ਅੱਸੂ ਦੇ ਮਹਿਨੇ ਵਿਚ ਪ੍ਰੇਮ ਨੇ ਇਕ ਉਛਾਲਾ ਮਾਰਿਆ ਤੇ ਜਦੋਂ ਅੰਦਰ ਪ੍ਰੇਮ ਪੈਦਾ ਹੋਇਆ ਤਾਂ ਅੰਦਰੋਂ ਇਕ ਸਵਾਲ ਉਠਿਆ।
ਮਾਲਕਾਂ ਤੇਰੇ ਦਰਸ਼ਨ ਕਿਵੇਂ ਨਜੀਬ ਹੋਣਗੇ।
ਮਨ ਵਿਚ ਅਤੇ ਤਨ ਵਿਚ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਬਹੁਤ ਜ਼ਿਆਦਾ ਪੈਂਦਾ ਹੋਈ। ਹੇ ਮਾਂ ਕੋਈ ਐਸਾ ਹੈ ਜਿਹੜਾ ਮੈਨੂੰ ਉਸ ਪਿਆਰੇ ਪ੍ਰਮਾਤਮਾ ਦੇ ਚਰਨਾਂ ਨਾਲ ਮਿਲਾ ਦੇਵੈਂ। ਅੱਸੂ ਦੇ ਮਹਿਨੇ ਵਿਚ ਸਾਡੇ ਅੰਦਰ ਪ੍ਰੇਮ ਪੈਦਾ ਹੋ ਗਿਆ।
ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੇ ਹਾਂ ਪਰ, ਇਕ ਗੱਲ ਧਿਆਨ ਵਿਚ ਰੱਖਣਾ ਗੁਰੂ ਸਾਹਿਬ ਦੇ ਚਰਨਾਂ ਵਿਚ ਸਾਡਾ ਮੱਥਾ ਟੇਕਣ ਦਾ ਢੰਗ ਸਾਡੀ ਮੁਦਰਾ ਇਕੋ ਜਿਹੀ ਹੋਵੇਗੀ ਪਰ ਅੰਦਰ ਦੀ ਅਵੱਸਥਾ ਤੋਂ ਮੰਗ ਹਰ ਇਕ ਦੀ ਇਕੋ ਜਿਹੀ ਨਹੀਂ ਹੁੰਦੀ।
ਜਿਸ ਦੇ ਮਨ ਪ੍ਰੇਮ ਤੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਵੇ।
ਉਹ ਜਗਿਆਸੂ ਸਭ ਤੋਂ ਸ੍ਰੇਸ਼ਟ ਹੈ। ਜੇਕਰ ਕੋਈ ਮਨੁੱਖ ਇਹ ਮੰਗ ਲੈ ਕੇ ਗੁਰੂ ਕੋਲ ਆਉਂਦਾ ਹੈ। ਮੈਨੂੰ ਧਰਮ ਅਰਥ ਕਾਮ ਤੇ ਮੇਖਸ਼ ਇਹ ਚਾਰ ੍ਪਦਾਰਥ ਚਾਹੀਦੇ ਹਨ। ਇਹ ਪ੍ਰ ਦੇ ਦਰਸ਼ਨਾਂ ਦੀ ਪਿਆਸ ਸਭ ਤੋਂ ਉਤਮ ਦਾਤ ਹੈ। ਜੇ ਕਿਸੇ ਦੇ ਮਨ ਵਿਚ ਇਹ ਖਿਆਲ ਆ ਗਿਆ ਮੈਨੂੰ ਧਰਮ,ਅਰਥ, ਕਾਮ ਤੇ ਮੇਖ ਚਾਰ ਪਦਾਰਥ ਚਾਹੀਦੇ ਹਨ। ਸੰਗਤ ਦੀ ਸੇਵਾ ਕਰਿਆ ਕਰ ਤੈਨੂੰ ਚਾਰ
ਪਦਾਰਥ ਮਿਲ ਸਕਦੇ ਹਨ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18