ਵਰਸ਼ੋ ਮੇਘ ਜੀ ਬਿਲਮ ਨਾ ਕਰੋ
ਇਕ ਕਣੀ ਮੇਘ ਦੀ
ਸੋਹਣਾ ਸੰਗੀਤ ,ਨਾਦ ਅਸੰਖਾਂ
ਇਕ ਪੱਤੀ ਤੇਇਕ ਕਣੀ ਤਰਿੱਪ।
ਜਦੋਂ ਸਰੀਰ ਤੇ ਇਕ ਕਣੀ ਪੈਂਦੀ
ਟੀਨ ਦੀ ਛੱਤ ਤੇ ਕਣੀ ਮੇਘ ਦੀ ਗਿਰਦੀ ਟਿੱਕ ਦਾ ਸੰਗੀਤ ਨਾਦ ਅਸੰਖਾਂ ਵੱਜਦੇ।
ਕੱਚੀ ਮਿੱਟੀ ਤੇ ਮੇਘ ਦੀ ਕਣੀਆਂ ਬਹੁਤ ਮਹਿਕ ਸੋਂਧੀ।
ਜਦੋਂ ਪੱਥਰ ਉਤੇ ਡਿੱਗੇ ਤਾਂ ਕਣੀ ਸੱਟ ਖਾਵੇ।
ਜਦੋਂ ਅੱਗ ਉਤੇ ਡਿੱਗੇ ਝੁਲਸ ਜਾਵੇ ਇਕ ਬਨਾਉਟੀ ਕੜਿੱਕ
ਇਕ ਮੇਘ ਦੀ ਕਣੀ
ਅਨੇਕਾਂ ਹੀ ਰਾਗ ਉਤਪਨ ਕਰੇ।
ਵਨ-ਸਵੰਨੇ ਭਾਵ-ਅਨੁਭਾਵ
ਕਿੰਨੇ ਸੁਰ ਅਲਾਪ ਕਰੇ ਇਕ ਕਣੀ ਮੇਘ ਦੀ।
ਇਸ ਮੇਘ ਤੋਂ ਕਿਤਨੇ ਬਣੇ ਰਾਗ, ਅਨੁਰਾਗ, ਵੈਰਾਗ
ਵੱਖ ਵੱਖ ਜਗ੍ਹਾ ,ਅਨੇਕ ਰਸ ਸਿਰਜੇ ਅਸੰਖ ਨਾਦ
ਇਕ ਕਣੀ ਮੇਘ ਦੀ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18