ਅਰਦਾਸ ਵਿਚ ਕਿੰਨੀ ਕੁਝ ਵੱਡੀ ਸ਼ਕਤੀ ਹੈ। ਇਸ ਦਾ ਉੱਤਰ ਗੁਰੂ ਤੇਗਬਹਾਦਰ ਸਾਹਿਬ ਜੀ ਆਪਣੀ ਰਸਨਾ ਤੋਂ ਉਚਾਰਨ ਕੀਤੇ ਹੋਏ ਦੋ ਦਹਾਕਿਆਂ ਰਾਸ਼ੀ ਬੜਾ ਸਪੱਸ਼ਟ ਕਰਦੇ ਹਨ। ਗੁਰੂ ਤੇਗ ਬਹਾਦਰ ਜੀ ਆਖਦੇ ਹਨ। ਤੂੰ ਹਰ ਪਾਸੇ ਤੋਂ ਨਿਰਾਸ਼ ਹੋ ਜਾਏ ਜਿਸ ਵੇਲੇ ਤੇਰੇ ਕੋਲ ਤਾਕਤ ਨਾ ਰਹੇ ਤੇਰਾ ਦੁਨੀਆਂ ਵਿਚ ਕੋਈ ਸਹਾਰਾ ਨਾ ਬਣੇ ਤਾਂ ਉਸ ਵੇਲੇ ਆਪਣੇ ਅੰਦਰ ਆਤਮੇ ਭਿੱਜ ਕੇ ਉਸ ਸਰਵ ਸ਼ਕਤੀਮਾਨ ਦੇ ਚਰਨਾਂ ਵਿਚ ਅਰਦਾਸ ਕਰੀ ਤੇ ਦੇਖੀ ਤੇਰੇ ਅੰਦਰ ਦੀ ਕਮਜ਼ੋਰੀ ਨੂੰ ਤੇਰੇ ਅੰਦਰ। ਦੇ ਦਰਦ ਨੂੰ ਪਰਮਾਤਮਾ ਕਿਸੇ ਤਰ੍ਹਾਂ ਨਵਿਰਤ ਕਰਕੇ ਅਰਦਾਸ ਰਾਹੀਂ ਕਿੰਨੀਂ ਕੁਝ ਸ਼ਕਤੀ ਤੈਨੂੰ ਬਖਸ਼ਦਾ ਹੈ। ਅਸੀਂ ਇਹ ਅੰਮ੍ਰਿਤ ਬਚਨ ਗੁਰ ਜੀ ਦਾ ਪੜ੍ਹਦੇ ਹਾਂ
ਬਲੁ ਛੁਟਕਿਓ ਬੰਧਨ ਪਰੇ
ਇਹ ਅੰਦਰ ਦੀ ਕਮਜ਼ੋਰੀ ਹੈ।
ਹੇ ਵਾਹਿਗੁਰੂ ਜੀ ਅਕਾਲ ਪੁਰਖ ਜੀ ਹੁਣ ਬੰਧਨ ਪੈ ਗਏ ਹਨ ਮੇਰੇ ਅੰਦਰ ਦੀ ਸ਼ਕਤੀ ਬਿਲਕੁਲ ਖਤਮ ਹੋ ਗਈ ਹੈ ਜੇ ਕੋਈ ਯਤਨ ਕਰਦਾ ਹਾਂ ਕੋਈ ਉਪਾਅ ਕਰਕੇ ਇਸ ਸ਼ਕਤੀ ਨੂੰ ਦੁਬਾਰਾ ਕਾਇਮ ਕਰ ਸਕਾਂ ਪਰ ਮੇਰੇ ਕੋਲ ਕੋਈ ਉਪਾਅ ਨਹੀਂ ਕਿ ਇਸ ਤਾਕਤ ਨੂੰ ਮੈਂ ਆਪਣੇ ਅੰਦਰ ਸੰਚਤ ਕਰ ਸਕਾਂ।
