ਨਿੱਕੇ ਨਿੱਕੇ ਬਾਲਾਂ ਨੂੰ ਅਸੀਂ ਖੂਬ ਪੜ੍ਹਾਇਆ
ਇੱਕ ਸ਼ਿਕਾਰੀ ਨੇ ਸੁੱਟ ਚੋਗਾ ਜਾਲ ਵਿਛਾਇਆ।
ਚੋਗੇ ਦੇ ਮਿੱਠੇ ਲਾਲਚ ਨੇ ਕਈ ਕਬੂਤਰਾਂ ਨੂੰ ਫਸਾਇਆ
ਫਸੇ ਤੇ ਡਰੇ ਕਬੂਤਰਾਂ ਨੂੰ ਏਕੇ ਦਾ ਨੁਸਖ਼ਾ ਚੇਤੇ ਆਇਆ।।
ਏਕੇ ਦਾ ਬਲ ਲਾ ਆਪਣੇ ਸਣੇ ਜਾਲ ਉਡਾ ਦਿੱਤਾ
ਵੱਡਾ ਬਣਦਾ ਸੀ ਜੋ ਸ਼ਿਕਾਰੀ ਸੋਚੀ ਪਾ ਦਿੱਤਾ।
ਬੱਚਿਆਂ ਨੂੰ ਪੜ੍ਹਾਉਂਦੇ ਪੜਾਉਂਦੇ ਖੁਦ ਭੁੱਲ ਬੈਠੇ
ਆਪਣਿਆਂ ਨੂੰ ਭੁੱਲ ਬੁੱਕਲ ਦੇ ਸੱਪਾਂ ਤੇ
ਡੁੱਲ ਬੈਠੇ।।
ਸਮੇਂ ਦੀ ਅੱਜ ਪੁਕਾਰ ਤੇ ਨਾਜੁਕ ਵੇਲੇ ਦਾ ਤਕਾਜ਼ਾ
ਰਲ ਹੰਭਲਾ ਮਾਰ ਦੁਸ਼ਮਣ ਦਾ ਚੁੱਕ ਦਿਓ ਜਨਾਜ਼ਾ।
ਤੁਹਾਡੀ ਆਪਸੀ ਫੁੱਟ ਨੇ ਦੁਸ਼ਮਣ ਨੂੰ ਭੂਏ ਚੜ੍ਹਾਤਾ
ਏਡਾ ਵੀ ਖੱਬੀ ਖਾਣ ਨਹੀਂ ਜਿੱਡਾ ਤੁਸੀਂ ਬਣਾਤਾਂ।।
ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਤੇ ਤੁਸੀਂ ਪਹਿਰੇਦਾਰ
ਦੁਸ਼ਮਣ ਤੁਹਾਡੇ ਵਿੱਚ ਬੈਠਾ ਹੋ ਜਾਓ ਖਬਰਦਾਰ।
ਤੁਹਾਡੀ ਗੈਰਤ,ਅਣਖ ਨੂੰ ਵੰਗਾਰ ਕੇ ਕਿੱਦਾ ਗੱਜੂਗਾਂ
ਜੇ ਏਕੇ ਦਾ ਬਲ ਦਿਖਾਇਆ ਮੈਦਾਨ ਛੱਡ ਭੱਜੂਗਾਂ।।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।