ਆਉ ਨੀ ਸਈਓ
ਮਿਲ ਦਿਉ ਨੀ ਵਧਾਈ
ਅੱਜ ਦਿਨ ਸ਼ਗਨਾਂ ਦਾ
ਆਇਆ ਹੈ
ਦੂਰੋਂ ਨੇੜੋਂ ਸਕੇ – ਸੰਬੰਧੀਆਂ
ਤੇ ਦੋਸਤਾਂ ਨੇ ਆ ਝੁਰਮੁੱਟ ਪਾਇਆ ਹੈ
ਪਿਆਰੇ ਪੁੱਤ ਫਤਿਹਜੀਤ ਸਿੰਘ ਨੂੰ ਮਿਲ
ਸੱਭਨਾਂ ਨੇ ਵਟਣਾ ਲਾਇਆ ਹੈ
ਤੇ ਤੇਲ ਵੀ ਚੜ੍ਹਾਇਆ ਹੈ
ਰੱਲ-ਮਿਲ ਸੱਭਨੇ ਗੀਤ
ਸ਼ਗਨਾਂ ਦਾ ਗਾਇਆ ਹੈ ।
ਆਉ ਨੀ ਸਈਓ
ਮਿਲ ਦਿਉ ਨੀ ਵਧਾਈ
ਮਾਂ ਸੁਰਜੀਤ ਕੌਰ ਨੂੰ ਵਧਾਈ
ਪਿਤਾ ਪਿਆਰਾ ਸਿੰਘ ਕੁੱਦੋਵਾਲ ਨੂੰ ਵਧਾਈ
ਆਉ ਨੀ ਸਈਓ
ਮਿਲ ਦਿਉ ਨੀ ਵਧਾਈ ।
ਅੱਜ ਪੁੱਤ ਫਤਿਹਜੀਤ ਸਿੰਘ ਦੇ
ਮੱਥੇ ਸਿਹਰਾ ਸਜਾਇਆ ਹੈ
ਮਿਲ ਘੋੜੀ ਤੇ ਬਿਠਾਇਆ ਹੈ
ਸੱਭ ਨੇ ਮਿਲ ਨੱਚ ਨੱਚ ਕੇ
ਧਰਤੀ ਨੂੰ ਹਿਲਾਇਆ ਹੈ
ਭੰਗੜੇ ਵੀ ਖ਼ੂਬ ਪਾਏ ਨੇ
ਵਿਆਹ ਦੇ ਸੋਹਲੇ ਵੀ ਗਾਏ ਨੇ
ਮਾਂ ਸੁਰਜੀਤ ਕੌਰ ਤੇ ਭੰਗੜਾ ਕਿੰਗ
ਪਿਤਾ ਪਿਆਰਾ ਸਿੰਘ ਕੁੱਦੋਵਾਲ ਨੇ
ਰੱਜ ਰੱਜ ਭੰਗੜੇ ਪਾਏ ਨੇ
ਖ਼ੁਸ਼ੀ ਵਿਚ ਨੋਟ ਵੀ ਵਰ੍ਹਾਏ ਨੇ ।
ਆਉ ਨੀ ਸਈਓ
ਮਿਲ ਦਿਉ ਨੀ ਵਧਾਈ
ਮਾਂ ਸੁਰਜੀਤ ਕੌਰ ਨੂੰ ਵਧਾਈ
ਪਿਤਾ ਪਿਆਰਾ ਸਿੰਘ ਕੁੱਦੋਵਾਲ ਨੂੰ ਵਧਾਈ
ਆਉ ਨੀ ਸਈਓ
ਮਿਲ ਦਿਉ ਨੀ ਵਧਾਈ ।
ਫਤਿਹਜੀਤ ਸਿੰਘ ਆਣ ਨਵਰੀਤ ਜੌਹਲ
ਦੇ ਸਾਹਮਣੇ ਖਲੋਇਆ ਹੈ
ਦੋਹਾਂ ਨੇ ਮਿਲ ਜੈ ਮਾਲਾ ਪਾ
ਇਕ ਦੂਜੇ ਦੇ ਦਿਲਾਂ ਨੂੰ
ਪਿਆਰ ਨਾਲ ਸਜਾਇਆ ਹੈ
ਦੋਹਾਂ ਬੱਚਿਆਂ ਦੇ ਮਾਂਪਿਉ ਆਣ