ਇੱਥੇ ਗੁਰੂ ਸਾਹਿਬ ਨੇ ਸਾਨੂੰ ਦਸਿਆ ਹੈ ਜੇ ਕੋਈ ਆਪਣੇ ਦਿਲੋਂ ਅੰਦਰ ਭਿੱਜ ਕੇ ਅਰਦਾਸ ਕਰਦਾ ਹੈ ਵਾਹਿਗੁਰੂ ਜੀ ਆਪ ਸੁਣਦੇ ਹਨ। ਬੰਧਨ ਵੀ ਤੋੜ ਦੇਂਦੇ ਹਨ ਜਿਹੜੇ ਸਿਰ ਝੁਕਾ ਕੇ ਡਰ ਡਰ ਕੇ ਦੁਨੀਆਂ ਤੇ ਰਹਿੰਦੇ ਹਨ ਅਰਦਾਸ ਦੀ ਸ਼ਕਤੀ ਕਾਇਰਾਂ ਨੂੰ ਵੀ ਸਿਰ ਚੁੱਕ ਕੇ ਚਲਣ ਦੀ ਸ਼ਕਤੀ ਜੀਉਣ ਦੀ ਤਾਕਤ ਦਿੰਦੀ ਹੈ। ਅਗਲੇ ਬਚਨ ਕਰਦੇ ਹਨ
ਬਲੁ ਹੋਆ ਬੰਧਨ ਛੁਟੇ
ਇਸ ਦਾ ਮਤਲਬ ਇਹ ਕਿ ਅਰਦਾਸ ਵਿਚ ਕਿੰਨੀ ਵੱਡੀ ਤਾਕਤ ਹੈ।
ਅਰਦਾਸ ਦੀ ਸ਼ੁਰੂਆਤ ਕਿਥੋਂ ਹੋਈ।
ਪ੍ਰਿਥਮ ਭਗੌਤੀ ਸਿਮਰਿ ਹੈ।
ਇਹ ਗੁਰੂ ਗੋਬਿੰਦ ਸਿੰਘ ਜੀ ਦੀ ਪੳੜੀ ਹੈ।
ਅਸੀਂ ਪਹਿਲੀ ਅਰਦਾਸ ਤਾਂ ਮਾਂ ਦੇ ਪੇਟ ਵਿਚ ਸ਼ੁਰੂ ਕਰਦੇ ਹਾਂ।
ਦੲਆ ਕਰ ਇਸ ਬੱਲਦੇ ਹੋਏ ਭੱਠ ਵਿਚੋਂ ਮੈਨੂੰ ਬਚਾ ਲੈ ਪਰਮਾਤਮਾ ਅਰਦਾਸ ਸੁਣਦਾ ਹੈ। ਹੇ ਮਨੁੱਖ ਤੇਰੀ ਦੇਹੀ ਕੀਮਤੀ ਹੈ। ਪੰਜਾਂ ਤੱਤਾਂ ਦਾ ਸਰੀਰ ਹੈ। ਸੁਣ ਪਿਆਰੇ ਲੋਕ ਇਹ ਗੱਲ ਆਖਦੇ ਹਨ ਪਰਮਾਤਮਾ ਨੇ ਖ਼ਾਕ ਤੋਂ ਖੁਰਾਕ ਪੈਦਾ ਕੀਤੀ ਹੈ ਖੁਰਾਕ ਤੋਂ ਅੰਨ ਪੈਦਾ ਕੀਤਾ ਹੈ ਅੰਨ ਤੋਂ ਬਿੰਦ ਤੇ ਖੂਨ ਦਾ ਜ ਹੋਇਆ ਹੈ। ਉਸ ਬਿੰਦ। ਤੇ ਖੂਨ ਦੇ ਸੰਬੰਧ ਨਾਲ ਇਹ ਸਰੀਰ ਸਾਡੇ ਹੌਂਦ ਵਿਚ ਆਏ ਪਰ ਜਿਹੜਾ ਜੀਵ ਅਸੀਂ ਲੈਣ ਕੇ ਬੈਠੇ ਹਾਂ ਸਰੀਰ ਵਿਚ ਦਿੱਸਦਾ ਨਹੀਂ ਉਹ ਮਾਤਾ ਦੇ ਕਦਰ ਦੇ ਪਾਣੀ ਦੇ ਬਲੈਡਰ ਵਿਚ ਥਾਂ ਮਿਲੀ ਸਿਰਫ਼ ਇਕ ਹੀ ਸੈਲ ਨੂੰ ਮਿਲੀ ਸਭ ਦੀ ਮੌਤ ਹੋਈ। ਇਸ ਨੂੰ ਨਹੀਂ ਪਤਾ ਮੈਂ ਕਿਸ ਘਰ ਜੰਮਣਾ ਹੈ ਕੌਣ ਮੇਰੇ ਮਾਤਾ ਪਿਤਾ ਹਨ।ਉਹ ਹਰ ਵੇਲੇ ਇਹ ਹੀ ਅਰਦਾਸ ਕਰਦਾ ਹੈ ਮੈਨੂੰ ਬੱਚਾ ਲੈਣ।
