ਪੂਰੇ ਵਿਸ਼ਵ ਦੇ ਕਾਨੂੰਨ ਵਾਂਗ ਹੀ ਅੰਤਰਰਾਸ਼ਟਰੀ ਮਜ਼ਦੂਰ ਦਿਵਸ 1 ਮਈ ਨੂੰ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ , ਜੋ ਕਿਰਤ ਅਧਿਕਾਰਾਂ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਘਟਨਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। 1886 ਵਿੱਚ, ਸੰਯੁਕਤ ਰਾਜ ਅਮਰੀਕਾ ਭਰ ਦੇ ਮਜ਼ਦੂਰਾਂ ਨੇ ਅੱਠ ਘੰਟੇ ਦੇ ਕੰਮ-ਦਿਨ ਦੀ ਮੰਗ ਲਈ ਇੱਕ ਰਾਸ਼ਟਰੀ ਹੜਤਾਲ ਦਾ ਆਯੋਜਨ ਕੀਤਾ। ਸ਼ਿਕਾਗੋ ਦੇ ਹੇਮਾਰਕੇਟ ਸਕੁਏਅਰ ਵਿੱਚ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ, ਜਿਸ ਦੇ ਨਤੀਜੇ ਵਜੋਂ ਕਈ ਮਜ਼ਦੂਰਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਕੁਰਬਾਨੀ ਦਾ ਸਨਮਾਨ ਕਰਨ ਲਈ, ਅੰਤਰਰਾਸ਼ਟਰੀ ਸਮਾਜਵਾਦੀ ਕਾਨਫਰੰਸ ਨੇ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਘੋਸ਼ਿਤ ਕੀਤਾ, ਜੋ ਕਿ ਦੁਨੀਆ ਭਰ ਦੇ ਮਜ਼ਦੂਰਾਂ ਦੇ ਸੰਘਰਸ਼ਾਂ ਅਤੇ ਪ੍ਰਾਪਤੀਆਂ ਨੂੰ ਮਾਨਤਾ ਦੇਣ ਦਾ ਦਿਨ ਹੈ, ਨਾਲ ਹੀ ਸਾਨੂੰ ਸਮਾਜਿਕ ਨਿਆਂ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਲਈ ਚੱਲ ਰਹੇ ਸੰਘਰਸ਼ਾਂ ਦੀ ਯਾਦ ਦਿਵਾਉਂਦਾ ਹੈ।
