ਕਲਗੀਧਰ ਪਿਤਾ ਬਖਸ਼ਿਸ਼ ਕਰ ਰਹੇ ਹਨ। ਹੇ ਪਰੀਪੂਰਨ ਪਰਮਾਤਮਾ ਜੀ। ਆਪ ਅਨੇਕਤਾ ਦੇ ਰੂਪ ਵਿਚ ਵੀ ਵਿਆਪਕ ਹੋ ਤੇ ਅਨੇਕ ਹੋਣ ਦੇ ਬਾਵਜੂਦ ਵੀ ਫਿਰ ਆਪ ਏਕ ਹੈ। ਅਨੇਕਤਾ ਭਿੰਨਤਾ ਹੈ ਪਰ ਭਿੰਨਤਾ ਤੋਂ ਬਾਅਦ ਵੀ ਜੇ ਹੈ ਤਾਂ ਕੇਵਲ ਇਕ।
ਸਿੱਖੀ ਦੇ ਅੰਦਰ ਇਕ ਦੀ ਮਹਾਨਤਾ ਬਹੁਤ ਹੈ। ਪਹਿਲਾਂ ਬੋਲ ਜੋਂ ਸਾਨੂੰ ਦਿੱਤਾ ਉਹ ੧ਓ।
ਉਹ ਅਨੇਕ ਵੀ ਹੈ ਅਤੇ ਅਨੇਕਤਾ ਤੋਂ ਬਾਅਦ ਫਿਰ ਵੀ ਇਕ ਹੈ ਪਰਮਾਤਮਾ। ਉਹ ਗਿਣਤੀ ਮਿਣਤੀ ਵਿਚ ਨਹੀਂ ਉਸ ਵਰਗਾ ਹੋਰ ਕੋਈ ਨਹੀਂ ਹੈ
ਜਿਵੇਂ ਧਰਤੀ ਉੱਤੇ ਅਸੀਂ ਰਹਿੰਦੇ ਹਾਂ ਕਿ ਧਰਤੀਆਂ ਬੇਅੰਤ ਹਨ। ਜੀਵ ਰਹਿਣ ਵਾਲੇ ਵੀ ਬੇਅੰਤ ਹਨ।
ਇਸ ਧਰਤੀ ਉੱਤੇ ਰਹਿਦਿਆਂ ਸੂਰਜ ਇਕ ਹੈ। ਪਰ ਇਸ ਇਕ ਦੀ ਗਿਣਤੀ ਨੂੰ ੧ਓ ਨਾਲ ਨਹੀਂ ਦੇਖਿਆ ਜਾਵੇਗਾ। ਇਸ ਜ਼ਮੀਨ ਦਾ ਸੂਰਜ ਇਕ ਹੈ ।ਪਰ ਇਸ ਸੂਰਜ ਵਰਗੇ ਪਤਾ ਨਹੀਂ ਪਰਮਾਤਮਾ ਨੇ ਕਿੰਨੇ ਅਨਗਿਣਤ ਸੂਰਜ ਪੈਦਾ ਕੀਤੇ ਹਨ। ਚੰਦਰਮਾ ਇਸ ਧਰਤੀ ਉੱਤੇ ਇਕ ਨਜ਼ਰ ਆ ਰਿਹਾ ਹੈ। ਪਰ ਇਹ ਵੀ ਇਕ ਨਹੀਂ। ਇਸ ਚੰਦਰਮਾ ਤੋਂ ਇਲਾਵਾ ਪਰਮਾਤਮਾ ਨੇ ਪਤਾ ਨਹੀਂ ਕਿੰਨੇ ਚੰਦਰਮਾ ਪੈਦਾ ਕਰ ਦਿੱਤੇ ਹਨ। ਇਕ ਪਹਾੜ ਸਾਨੂੰ ਦਿਖ ਰਿਹਾ ਹੈ। ਪਹਾੜ ਦਾ ਸਿਖਰ ਦਿੱਸ। ਰਿਹਾ ਹੈ। ਇਸ ਜ਼ਮੀਨ ਉੱਤੇ ਇਕ ਸਿਖਰ ਹੈ। ਪਰ ਪਤਾ ਨਹੀਂ ਇਸ ਤੋਂ ਵੱਡੇ ਪਰਮਾਤਮਾ ਨੇ ਕਿੰਨੇ ਕੁਝ ਪਹਾੜ ਪੈਦਾ ਕੀਤੇ ਹੋਏ ਹਨ। ਇਕ ਸੂਰਜ ਵਰਗੇ ਅਨਗਿਣਤ ਸੂਰਜ ਹਨ। ਇਕ ਚੰਦਰਮਾ ਵਰਗੇ ਅਨੇਕਾਂ ਚੰਦਰਮਾ ਹਨ। ਇਕ ਸਮੁੰਦਰ ਵਰਗੇ ਪਤਾ ਨਹੀਂ ਕਿੰਨੇ ਕੁਝ ਸਮੁੰਦਰ ਤੇ ਪਹਾੜ ਹਨ। ਪਰ ਇਕ ਗੱਲ ਸਪੱਸ਼ਟ ਹੈ ਕਿ ਇਕ ਪਰਮਾਤਮਾ ਵਰਗਾ ਹੋਰ ਕੋਈ ਪਰਮਾਤਮਾ ਨਹੀਂ। ਕੇਵਲ ਉਹ ਹੀ ਇਕ ਹੈ।
ਚਲਦਾ)

ਸੁਰਜੀਤ ਸਾਰੰਗ
੮੧੩੦੬੬੦੨੦੫
ਨਵੀਂ ਦਿੱਲੀ 18