ਪਰਮਾਤਮਾ ਦੇ ਚਰਨਾਂ ਵਿਚ ਦੋ ਸ਼ਬਦ ਇਕ ਅਰਦਾਸ ਤੇ ਦੂਜਾ ਧਿਆਨ। ਜਦੋਂ ਅਰਦਾਸ ਕਰਨ ਵਾਲਾ ਅਰਦਾਸ ਕਰਦਾ ਹੈ
ਇੱਥੇ ਇਹ ਦੱਸਣਾ ਜ਼ਰੂਰੀ ਹੈ ਹਰਿਮੰਦਰ ਸਾਹਿਬ ਵਿਚ ਵੀ ਉਹ ਤਕਰੀਬਨ ਛੇ ਵਾਰੀ ਕਹਿੰਦਾ ਹੈ ਕਿ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਸਲ ਵਿਚ ਅਰਦਾਸ ਦਾ ਅਰਥ ਇਹ ਹੈ ਕਿ ਜਿਹੜਾ ਜਨਮ ਤੋਂ ਪਹਿਲਾਂ ਧਿਆਨ ਸੀ ਰੱਬ ਮੇਹਰ ਕਰੀਂ ਉਹ ਗੁਆਚਿਆ ਹੋਇਆ ਧਿਆਨ ਕਿਤੇ ਲੱਭ ਜਾਏ। ਅਰਦਾਸ ਵਿੱਚ ਇੰਨੀ ਵੱਡੀ ਸ਼ਕਤੀ ਰੱਖਦੀ ਹੈ।
ਤੇਰੀ ਜ਼ਿੰਦਗੀ ਦਾ ਕੋਈ ਕੰਮ ਹੋਵੇ ਬਸ ਇਕ ਕੰਮ ਚੇਤੇ ਰੱਖੀਂ
ਬਸ ਤੇਰਾ ਕੰਮ ਕਿਸੇ ਨੇਤਾ ਨੇ ਨਹੀਂ ਕਰਣਾ ਸਿਰਫ਼ ਤੇਰੀ ਇਕ ਅਰਦਾਸ ਬੇਨਤੀ ਕਰਨੀ ਹੈ ਹੇ ਦਾਤਾ ਮੈਂ ਤੇਰਾ ਬੱਚਾ ਹਾਂ ਭੁੱਲਣ ਹਾਰਾ ਹਾਂ ਨੀਚ ਹਾਂ ਤੂੰ ਮੇਰੀ ਪੱਤ ਰੱਖ ਪਰਮਾਤਮਾ ਤੇਰੇ ਬਿਨਾ ਮੇਰੀ ਕਿਸੇ ਨੇ ਬਾਂਹ ਨਹੀਂ ਫੜੀ ਕ੍ਰਿਪਾ ਕਰਕੇ ਮੈਨੂੰ ਬਖਸ਼ ਲੈ ।
ਮੇਰੀ ਬੁਧੀ ,ਬਲ ਅਕਲ ਸਭ ਸਾਥ ਛੱਡ ਗਏ ਹਨ। ਅਰਦਾਸ ਕਦੀ ਸਾਥ ਨਹੀਂ ਛੱਡਦੀ ਤੇ ਪਰਮਾਤਮਾ ਨੇੜੇ ਹੋਕੇ ਸੁਣਦਾ ਹੈ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18