“ਤੂੰ ਸਜ-ਸੰਵਰ ਕੇ ਨਾ ਜਾਇਆ ਕਰ। ਲੋਕੀਂ ਭੈੜੀ ਨਜ਼ਰ ਨਾਲ ਵੇਖਦੇ ਹਨ।”
“ਜੀ।”
“ਤੂੰ ਫ਼ੈਸ਼ਨੇਬਲ ਕੱਪੜੇ ਨਾ ਪਾਇਆ ਕਰ। ਅਜਿਹੇ ਕੱਪੜੇ ਪਹਿਨਣੇ ਸਾਡੀ ਸੰਸਕ੍ਰਿਤੀ ਵਿੱਚ ਸ਼ਾਮਲ ਨਹੀਂ।”
“ਜੀ।”
“ਤੂੰ ਚੂੜੀਆਂ ਅਤੇ ਪੰਜੇਬ ਕਿਉਂ ਪਾਈ ਹੋਈ ਹੈ? ਇਨ੍ਹਾਂ ਦੀ ਆਵਾਜ਼ ਦੂਜਿਆਂ ਨੂੰ ਆਪਣੇ ਵੱਲ ਖਿੱਚਦੀ ਹੈ। ਮੈਂ ਨਹੀਂ ਚਾਹੁੰਦਾ ਕਿ ਕੋਈ ਦੂਜਾ ਤੇਰੇ ਵੱਲ ਅੱਖ ਚੁੱਕ ਕੇ ਵੀ ਵੇਖੇ।”
“ਜੀ।
…
…
ਇੱਕ ਦਿਨ ਪਤੀ ਨੂੰ ਕੁਝ ਕਾਗਜ਼ ਫੜਾਉਂਦਿਆਂ ਪਤਨੀ ਨੇ ਕਿਹਾ, “ਆਹ ਲਓ, ਮੈਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭ ਲਿਆ ਹੈ।”
“ਵਾਹ ਬਈ ਵਾਹ, ਕਮਾਲ ਕਰ ਦਿੱਤਾ ਤੂੰ ਤਾਂ… ਪਰ ਇਨ੍ਹਾਂ ਕਾਗਜ਼ਾਂ ਵਿੱਚ ਹੈ ਕੀ?”
“ਮੇਰੇ ਵੱਲੋਂ ਤਲਾਕ…।”
****

~ ਮੂਲ : ਮਨੋਜ ਧੀਮਾਨ
~ ਅਨੁ : ਪ੍ਰੋ. ਨਵ ਸੰਗੀਤ ਸਿੰਘ
(9417692015)