ਪਿਆਰ ਦੀ ਬੇੜੀ ਡੁੱਬੀ ਪਹੁੰਚ ਕਿਨਾਰੇ ਆ
ਲੱਗੇ ਦੇਣ ਦਿਲਾਸੇ ਅੰਬਰ ਤੋੰ ਟੁੱਟੇ ਤਾਰੇ ਆ
ਨਕਾਬ ਸੁਹੱਪਣ ਰਮਜ਼ਾਂ ਦਾ ਜਖ਼ੀਰਾ ਡੂੰਘਾ
ਸ਼ੀਸ਼ੇ ਵਿੱਚ ਹੱਸਦੇ ਨੱਚਦੇ ਗੂੜ ਇਸ਼ਾਰੇ ਆ
ਜੇਠ ਵਿਚਾਰਾ ਸਾੜਿਆ ਠੰਡੀਆਂ ਤ੍ਰੇਲਾਂ ਨੇ
ਪੋਹ ਦੀ ਬੁੱਕਲ ਸਾਂਭਦੀ ਤਲਖ਼ ਸ਼ਰਾਰੇ ਆ
ਆਪਣੀ ਸੋਗ ਨੂੰ ਫੜਦੇ ਹੱਥ ਲੋਕੀ ਸੁਥਰੇ
ਬੇਸਹਾਰਾ ਲੱਜ਼ਤ ਏ ਰਹਿਨੁਮਾ ਸਹਾਰੇ ਆ
ਲੰਬੀ ਜੱਦੋਜ਼ਹਿਦ ਦਾ ਹਸ਼ਰ ਨਿਆਰਾ ਏ
ਗਮ ਲਵੇ ਦਮ ਚੈਨ ਦਾ ਮੇਰੇ ਦੁਆਰੇ ਆ
ਨਾ ਪੜ੍ਹਦੇ ਨਾ ਸੁਣਦੇ ਲੋਕੀ ਸ਼ਾਇਰਾਂ ਨੂੰ
ਲਫਜ਼ਾਂ ਵਾਲੇ ਚੰਦਨਾਂ ਗੀਤ ਖਿਲਾਰੇ ਆ
ਚੰਦਨ ਹਾਜੀਪੁਰੀਆ
pchauhan5572@gmail.com