ਫਿਲਮ ਇੰਡਸਟ੍ਰੀਜ ਦੇ ਉਸ ਅਦਾਕਾਰ ਨਾਲ ਤੁਹਾਨੂੰ ਰੁਬਰੂ ਕਰਵਾਉਣ ਜਾ ਰਹੇ , ਜਿਨਾਂ ਨੇ ਦਿੱਲੀ ਵਿਚ ਹੋਏ ਸਟੇਟ ਲੈਵਲ ਦੇ ਕੰਪੀਟੀਸ਼ਨ ਵਿਚ ਬੈਸਟ ਐਕਟਰ ਦਾ ਅਵਾਰਡ ਲੈ ਪੰਜਾਬੀ ਮਾਂ ਬੋਲੀ ਦਾ ਸਿਰ ਫਖ਼ਰ ਨਾਲ ਉੱਚਾ ਕੀਤਾ ਤੇ ਪੰਜਾਬ ਪੰਜਾਬੀਅਤ ਦਾ ਮਾਣ ਵਧਾਇਆ ਅਤੇ ਪਾਲੀਵੁੱਡ ਤੇ ਬਾਲੀਵੁੱਡ ਵਿਚ ਤਹਿਲਕਾ ਮਚਾਇਆਂ। ਓਨਾਂ ਦੀ ਅਦਾਕਾਰੀ ਦਾ ਜਲਵਾ ਕਈ ਦਿਗਜ ਅਦਾਕਾਰ ਵੀ ਦੇਖ ਦੰਗ ਰਹਿ ਗਏ। ਫਿਰ ਸਿਲਸਿਲੇਵਾਰ ਵੱਖ ਵੱਖ ਟੀ.ਵੀ ਸੀਰੀਅਲ, ਟੈਲੀ ਫਿਲਮ, ਵੈਬ ਸੀਰੀਜ਼,ਪਾਲੀਵੁੱਡ ਫਿਲਮ ਤੇ ਬਾਲੀਵੁੱਡ ਫਿਲਮ ਸਫ਼ਰ ਦਾ ਸੁਰੂ ਹੋਇਆਂ। ਓਨਾਂ ਜੀ ਪੰਜਾਬੀ, ਕਲਰਜ਼ ਅਤੇ ਪੀ ਟੀ ਸੀ ਪੰਜਾਬੀ ਚੈਨਲ ਤੇ ਆਪਣੀ ਅਦਾਕਾਰੀ ਦੇ ਰੰਗ ਬਿਖੇਰ ਦਰਸ਼ਕਾਂ ਉਪਰ ਆਪਣੀ ਵਿਲੱਖਣ ਛਾਪ ਛੱਡੀ।
ਮੇਰੀ ਮੁਰਾਦ ਉਸ ਚਰਚਿਤ ਅਦਾਕਾਰ “ਅਮਰੀਕ ਸਿੰਘ ਤੇਜਾ” ਤੋ ਹੈ, ਜਿਨਾਂ ਦੀ ਦਮਦਾਰ ਬੁਲੰਦ ਅਦਾਕਾਰੀ ‘ਹਾਕਮ ਸਿੰਘ ਦੇ ਰੋਲ ਨੇ ਟੀ ਵੀ ਫਿਲਮ ‘ਛੜਿਆਂ ਨੂੰ ਦਫਾ ਕਰੋ’ ਵਿਚ ਸਿਨੇਮਾ ਪ੍ਰੇਮੀਆਂ ਨੂੰ ਮੂੰਹ ‘ਚ ਉਗਲਾ ਲੈਣ ਲਈ ਮਜਬੂਰ ਕਰ ਦਿੱਤਾ ਤੇ ਫਿਲਮ ਜਗਤ ਵਿਚ ਆਪਣੀ ਵਿਲੱਖਣ ਭੱਲ ਸਥਾਪਿਤ ਕਰ ਆਪਣੇ ਸੁਪਨਿਆਂ ਨੂੰ ਅੰਜਾਮ ਦਿੱਤਾ।
ਇਕ ਰੰਗਕਰਮੀ ਤੌਰ ਤੇ ਓਨਾਂ ਨੇ ਪੰਜਾਬ ਹੀ ਨਹੀ ਵਿਦੇਸ਼ਾ ਵਿੱਚ ਵੀ ਅਪਣੀ ਅਦਾਕਾਰੀ ਦੇ ਰੰਗ ਬਿਖੇਰੇ ਤੇ ਪੰਜਾਬੀ ਮਾਂ ਬੋਲੀ ਦੇ ਝੰਡੇ ਗੱਡੇ । ਭਾਵੇਂ ਨਾਟਕ ਸਾਹਿਬਾ, ਤੋਤਾ ਬੋਲਦਾ,ਬਲਦੇ ਟਿੱਬੇ,ਅਪਹਰਣ ਵਿਚਾਰਾ ਦਾ, ਦਾਸਤਾਨ ਏ ਸਾਰਾਗੜੀ, ਸੰਤ ਸਿਪਾਹੀ, ਕ੍ਰਿਸ਼ਨ ਲੀਲਾ, ਤਨ ਤੰਦੂਰ ਤੇ ਰਾਮ ਲੀਲਾ ਵਿੱਚ ਆਪਣੀ ਵੱਖ ਵੱਖ ਤਰਾਂ ਦੀ ਬਿਹਤਰੀਨ ਅਦਾਕਾਰੀ ਨਾਲ ਸੁਮਾਰ ਕਰਵਾਇਆਂ।
