ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਅਸ਼ਟਮ ਬਲਬੀਰਾ ਕਿਹਾ ਜਾਂਦਾ ਹੈ।
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
(੭ਜੁਲਾਈ੧੬੫੬_੩੦ਮਾਰਚ ੧੬੬੪)
ਸਿੱਖਾਂ ਦੇ ਅੱਠਵੇਂ ਗੁਰੂ ਸਨ।
ਆਪ ਜੀ ਦਾ ਜਨਮ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁਖੋਂ
ਕੀਰਤਪੁਰ ਸਾਹਿਬ ਵਿਖੇ ਹੋਇਆ।
6ਅਕਤੂਬਰ ਸੰਨ 1661
ਈ, ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਮਿੱਲੀ।
ਗੁਰੂ ਹਰਿ ਰਾਏ ਸਾਹਿਬ ਜੀ ਗੁਰਤਾਗੱਦੀ ਸੋਂਪ ਕੇ ਕੁਝ ਹਦਾਇਤ ਕੀਤੀ
ਤੁਸੀਂ ਔਰਗਜ਼ੇਬ ਦੇ ਮੱਥੇ ਨਹੀਂ
ਲਗਣਾ।
ਆਪ ਜੀ ਨੇ ਬਾਲ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ਵਿਚ
ਸੂਝ, ਸਿਆਣਪ, ਦ੍ਰਿੜਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ।
ਦਿੱਲੀ ਵਿੱਚ ਬੁਖਾਰ ਅਤੇ ਚੇਚਕ ਦੀ ਬੀਮਾਰੀ ਫੈਲ ਗਈ
ਗੁਰੂ ਜੀ ਨੇ ਦੁੱਖੀ ਬਿਮਾਰਾਂ ਦੀ ਦਿਨ ਰਾਤ ਸੇਵਾ ਸਹਾਇਤਾ ਕੀਤੀ।
ਸੰਗਤਾਂ ਦੇ ਦਸਵੰਧ ਤੇ ਭੇਟਾ ਨੂੰ
ਇਸ ਲਈ ਵਰਤਿਆ।
ਰੋਗੀਆਂ ਦੀ ਸੇਵਾ ਕਰਦਿਆ ਗੁਰੂ ਜੀ ਨੂੰ ਵੀ ਤੇਜ਼ ਬੁਖਾਰ ਹੋ ਗਿਆ।
ਉਨ੍ਹਾਂ ਦੇ ਸਰੀਰ ਤੇ ਵੀ ਚੇਚਕ ਦੇ ਲੱਛਣ ਦਿਸਣ ਲੱਗ ਪ ਏ
ਆਪਣਾ ਅੰਤ ਸਮਾਂ ਜਾਣ ਕੇ ਆਪ ਜੀ ਨੇ ਸੰਗਤਾਂ ਨੂੰ ਗੁਰਿਆਈ ਬਾਰੇ ਹੁਕਮ ਦਿੱਤਾ
ਬਾਬਾ ਬਕਾਲੇ ਜਿਸ ਦਾ ਭਾਵ ਸੀ ਕਿ ਅਗਲਾ ਗੁਰੂ ਪਿੰਡ ਬਕਾਲੇ ਵਿਚ ਹੈ।
ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮਨਾਇਆ ਜਾ ਰਿਹਾਂ ਹੈ।
ਸਭ ਸੰਗਤਾਂ ਨੂੰ ਗੁਰੂ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈਆਂ ਹੋਣ ਜੀ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18