ਕਿਸੇ ਦਿਆਂ ਮੋਢਿਆਂ ਦੇ ਲੈ ਕੇ—ਸਹਾਰੇ
ਸਾਨੂੰ, ਮੁੱਢ ਤੋਂ, ਚੱਲਣ ਦੀ ਆਦਤ ਨਹੀ,
ਜਿੱਥੇ ਵੀ-ਅਸੀ ਖੜ ਜਾਂ ਅੜ ਜਾਂਦੇ ਹਾਂ
ਆਪਣੇ ਪੈਰਾਂ ਦੇ—ਦਮ ਤੇ ਹੀ ਖੜੀ ਦਾ,
ਕਹਿੰਦੇ, “ ਫਿਕਰ ਤਾਂ ਕਰਦੇ ਹੁੰਦੇ ਨੇ…
ਪਤੰਗ ਤੇ ਗੁੱਡੀਆਂ——ਹਵਾਵਾਂ ਦੀ,
ਅਸੀ ਤਾਂ ਬਣ ਕੇ ਬਾਜ਼, ਮਾਰ ਉਡਾਰੀ
ਅਸਮਾਨ ਦੀ ਹਿੱਕ ਉੱਤੇ ਜਾ ਚੜ੍ਹੀ ਦਾ,
ਹੱਸ-ਹੱਸ ਕੇ ਫੋਟੋਆਂ ਖਿਚਵਾਉਣ ਵਾਲੇ
ਤੈਨੂੰ ਤਾਂ—-ਬਹੁਤ ਹੀ—ਮਿਲ ਜਾਣਗੇ
ਪਰ ਜੋ ਦੁੱਖ-ਸੁੱਖ ,ਚ ਨਾਲ ਖੜ ਜਾਵਣ
ਓਦੋਂ ਪਤਾ ਚੱਲ ਜਾਂਦਾ ਬੰਦੇ ਦੀ ਬਣੀ ਦਾ
ਜਿੰਨਾਂ ਦੀ ਘਰ ਵਿੱਚ ਪੁੱਛ ਪ੍ਰਤੀਤ ਨਹੀ
ਵਿਆਹ ਵਿੱਚ ਰਹਿਣ ਵੈਟਰਾਂ ਨੂੰ ਘੂਰਦੇ
ਗਉ-ਗਰੀਬ ਨੂੰ ਕਰੀ ਜਾਣ ਜੋ ਟਿੱਚਰਾਂ
ਫਿਰ ਕੀ ਫ਼ਾਇਦਾ ਐਦਾਂ ਦੀ ਮੁੱਛ ਖੜੀ ਦਾ
ਚਮਚਾ ਗਿਰੀ ਦੇ—ਸਾਡੇ ਵਿੱਚ ਤੱਤ ਨਹੀ
ਟਾਮੇ ਟੱਲੇ ਨਾਲ ਸਾਡੀ ਮਿਲਦੀ ਮੱਤ ਨੀ
ਇਕੱਠੇ ਬਹਿ ਕੇ ਜਿਹਦੇ ਨਾਲ ਖਾ ਲਿਆ
ਪਿੱਠ ਪਿੱਛੇ ਕਦੇ ਕੀਤੀ, ਮੈਲੀ ਅੱਖ ਨਹੀ
ਮਾੜੇ ਸਮੇ ਵਿੱਚ ਦਿਲ ਕਦੇ ਨਹੀ ਛੱਡਿਆ
ਚਾਰ ਪੈਸੇ ਆਉਣ ਤੇ ਚੁੱਕੀ ਕਦੇ ਅੱਤ ਨੀ
ਦਿਲ ਮਿਲਿਆ ਦੇ ਦੀਪ ਨਿਭਾਵੇ ਰਿਸ਼ਤੇ
ਮਾਅਨੇ ਕੀ ਰੱਖਣ—ਫਿਰ ਕਰੋੜ ਲੱਖ ਨੀ
ਦੀਪ ਰੱਤੀ ✍️
🙏