ਚਾਹੇ ਭਾਰਤ ਦੇਸ 1947 ਵਿੱਚ ਅਜ਼ਾਦ ਭਾਰਤ ਬਣ ਗਿਆ ਸੀ । ਭਾਰਤ ਦਾ ਵੱਖ਼ਰਾ ਕਾਨੂੰਨ ਬਣ ਗਿਆ ਹੈ ਸੀ । ਇਸ ਤਹਿਤ ਸਭ ਨੂੰ ਬਰਾਬਰ ਦੇ ਅਧਿਕਾਰ ਮਿਲ ਗਏ ਸਨ। ਬੰਧੂਆ ਮਜ਼ਦੂਰੀ, ਘੱਟ ਉਜ਼ਰਤਾਂ ਤੇ ਕੰਮ ਕਰਵਾਉਣਾ ਕਾਨੂੰਨੀ ਜੁਰਮ ਬਣਾ ਦਿੱਤਾ ਸੀ। ਕੰਮ ਦੇ ਘੰਟੇ ਅਤੇ ਦਿਨ ਨਿਸਚਿਤ ਕਰ ਦਿੱਤੇ ਸਨ। ਬਾਲ ਮਜ਼ਦੂਰੀ ਤੇ ਪੂਰਨ ਰੋਕ ਲਗਾ ਦਿੱਤੀ ਸੀ। ਮਜ਼ਦੂਰਾਂ ਦੀ ਭਲਾਈ ਲਈ ਭਾਰਤ ਸਰਕਾਰ ਨੇ ਕਿਰਤ ਤੇ ਰੋਜ਼ਗਾਰ ਸਥਾਪਤ ਕਰ ਦਿੱਤਾ ਸੀ। ਇਸ ਤੋਂ ਇਲਾਵਾਂ ਜੇਕਰ ਫਿਰ ਵੀ ਮਜ਼ਦੂਰਾਂ ਨਾਲ ਅਨਿਆਂ ਹੁੰਦਾਂ ਹੈ ,ਮਜ਼ਦੂਰਾਂ ਦੇ ਹੱਕਾਂ ਤੇ ਡਾਕੇ ਪੈਂਦੇ ਨੇ, ਤਾਂ ਇੱਕ ਵੱਖਰੀ ਲੈਂਬਰ ਕੋਰਟ ਬਣਾਈ ਗਈ ਸੀ। ਪੂਰੇ ਵਿਸ਼ਵ ਦੇ ਕਾਨੂੰਨ ਵਾਂਗ ਹੀ ਅੰਤਰਰਾਸ਼ਟਰੀ ਮਜ਼ਦੂਰ ਦਿਵਸ 1 ਮਈ ਨੂੰ ਭਾਵ ਕਿ ਮਜ਼ਦੂਰ ਦਿਵਸ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ । ਜ਼ਿਆਦਾਤਰ, ਮਈ ਦਿਵਸ ‘ਤੇ, ਸਰਕਾਰੀ ਅਤੇ ਸਹਿਕਾਰੀ ਦਫ਼ਤਰ, ਸਕੂਲ ਕਾਲਜ ਆਦਿ ਤੋਂ ਇਲਾਵਾਂ ਲਿਮਟਿਡ ਅਦਾਰੇ, ਫ਼ੈਕਟਰੀਆਂ ਆਦਿ ਹੀ ਬੰਦ ਰਹਿੰਦੇ ਹਨ ।
ਪ੍ਰਾਈਵੇਟ ਸੈਕਟਰ ਦੀ ਤਸਵੀਰ ਵੀ ਬੜੀ ਚੰਗੀ ਨਹੀਂ ਹੈ। ਸੀ. ਐੱਮ. ਆਈ.ਈ. ਦੇ ਤਾਜ਼ਾ ਅੰਕੜੇ ਦੱਸ ਰਹੇ ਹਨ ਕਿ ਅਗਸਤ ਮਹੀਨੇ ’ਚ ਬੇਰੋਜ਼ਗਾਰੀ ਦਰ 12 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ 8.3 ਫੀਸਦੀ ’ਤੇ ਪਹੁੰਚ ਗਈ। ਬੇਰੋਜ਼ਗਾਰਾਂ ਦੀ ਸੂਚੀ ’ਚ ਅੱਜ ਸਿਰਫ ਪੜ੍ਹੇ-ਲਿਖੇ ਨੌਜਵਾਨ ਹੀ ਨਹੀਂ ਹਨ ਸਗੋਂ ਇਸਦੀ ਮਾਰ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ, ਆਦਿਵਾਸੀਆਂ, ਦਲਿਤਾਂ, ਕਮਜ਼ੋਰ ਤਬਕਿਆਂ ’ਤੇ ਵੀ ਪੈ ਰਹੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਦੱਸਦੇ ਹਨ ਕਿ 2021’ਚ 42000 ਦਿਹਾੜੀਦਾਰ ਮਜ਼ਦੂਰਾਂ ਨੇ ਖੁਦਕੁਸ਼ੀ ਕਰ ਲਈ ਜਿਸ ਦਾ ਮੁੱਖ ਕਾਰਨ ਬੇਰੋਜ਼ਗਾਰੀ, ਆਰਥਿਕ ਤੰਗੀ , ਮਹਿੰਗਾਈ ਅਤੇ ਕਰਜ਼ ਹੈ।
ਇਸ ਤੋਂ ਇਲਾਵਾ ਅੱਜ ਦੇ ਇਸ ਮਈ ਦਿਵਸ਼ ਤੋਂ ਬੇਖਬਰ ਲੱਖਾਂ ਅਜਿਹੇ ਮਜ਼ਦੂਰ ਜੋ ਛੋਟੇ ਕਾਰਖਾਨੇ, ਫੈਕਟਰੀਆਂ, ਹਸਪਤਾਲ,ਅਤੇ ਹੋਰ ਅਦਾਰੇ ਹਨ ਜਿੰਨ੍ਹਾਂ ਵਿੱਚ ਮਜ਼ਦੂਰ ਕੰਮ ਕਰਦੇ ਹਨ। ਉਹਨਾਂ ਮਜ਼ਦੂਰਾਂ ਤੋਂ ਇਹਨਾਂ ਅਦਾਰਿਆਂ ਦੇ ਮਾਲਿਕ ਜਿਹੜੇ ਸਰਕਾਰ ਦੀਆਂ ਨੀਤੀਆਂ ਨੂੰ ਨਕਾਰ ਕੇ ਮਜ਼ਦੂਰਾਂ ਤੋਂ ਬੰਧੂਆਂ ਮਜ਼ਦੂਰਾਂ ਦੀ ਤਰਾਂ 12-14 ਘੰਟੇ ਕੰਮ ਕਰਵਾਉਂਦੇ ਹਨ ਅਤੇ ਬਦਲੇ ਵਿੱਚ 8-10 ਹਜ਼ਾਰ ਮਾਸਿਕ ਤਨਖਾਹ ਹੀ ਮਸਾਂ ਦਿੰਦੇ ਹਨ ਉਹ ਵੀ ਤੁੱਛ ਜਿਹੀ ਤਨਖਾਹ ਤੇ ਲੈ ਰਹੇ ਹਨ। ਇਸ ਵਰਗ ਨੂੰ ਕੋਈ ਗਜਟਿਡ ਛੁੱਟੀ ਨਹੀ ਹੁੰਦੀ ਏਥੇ ਤੱਕ ਕਿ ਹਫਤਾਵਾਰੀ ਐਤਵਾਰ ਛੁੱਟੀ ਵੀ ਨਹੀ ਦਿੱਤੀ ਜਾਦੀ ਇਸ ਦੇ ਉਲਟ ਜਦ ਕੋਈ ਮੁਲਾਜਮ ਛੁੱਟੀ ਮਾਰਦਾ ਹੈ ਤਾਂ ਉਸ ਦੇ ਉਸ ਦਿਨ ਦੀ ਦਿਹਾੜੀ ਕੱਟ ਲੈਂਦੇ ਨੇ। ਇਹਨਾਂ ਪ੍ਰਾਈਵੇਟ ਅਦਾਰਿਆਂ ਦੇ ਮਾਲਿਕਾਂ ਦੇ ਆਪਣੇ ਹੀ ਵੱਖਰੇ ਕਾਨੂੰਨ ਹੁੰਦੇ ਹਨ। ਜਹਿੜੇ ਕਿ ਆਪਣੇ ਪੱਖੀ ਹੀ ਹੁੰਦੇ ਨੇ ਮੁਲਾਜ਼ਮਾਂ ਪੱਖੀ ਕੋਈ ਕਾਨੂੰਨ ਨਹੀ ਹੁੰਦੇ । ਅਗਰ ਕੋਈ ਮੁਲਾਜ਼ਮ ਵਿਰੋਧ ਕਰਦਾ ਹੈ ਤਾਂ ਉਸ ਨੂੰ ਅਦਾਰੇ ਵਿੱਚੋਂ ਹਟਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਉਹਨਾਂ ਤੇ ਕਈ ਤਰ੍ਹਾਂ ਦੇ ਬੋਲੋੜੇ ਦੋਸ਼ ਲਗਾ ਕੇ ਆਨੇ ਬਹਾਨੇ ਜ਼ਬਰੀ ਹਟਾਇਆਂ ਜਾਂਦਾ ਹੈ । ਜੇਕਰ ਕੋਈ ਫਿਰ ਵੀ ਨਹੀ ਹੱਟਦਾ ਤਾਂ ਉਹਨਾਂ ਮਜ਼ਦੂਰਾਂ ਨੂੰ ਮਾਲਿਕਾਂ ਵੱਲੋਂ ਆਨੇ ਬਹਾਨੇ ਤੰਗ ਕੀਤਾ ਜਾਂਦਾ ਹੈ , ਉਹਨਾਂ ਨੂੰ ਏਨਾਂ ਜ਼ਲੀਲ ਕਰਦੇ ਹਨ ਕਿ ਉਹ ਆਪਣੇ ਆਪ ਹੀ ਨੌਕਰੀ ਛੱਡਣ ਲਈ ਮਜਬੂਰ ਹੋ ਜਾਂਦਾ ਹੈ ਜਾਂ ਫਿਰ ਉਹ ਖੁਦਕਸ਼ੀ ਕਰ ਜਾਂਦਾ ਹੈ । ਭਾਵੇਂ ਸਾਡਾ ਮੀਡੀਆ ਇਸ ਸੰਬੰਧ ਵਿੱਚ ਕਦੇ ਵੀ ਮੂੰਹ ਨਹੀ ਖੋਲਦਾ ਕਿਉਕਿ ਸਾਡੇ ਦੇਸ ਦੇ ਮੀਡੀਆ ਇਹਨਾਂ ਅਦਾਰਿਆਂ ਤੋਂ ਇਸ਼ਤਿਹਾਰ ਆਦਿਕ ਲੈਂਦੇ ਹਨ ਜਿਸ ਕਰਕੇ ਉਹ ਕਦੇ ਵੀ ਮਜ਼ਦੂਰਾਂ ਦੇ ਹੱਕ ਵਿੱਚ ਨਹੀ ਬੋਲਦੇ। ਇਸ ਲਈ ਇਹਨਾਂ ਅਦਾਰਿਆਂ ਵਿੱਚ ਕੰਮ ਕਰਦੇ ਕਾਮੇਂ ਇਹਨਾਂ ਮਾਲਿਕਾਂ ਦੇ ਹੱਥੋਂ ਜ਼ਲੀਲ ਹੋ ਕੇ ਕਈ ਵਿਚਾਰੇ ਮਜ਼ਦੂਰ ਤਾਂ ਆਪਣੀ ਨੌਕਰੀ ਤੋਂ ਹੱਥ ਧੋ ਬੈਠੇ ਨੇ ਜਾਂ ਫਿਰ ਵਿਚਾਰੇ ਮੁਲਾਜ਼ਮਾਂ ਨੂੰ ਮਜਬੂਰੀ ਨੂੰ ਵੱਸ ਦਸ ਤੋਂ ਬਾਰਾਂ ਘੰਟੇ ਕੰਮ ਕਰਨਾਂ ਪੈਦਾ ਹੈ। ਕਿਉਕਿ ਏਹਨਾਂ ਮਜ਼ਦੂਰਾਂ ਦੇ ਹੱਕ ਵਿੱਚ ਕੋਈ ਕਾਨੂੰਨ ਨਹੀ। ਇਸ ਪਾਸੇ ਸਾਡੀਆਂ ਸਰਕਾਰਾਂ ਬਿਲਕੁੱਲ ਧਿਆਂਨ ਨਹੀ ਦੇ ਰਹੀਆਂ ਅਤੇ ਨਾ ਹੀ ਕਿਰਤ ਵਿਭਾਗ ਚੇਤੰਨ ਹੈ ਉਹ ਵੀ ਇਹਨਾਂ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਸਾਰ ਲੈ ਰਹੀ ਨਾਂ ਹੀ ਉਹਨਾਂ ਨੂੰ ਕਿਰਤ ਵਿਭਾਗ ਰਜਿਸਟ੍ਰੇਸ਼ਨ ਹੀ ਕਰਦੀ ਹੈ। ਇਹਨਾਂ ਮੁਲਾਜ਼ਮਾਂ ਦਾ ਕੋਈ ਵੀ ਕਿਰਤ ਵਿਭਾਗ ਕੋਲ ਕੋਈ ਵੀ ਰਿਕਾਰਡ ਨਹੀ ਹੈ । ਇਹਨਾਂ ਮੁਲਾਜ਼ਮਾਂ ਦਾ ਨਿੱਜੀ ਅਦਾਰਿਆਂ ਵੱਲੋਂ ਮੁਲਾਜ਼ਮਾਂ ਦੇ ਦੁਰਘਟਨਾਗ੍ਰਸਤ ਹੋਣ ਤੇ ਕੋਈ ਸਹੂਲਤ ਨਹੀ ਦਿੱਤੀ ਜਾਂਦੀ ਕੋਈ ਮੈਡੀਕਲ ਬੀਮਾਂ ਨਹੀ ਕਰਵਾਇਆ ਜਾਂਦਾ, ਕੋਈ ਈ ਪੀ ਐਫ ਫੰਡ ਹੀ ਕੱਟਿਆ ਜਾਂਦਾ ਹੈ, ਨਾ ਹੀ ਇਹਨਾਂ ਕਾਮਿਆਂ ਦਾ ਦੂਜੇ ਮਜ਼ਦੂਰਾਂ ਦੇ ਵਾਂਗ ਹੀ ਕੋਈ ਇਹਨਾਂ ਦਾ ਲਾਭ ਪਾਤਰੀ ਕਾਰਡ ਹੀ ਬਣਾਇਆ ਜਾਂਦਾ ਹੈ। ਇਸ ਕਰਕੇ ਇਹ ਵੱਧ ਪੜ੍ਹਿਆ ਲਿਖਿਆ ਬੇਰੁਜ਼ਗਾਰੀ ਦੀ ਮਾ ਹੇਠ ਆਇਆ ਵਰਗ ਸਭ ਤੋਂ ਦੁੱਖੀ ਵਰਗ ਹੈ । ਉਹ ਆਪਣੇ ਦੁੱਖ ਵੀ ਕਿਸੇ ਅੱਗੇ ਨਹੀ ਰੋਂਦੇ ।ਕਿਉਕਿ ਉਹਨਾਂ ਦੀ ਕੋਈ ਵੀ ਸਰਕਾਰ ਦਾਸਤਾਨ ਸੁਣਨ ਲਈ ਅੱਗੇ ਨਹੀ ਆਉਂਦੀ ਹੈ। ਕਈ ਵਾਰ ਤਾਂ ਇਹਨਾਂ ਦੇ ਹਾਲਾਤ ਦੇਖ ਕੇ ਲੱਗਦਾ ਹੈ ਕਿ ਉਹ ਭਾਰਤ ਵਿੱਚ ਨਹੀ ਕਿਸੇ ਹੋਰ ਗ਼ੁਲਾਮ ਦੇਸ ਵਿੱਚ ਰਿਹ ਰਹੇ ਹਨ । ਜਦ ਸਾਰਾ ਦੇਸ ਮਜ਼ਦੂਰ ਦਿਵਸ਼, ਅਜਾਦੀ ਦਿਵਸ਼ ਮਨਾ ਰਹੇ ਹੁੰਦੇ ਨੇ ਤਾਂ ਇਹ ਵਿਚਾਰੇ ਇਹਨਾਂ ਇਤਿਹਾਸਕ ਦਿਨਾਂ ਤੋਂ ਬੇਖ਼ਬਰ ਮੋਲੇ ਬਲਦ ਵਾਂਗੂੰ ਪੰਜਾਲੀ ਹੇਠ ਸਿਰ ਦੇ ਕੇ ਕੰਮ ਕਰ ਰਹੇ ਹੁੰਦੇ ਹਨ। ਸੋ, ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਹਨਾਂ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਚਾਹੇ ਉਹ ਹਸਪਤਾਲ, ਸਕੂਲ, ਵਰਕਸ਼ਾਪ, ਦੁਕਾਨਾਂ ਹੋਣ ਉਹਨਾਂ ਦੀ ਕਿਰਤ ਵਿਭਾਗ ਵੱਲੋਂ ਰਜਿਸਟ੍ਰੇਸ਼ਨ ਜਰੂਰੀ ਹੋਵੇ । ਮੁਲਾਜ਼ਮਾਂ ਨੂੰ ਪੂਰੀ ਤਨਖਾਹਾਂ ਜੋ ਕਿ ਪੰਜਾਬ ਸਰਕਾਰ ਨਿਰਧਾਰਤ ਕਰਦੀ ਹੈ। ਉਹਨਾਂ ਨੂੰ ਉਸ ਹਿਸਾਬ ਨਾਲ ਤਨਖਾਹਾਂ ਦਿਵਾਉਣੀਆ ਯਕੀਨੀ ਬਣਾਈਆ ਜਾਣ ਹਫ਼ਤਾਵਾਰੀ ਛੁੱਟੀ ਅਤੇ ਹੋਰ ਸਰਕਾਰੀ ਛੁੱਟੀਆਂ ਮਜ਼ਦੂਰਾਂ ਨੂੰ ਦੇਣੀਆ ਹਰ ਅਦਾਰੇ ਵਿੱਚ ਯਕੀਨਨ ਬਣਾਈ ਜਾਵੇ। ਇਹਨਾਂ ਅਦਾਰਿਆਂ ਨੂੰ ਵੀ ਫੈਕਟਰੀ ਐਕਟ ਤਹਿਤ ਲਿਆਂਦੇ ਜਾਣ
ਦੱਸਣਾ ਬਣਦਾ ਹੈ ਕਿ ਅੱਜ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਵਿਚ ਬੇਰੁਜ਼ਗਾਰੀ ਦੀ ਦਰ ਬਾਲਗ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੇ ਮੁਕਾਬਲੇ ਜਿ਼ਆਦਾ ਹੈ। ਮੌਜੂਦਾ ਸਮਿਆਂ ਵਿੱਚ ਦੇਸ਼ ਵਿੱਚ ਬੇਰੁਜ਼ਗਾਰੀ ਦੀ ਸਮੱਸਿਆਂ ਪੜ੍ਹੇ ਲਿਖੇ ਨੌਜਵਾਨਾਂ ਵਿੱਚ ਬਹੁਤ ਜਿ਼ਆਦਾ ਹੈ ਅਤੇ ਦੇਸ਼ ਦੀ ਬੇਰੁਜ਼ਗਾਰੀ ਨੂੰ ਹੁਣ ਪੜ੍ਹੇ ਲਿਖੇ ਨੌਜਵਾਨਾਂ ਦੀ ਬੇਰੁਜ਼ਗਾਰੀ ਵੀ ਕਿਹਾ ਜਾ ਸਕਦਾ ਹੈ ਜਿਹੜੀ ਆਉਣ ਵਾਲੇ ਸਮੇਂ ਵਿੱਚ ਬਹੁਤ ਗੰਭੀਰ ਮਸਲਾ ਹੋਵੇਗਾ
ਧਰਮ ਪ੍ਰਵਾਨਾਂ
ਪਿੰਡ ਤੇ ਡਾਕ ਕਿਲ੍ਹਾ ਨੌਂ ਫਰੀਦਕੋਟ
9876717686