿੰਘ ਦੂਜਾ, ਹਰਵਿੰਦਰ ਸਿੰਘ ਤੀਜਾ, ਜਦਕਿ ਲੜਕੀਆਂ ਵਿੱਚ ਰਾਜਵੀਰਪਾਲ ਕੌਰ ਪਹਿਲਾ, ਮਨਪ੍ਰੀਤ ਕੌਰ ਦੂਜਾ, ਜਸਦੀਪ ਕੌਰ ਤੀਜਾ ਸਥਾਨ, ਜੈਵਲਿਨ ਥ੍ਰੋਅ ਲੜਕੇ ਸੁਖਪ੍ਰੀਤ ਸਿੰਘ ਪਹਿਲਾ, ਸੁਖਬੀਰ ਸਿੰਘ ਦੂਜਾ, ਅੰਗਰੇਜ ਸਿੰਘ ਤੀਜਾ, ਲੜਕੀਆਂ ਰਾਜਵੀਰਪਾਲ ਕੌਰ ਪਹਿਲਾ, ਚਰਨਜੀਤ ਕੌਰ ਦੂਜਾ, ਹਰਮਨਦੀਪ ਕੌਰ ਤੀਜਾ, 100 ਮੀਟਰ ਦੌੜ ਲੜਕੇ ਸੁਖਚੈਨ ਸਿੰਘ ਪਹਿਲੇ, ਜਸਵੀਰ ਸਿੰਘ ਦੂਜੇ, ਮਨਦੀਪ ਸਿੰਘ ਤੀਜੇ, ਜਦਕਿ ਲੜਕੀਆਂ ’ਚ ਅਰਸ਼ਪ੍ਰੀਤ ਕੌਰ ਪਹਿਲੇ ਜਸ਼ਨਪ੍ਰੀਤ ਕੌਰ ਦੂਜੇ ਅਤੇ ਸਵਰਨਜੀਤ ਕੌਰ ਤੀਜੇ ਸਥਾਨ ’ਤੇ ਰਹੀ, 200 ਮੀਟਰ ਦੌੜ ਲੜਕੇ ਅਰਸ਼ਪ੍ਰੀਤ ਸਿੰਘ ਪਹਿਲਾ ਸਥਾਨ, ਸੁਖਚੈਨ ਸਿੰਘ ਦੂਜਾ, ਜਸਵੀਰ ਸਿੰਘ ਤੀਜਾ, ਜਦਕਿ ਲੜਕੀਆਂ ’ਚ ਅਰਸ਼ਪ੍ਰੀਤ ਕੌਰ ਪਹਿਲਾ, ਜਸ਼ਨਪ੍ਰੀਤ ਕੌਰ ਦੂਜਾ ਅਤੇ ਰਿੰਕਾ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਲੰਮੀ ਛਾਲ ਲੜਕੇ ਜਸਵੀਰ ਸਿੰਘ ਪਹਿਲੇ, ਸੁਖਚੈਨ ਸਿੰਘ ਦੂਜੇ, ਅਰਸ਼ਪ੍ਰੀਤ ਸਿੰਘ ਤੀਜੇ, ਜਦਕਿ ਲੜਕੀਆਂ ਵਿੱਚ ਅਰਸ਼ਪ੍ਰੀਤ ਕੌਰ ਪਹਿਲੇ, ਜਸ਼ਨਪ੍ਰੀਤ ਕੌਰ ਦੂਜੇ ਅਤੇ ਹਰਮਨਦੀਪ ਕੌਰ ਤੀਜੇ ਸਥਾਨ ’ਤੇ ਰਹੀ। ਕਾਲਜ ਪਿ੍ਰੰਸੀਪਲ ਵਲੋਂ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ ਗਿਆ। ਅੰਤ ਵਿੱਚ ਮੁੱਖ ਮਹਿਮਾਨ ਦਰਸ਼ਨਪਾਲ ਸ਼ਰਮਾ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕਰਦਿਆਂ ਉਹਨਾਂ ਦੇ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਪਿ੍ਰੰਸੀਪਲ ਮੈਡਮ ਪਰਮਿੰਦਰ ਕੌਰ ਸਮੇਤ ਡਾ. ਸਮਰਿਤੀ ਸ਼ਰਮਾ ਤੇ ਪਿ੍ਰੰਸੀਪਲ ਸਿਮਰਜੀਤ ਕੌਰ ਮੁਤਾਬਿਕ ਲੜਕਿਆਂ ਵਿੱਚ ਜਸਵੀਰ ਸਿੰਘ, ਜਦਕਿ ਲੜਕੀਆਂ ’ਚ ਅਰਸ਼ਪ੍ਰੀਤ ਕੌਰ ਬੈਸਟ ਐਥਲੀਟ ਚੁਣੇ ਗਏ।
Leave a Comment
Your email address will not be published. Required fields are marked with *