ਸੁਣੋਂ ਅੱਲ੍ਹੜ ਉਮਰ ਬੇ-ਲਗਾਮ ਹੁੰਦੀ ਏ।
ਸਹੀ ਗਲਤ ਤੋਂ ਇਹ ਅਨਜਾਣ ਹੁੰਦੀ ਏ।।
ਪਲ ਝਪਕਦੇ ਹੀ ਅੱਖਾਂ ਲੜਾਂ ਲੈਂਦੀ ਏ।
ਬਿਨ੍ਹਾਂ ਸੋਚੇ ਸਮਝੇ ਕਦਮ ਵਧਾ ਲੈਂਦੀ ਏ।।
ਖੁੱਦ ਦੇ ਪੈਰ ਤੇ ਕੁਹਾੜੀ ਮਾਰ ਲੈਂਦੀ ਏ।
ਭੇਤ ਦਿਲ ਆਪਣੇ ਦਾ ਸੁਣਾ ਦਿੰਦੀ ਏ।।
ਦਿਲ ਦੀ ਹਰ ਗੱਲ ਨੂੰ ਮੰਨ ਲੈਂਦੀ ਏ।
ਦਿਮਾਗ ਨੂੰ ਗੁੰਮਰਾਹ ਕਰ ਦਿੰਦੀ ਏ।।
ਮਾਪਿਆਂ ਤੋਂ ਕੰਨਾਂ ਭੇਟੀ ਮਾਰ ਲੈਂਦੀ ਏ।
ਮਾੜੀ ਸੋਚ ਨੂੰ ਇਹ ਉਤਸਾਹ ਦਿੰਦੀ ਏ।।
ਸੂਦ ਵਿਰਕ ਦੀ ਕਲਮ ਕੀ ਕਹਿੰਦੀ ਏ।
ਮਾਂ ਬਾਪ ਨੂੰ ਇੱਕ ਨੇਕ ਸਲਾਹ ਦਿੰਦੀ ਏ।।
ਜੇ ਮਾਂ ਅੱਲ੍ਹੜ ਧੀ ਨੂੰ ਸਹੇਲੀ ਬਣਾ ਲਵੇ।
ਖੁੱਦ ਦੀ ਧੀ ਨੂੰ ਏਸ ਉਮਰੇਂ ਸੰਭਾਲ ਲਵੇ।।
ਜੇ ਬਾਪ ਅੱਲ੍ਹੜ ਪੁੱਤ ਨੂੰ ਯਾਰ ਬਣਾ ਲਵੇ।
ਖੁੱਦ ਦੇ ਪੁੱਤ ਨੂੰ ਕੁਰਾਹੇ ਪੈਣ ਤੋਂ ਬਚਾ ਲਵੇ।।
ਸੂਦ ਵਿਰਕ ਕਹੇ ਮਾਂ ਬਾਪ ਜੇ ਠਾਣ ਲਵੇ।
ਏਸ ਅੱਲ੍ਹੜ ਉਮਰ ਦੇ ਕੰਨੀਂ ਹੱਥ ਲਵਾ ਦਵੇ।।

ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
ਮੋ : 98766-66381