ਪੰਜਾਬੀ ਸੰਗੀਤ ਜਗਤ ਵਿੱਚ ਆਪਣੇ ਪਲੇਠੇ ਗੀਤ “ਹੱਸਦੀ ਨੇ ਦਿਲ ਮੰਗਿਆ” ਰਾਹੀ ਲੋਕ ਗਾਇਕ ‘ਛਿੰਦਾ ਸਿੰਘ ਚੱਕ ਵਾਲਾ ‘ ਸੰਗੀਤ ਪ੍ਰੇਮੀਆਂ ਨਾਲ ਰੂਹਦਾਰੀ ਦੀ ਸਾਂਝ ਪਾਉਣ ਜਾ ਰਹੇ ਹਨ। ਇਸ ਗੀਤ ਨੂੰ ਪਾਲੀਵੁੱਡ ਦੇ ਚਰਚਿਤ ਅਦਾਕਾਰ ਤੇ ਗੀਤਕਾਰ ਕੁਲਦੀਪ ਨਿਆਮੀ ਤੇ ਛਿੰਦਾ ਚੱਕ ਵਾਲਾ ਨਾਲ ਮਿਲ ਪੰਜਾਬੀ ਪੈਤੀ ਅੱਖਰਾਂ ਦੇ ਖੂਬਸੂਰਤ ਗੁਲਦਸਤੇ ‘ਚੋ ਬੇਸ਼ਕੀਮਤੀ ਖੂਬਸੂਰਤ ਸ਼ਬਦਾਂ ਦੀ ਰਸਦ ਲੈ ਪਰੋਇਆਂ। ਇਸ ਗੀਤ ਦੇ ਲੋਕ ਗਾਇਕ “ਛਿੰਦਾ ਸਿੰਘ ਚੱਕ ਵਾਲਾ” ਦੀ ਸੁਰੀਲੀ ਮਿਠਾਸ ਭਰੀ ਆਵਾਜ਼ ਨਾਲ ਸੁਮੇਲ ਕਰ ਸੰਗੀਤਕ ਧੁੰਨਾਂ ਨਾਲ ਸਿੰਗਾਰਿਆਂ ਹੈ।ਪ੍ਰਸਿੱਧ ਸੰਗੀਤਕਾਰ ਸ਼ਿਵਮਨੀ ਨੇ ।
ਇਸ ਗੀਤ ਦਾ ਫਿਲਮਾਂਕਣ ਕੋਟਕਪੂਰਾ ਦੇ ਜਿਨਾਂ ਨੇ ਕਈ ਗੀਤਾਂ ਨੂੰ ਤੇ ਸੌਰਟ ਮੂਵੀ ਆਦਿ ਦਰਸ਼ਕਾਂ ਦੀ ਝੋਲੀ ਪਾਈਆਂ ਹਨ। ਪ੍ਰਸਿੱਧ ਡਾਇਰੈਕਟਰ “ਆਸੂ ਕੋਟਕਪੂਰਾ” ਵੱਲੋ ਡਾਇਰੈਕਟ ਕੀਤਾ ਗਿਆਂ । ਇਸ ਗੀਤ ਵਿੱਚ ਅਦਾਕਾਰ ਵਜੋ ਪਾਲੀਵੁੱਡ ਦੇ ਮੰਝੇ ਅਦਾਕਾਰ ‘ਮਨੀ ਨਿਆਮੀ’, ਪ੍ਰੀਤ ਸਮਾਣਾ ਤੇ ਦਲਜੀਤ ਕਲਿਆਣ ਵੱਲੋ ਵਿਲੱਖਣ ਖੂਬਸੂਰਤ ਅਦਾਕਾਰੀ ਨਾਲ ਸੁਮਾਰ ਕਰਵਾਇਆਂ ਗਿਆ ਹੈ। ਇਸ ਗੀਤ ਦੇ ਸਾਰੇ ਖੂਬਸੂਰਤ ਦ੍ਰਿਸ਼ਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ ਹੈ । ਪਾਲੀਵੁੱਡ ਦੇ ਮੰਨੇ ਪ੍ਰਮੰਨੇ ਕੈਮਰਾਮੈਨ “ਅਰਸ਼ਦੀਪ ਕੈਮ” ਨੇ।
ਇਹ ਗੀਤ 26 ਅਕਤੂਬਰ ਨੂੰ ਸਰੋਤਿਆਂ ਦੀ ਕਚਹਿਰੀ ਵਿੱਚ ਸਨਮੁੱਖ ਹੋ ਮਨੋਰੰਜਨ ਦਾ ਹਿੱਸਾ ਬਣ ਵਿਲੱਖਣ ਛਾਪ ਛੱਡਣ ਜਾ ਰਿਹਾ ਹੈ।
ਇਸ ਨੂੰ ਆਖਰੀ ਮੁਕਾਮ ਤੱਕ ਪਹੁੰਚਾਉਣ ਲਈ ਦਿਨ-ਰਾਤ ਇਕ ਕਰ ਪ੍ਰੋਡਕਸ਼ਨ “ਟੀਮ ਨਿਆਮੀ ਮਿਊਜਿਕ”। ਇਸ ਚੈਨਲ ਤੇ ਰਲੀਜ਼ ਹੋਵੇਗਾ । ‘ਟੀਮ ਨਿਆਮੀ ਮਿਊਜਿਕ’ ਨੂੰ ਸਰੋਤਿਆ ਤੋ ਬਹੁਤ ਉਮੀਦ ਹੈ ਤੇ ਓਹ ਵਧੀਆ ਹੁੰਗਾਰੇ ਦੀ ਸਰੋਤਿਆ ਤੋ ਆਸ ਕਰਦੀ ਹੈ। ਤੁਹਾਨੂੰ ਸਭ ਨੂੰ, ਇਸ ਗੀਤ ਨੂੰ ਸੁਣਨਾ ਤੇ ਵੱਧ ਤੋ ਵੱਧ ਸੇਅਰ ਕਰ , ਕਮੈਂਟ ਕਰ , ਪੂਰੀ ਟੀਮ ਦੀ ਮਿਹਨਤ ਦਾ ਮੁੱਲ ਜਰੂਰ ਮੋੜਨਾ । ਮੇਰੀਆਂ ਦੁਆਵਾ ਪੂਰੀ ਟੀਮ ਲਈ , ਓਹ ਏਦਾਂ ਦੀ ਵਧੀਆ ਖੂਬਸੂਰਤ ਗੀਤਾਂ ਨੂੰ ਸੰਗੀਤਕ ਪ੍ਰੇਮੀਆ ਦੀ ਝੋਲੀ ਪਾ ਸਾਂਝ ਪਾਉਂਦੇ ਰਹਿਣ। ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392