ਦੋਹਾਂ ਨੂੰ ਲਾਵਾਂ ਤੇ ਬਿਠਾਇਆ ਹੈ
ਭਾਈ ਜੀ ਨੇ ਮਿੱਠੀ ਅਵਾਜ਼ ਵਿਚ
ਲਾਵਾਂ ਦੇ ਸ਼ਬਦ ਨੂੰ ਗਾਇਆ ਹੈ
ਆਖੀਰ ਇਹ ਸ਼ਬਦ ਪੜ੍ਹ
“ਵੀਆਹੁ ਹੋਆ ਮੇਰੇ ਬਾਬੁਲਾ
ਗੁਰਮੁਖੇ ਹਰਿ ਪਾਇਆ “
ਫਿਰ
“ਲਖ ਖੁਸੀਆ ਪਾਤਿਸਾਹੀਆ
ਜੇ ਸਤਿਗੁਰੁ ਨਦਰਿ ਕਰੇਇ “
ਸ਼ਬਦ ਪੜ੍ਹ ਭੋਗ ਪਾਇਆ ਹੈ ।
ਫਤਿਹਜੀਤ ਸਿੰਘ ਵਿਆਹ ਕੇ ਘਰ
ਨਵਰੀਤ ਜੌਹਲ ਨੂੰ ਲਿਆਇਆ ਹੈ
ਮਾਂ ਸੁਰਜੀਤ ਕੌਰ ਨੇ ਤੇਲ ਚੋ
ਪਿਆਰੀ ਧੀ ਰਾਣੀ ਨਵਰੀਤ ਜੌਹਲ ਨੂੰ
ਪਿਆਰ ਨਾਲ ਗਲੇ ਲਗਾ ਕੇ
ਘਰ ਅੰਦਰ ਲੰਘਾਇਆ ਹੈ ।
ਆਉ ਨੀ ਸਈਓ
ਮਿਲ ਦਿਉ ਨੀ ਵਧਾਈ
ਮਾਂ ਸੁਰਜੀਤ ਕੌਰ ਨੂੰ ਵਧਾਈ
ਪਿਤਾ ਪਿਆਰਾ ਸਿੰਘ ਕੁੱਦੋਵਾਲ ਨੂੰ ਵਧਾਈ
ਆਉ ਨੀ ਸਈਓ
ਮਿਲ ਦਿਉ ਨੀ ਵਧਾਈ ।
ਇਹ ਸੱਭ ਰਮਿੰਦਰ ਰੰਮੀ ਨੇ
ਖਿਆਲਾਂ ਵਿਚ ਸੰਜੋਆ ਹੈ
ਸੁਭਗ ਜੋੜੀ ਨੂੰ ਪਿਆਰ ਨਾਲ
ਗੱਲ ਲਾਇਆ ਹੈ
ਜੁੱਗ ਜੁੱਗ ਜੀਓ , ਸੁਖੀ ਵਸੋ
ਦੋਹਾਂ ਦਾ ਮੱਥਾ ਚੁੰਮ
ਅਸੀਸਾਂ ਦਾ ਮੀਂਹ ਵਰਸਾਇਆ ਹੈ ।
ਆਉ ਨੀ ਸਈਓ
ਮਿਲ ਦਿਉ ਨੀ ਵਧਾਈ
ਮਾਂ ਸੁਰਜੀਤ ਕੌਰ ਨੂੰ ਵਧਾਈ
ਪਿਤਾ ਪਿਆਰਾ ਸਿੰਘ ਕੁੱਦੋਵਾਲ ਨੂੰ ਵਧਾਈ
ਬੇਟਾ ਫਤਿਹਜੀਤ ਸਿੰਘ ਤੇ ਬੇਟੀ
ਨਵਰੀਤ ਜੌਹਲ ਨੂੰ ਵੀ ਵਧਾਈ
ਆਉ ਨੀ ਸਈਓ
ਮਿਲ ਦਿਉ ਨੀ ਵਧਾਈ ।
“ਵਧਾਈਆਂ ਵਧਾਈਆਂ ਗੁਰਸਿੱਖਾਂ ਮਨ ਵਧਾਈਆਂ “
( ਰਮਿੰਦਰ ਰੰਮੀ )