ਤੂੰ ਮੇਰੀ ਮਸਜਿਦ ਵਿੱਚ ਆ ਜਾਹ ,
ਮੈਂ ਤੇਰੇ ਮੰਦਰ ਵਿੱਚ ਆਵਾਂ।
ਇੱਕ ਦੂਜੇ ਨੂੰ ਖੁਸ਼ ਰਹਿਣ ਲਈ,
ਰਲ਼-ਮਿਲ਼ ਆਪਾਂ ਦੇਈਏ ਦੁਆਵਾਂ।
ਤੂੰ ਮੇਰੇ ਨਾਲ ਈਦ ਮਨਾਵੇਂ,
ਮੈਂ ਤੇਰੇ ਨਾਲ ਦੀਵਾਲੀ ਮਨਾਵਾਂ। ਤੂੰ ਮੈਨੂੰ ਆਪਣੇ ਗਲੇ ਲਗਾਵੇਂ ,
ਮੈਂ ਤੈਨੂੰ ਆਪਣੇ ਗਲੇ ਲਗਾਵਾਂ।
ਤੂੰ ਮੇਰੀ ਨਮਾਜ਼ ਅਦਾ ਕਰੇ,
ਮੈਂ ਤੇਰੀ ਰਮਾਇਣ ਪੜਨ੍ਹ ਆਵਾਂ।
ਤੂੰ ਮੇਰੇ ਨਾਲ ਸੇਵੀਆਂ ਖਾਵੇਂ ,
ਮੈਂ ਤੇਰੇ ਨਾਲ ਖੀਰਾਂ ਖਾਵਾਂ ।
ਤੂੰ ਮੇਰੇ ਬੱਚਿਆਂ ਨੂੰ ਈਂਦੀ ਦੇਵੇਂ,
ਮੈਂ ਤੇਰੇ ਘਰ ਤੌਹਫ਼ੇ ਲੈਕੇ ਆਵਾਂ।
ਤੂੰ ਮੇਰਾ ਕਦੇ ਨਾ ਦਿਲ ਦੁਖਾਵੇ,
ਮੈਂ ਤੇਰਾ ਕਦੇ ਨਾ ਦਿਲ ਦੁਖਾਵਾਂ।
ਤੂੰ ਮੇਰਾ ਹਰ ਦੁੱਖ ਵੰਡਾਵੇ,
ਮੈਂ ਤੇਰੇ ਹਰ ਦੁੱਖ ਵਿੱਚ ਆਵਾਂ।
ਤੂੰ ਮੈਨੂੰ ਦਿਲੋਂ ਸਲਾਮ ਬੁਲਾਵੇ,
ਮੈਂ ਤੈਨੂੰ ਰਾਮ -ਰਾਮ ਬੁਲਾਵਾਂ।
ਤੂੰ ਮੇਰੇ ਨਾਲ ਰੋਜ਼ੇ ਰੱਖੇ,
ਮੈਂ ਤੇਰੇ ਨਾਲ ਕੰਜਕਾਂ ਪੁਜਾਵਾਂ। ਤੂੰ ਸ਼ਾਮ ਨੂੰ ਮੇਰੇ ਰੋਜੇ਼ ਖੁਲਵਾਵੇਂ,
ਮੈਂ ਤੇਰੇ ਨਾਲ ਆਰਤੀ ਗਾਵਾਂ ।
ਅਜਿਹਾ ਸਵਰਗ ਮੈਂ ਧਰਤੀ ਤੇ ਚਾਹਾਂ,
ਅਜਿਹਾ ਸਵਰਗ ਮੈਂ ਧਰਤੀ ਤੇ ਚਾਹਾਂ।
ਸੰਦੀਪ ਦਿਉੜਾ
8437556667