ਸਿੱਧੇ ਕੰਮ ਜੇਕਰ ਕਰਦਾ ਅੱਜ ਦਾ ਬੰਦਾ,
ਪੀਣਾ ਨਾ ਪੈਂਦਾ ਉਸ ਨੂੰ ਪਾਣੀ ਗੰਦਾ।
ਉਹ ਮੂੰਹੋਂ ਮਿੱਠੇ ਬੋਲ ਨਹੀਂ ਕੱਢ ਸਕਦਾ,
ਜਿਸ ਨੇ ਲਾਇਆ ਬੁੱਲ੍ਹਾਂ ਨੂੰ ਚੁੱਪ ਦਾ ਜੰਦਾ।
ਉਹ ਨੇਤਾ ਖ਼ੁਦ ਨੂੰ ਸਫਲ ਨੇਤਾ ਨਾ ਮੰਨੇ,
ਜਦ ਤੱਕ ਉਹ ਬੋਲੇ ਨਾ ਹੋਰਾਂ ਨੂੰ ਮੰਦਾ।
ਵਿਹਲੇ ਬਹਿ ਕੇ ਕਦ ਰੋਟੀ ਮਿਲਦੀ ਇੱਥੇ,
ਰੋਟੀ ਲਈ ਕੋਈ ਕਰਨਾ ਪੈਂਦਾ ਧੰਦਾ।
ਉਹ ਸਭ ਦੇ ਮਨ ਤੋਂ ਉੱਤਰ ਜਾਵੇ ਯਾਰੋ,
ਜੋ ਸਦਾ ਤਿਆਰ ਰਹੇ ਕਰਨ ਲਈ ਕੰਮ ਮੰਦਾ।
ਆਪਣੇ ਤੇ ਬੇਗਾਨੇ ਪਰਖੇ ਜਾਣ ਉਦੋਂ,
ਜਦ ਤਨ ਉੱਤੇ ਲੱਗੇ ਦੁੱਖਾਂ ਦਾ ਰੰਦਾ।
ਆਵਾਜਾਈ ਬਹੁਤ ਵਧੀ ਹੈ ਸੜਕਾਂ ਤੇ,
ਆ,ਜਾ ਨ੍ਹੀ ਸਕਦਾ ਕਿਸੇ ਪਾਸੇ ਵੀ ਬੰਦਾ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554