ਟੀ ਵੀ ਸੀਰੀਅਲ ਦੁੱਲਾ ਭੱਟੀ, ਗੂੰਗੀ ਤਵਾਰੀਖ,ਥੈਂਕ ਯੂ ਮਿਸਟਰ ਗਲੈਡ, ਟੱਬਰ ਹਿੱਟਸ ਤੇ ਗੀਤ ਢੋਲੀ, ਸੱਸੇ ਨੀਂ ਸੱਸੇ ਖੁਸ਼ੀਆ ‘ਚ ਵੱਸੇ ਅਤੇ ਜਲਦ ਦਰਸ਼ਕਾਂ ਦੀ ਕਚਹਿਰੀ ਹਾਜ਼ਰ ਹੋ ਰਹੇ ਹਨ , ਸੀਰੀਅਲ “ਨੈਨਾਂ” ਨਾਲ , “ਨੈਨਾਂ” ਸੀਰੀਅਲ ਨਵੇੰ ਮੀਲ ਪੱਥਰ ਸਥਾਪਿਤ ਕਰੇਗਾ।
ਜੇਕਰ ਟੀ ਵੀ ਚੈਨਲਾਂ ਤੇ ਪ੍ਰਕਾਸ਼ਿਤ ਹੋਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਸੂਰਜ ਦਾ ਕਾਤਿਲ, ਗੁਰੂ ਗੋਬਿੰਦ ਸਿੰਘ ਜੀ,ਅਮਰ ਖਾਲਸਾ,ਛੜਿਆਂ ਨੂੰ ਦਫਾ ਕਰੋ,ਹਿੰਦ ਦੀ ਚਾਦਰ ਤੇ ਸ਼ਹੀਦਾਂ ਦਾ ਸਰਤਾਜ ਨੇ ਰਾਹੀ ਅਪਣੀ ਅਦਾਕਾਰੀ ਨਾਲ ਨਵੀਂਆਂ ਪੈੜਾਂ ਦਾ ਸਿਰਜਣ ਕੀਤਾ।
‘ਅਮਰੀਕ ਸਿੰਘ ਤੇਜਾ ਜੀ’ ਨੇ ਅਪਣੀ ਮਾਣਮੱਤੀ ਅਦਾਕਾਰੀ ਵੈਬ ਸੀਰੀਜ਼ ਚੰਡੀਗੜ੍ਹ ਵਾਲਾ, ਵੰਗਾਂ ਤੇ ਐਰਰ ਆਫ ਕਿਸਮਤ ਵਿੱਚ ਅਦਾਕਾਰੀ ਕਰ ਵਾਹ ਵਾਹ ਖੱਟੀ। ਪਾਲੀਵੁੱਡ ਫਿਲਮ “ਫੱਫੇ ਕੁਟਣੀ” ਨੂਰੀ ਬਾਜਵਾ ਜੀ ਨਾਲ ਤੇ “ਬਾਗੀ ਹਵਾਏ” ਫਿਲਮਜ਼ ‘ਚ ਅਦਾਕਾਰ ਵਜੋੰ ਆਪਣੀ ਤਮਸੀਲ ਕਰਵਾਈ।
ਵੀਹ ਦੇ ਕਰੀਬ ਰੇਡੀਓ ਪ੍ਰੋਗਰਾਮ ਵਿਚ ਸ਼ਾਮਲ ਹੋਏ।
ਏਥੇ ਬਸ ਨਹੀ ਫਿਰ ਤੇਜਾ ਜੀ ਨੇ ਆਪਣਾ ਰੁਖ ਬਾਲੀਵੁੱਡ ਵੱਲ ਕੀਤਾ। ਬਾਲੀਵੁੱਡ ਮੂਵੀਜ਼ ਵਿੱਚ ਦਿਗਜ ਅਦਾਕਾਰਾਂ ਨਾਲ ਦੇਸ਼ ਹੋਇਆਂ ਪ੍ਰਦੇਸ਼,ਬੰਤਾਂ ਸਿੰਘ, ਸਹੀਦੇ ਏ ਮੁਹੱਬਤ ਤੇ ਹਵਾਏ ਆਦਿ ਮੂਵੀਜ਼ ਨੂੰ ਅੰਜਾਮ ਦਿੱਤਾ। ਇਹ ਫਿਲਮਾਂ ਜਲਦ ਸਿਨੇਮਾਘਰ ਵਿਚ ਤਹਿਲਕਾ ਮਚਾਉਣ ਆ ਰਹੀਆਂ ਹਨ। ਪੰਜਾਬੀ ਮਾਂ ਬੋਲੀ ਦੇ ਲਾਡਲੇ ਸਪੂਤ “ਅਮਰੀਕ ਸਿੰਘ ਤੇਜਾ” ਲਈ ਦੁਆਵਾਂ। ਏਨਾਂ ਦੀ ਮਿਹਨਤ ਲਗਨ ਨੂੰ ਸਲਾਮ। ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392
