ਸਾਡੇ ਪਿੰਡਾਂ ਵਿੱਚ ਵੇਖਣ-ਸੁਨਣ ,ਚ ਆਮ ਆਉਂਦਾ ਸੀ ਕਿ ਜਿੰਨਾਂ ਦੇ ਘਰ ਵਿਆਹ ਜਾਂ ਕੋਈ ਖੁਸ਼ੀ ਦਾ ਕਾਰਜ ਹੁੰਦਾ ਸੀ,ਰਿਸ਼ਤੇਦਾਰ ਮੇਲੀ ਸੰਗੀ ਵਿਆਹ ਵਾਲੇ ਦਿਨ ਤੋ ਪੰਜ ਸੱਤ ਦਿਨ ਪਹਿਲਾਂ ਹੀ ਬਿਰਾਜਮਾਨ ਹੋ ਜਾਂਦੇ ਸਨ, ਕਿ ਜਾ ਕੇ ਕੰਮ ਕਾਰ ਵਿੱਚ ਹੱਥ ਵਟਾਇਆ ਜਾਵੇ….
ਆਂਢ-ਗੁਆਂਢ ਤੇ ਰਿਸ਼ਤੇਦਾਰੀ ਚੋ ਪੰਜ ਸੱਤ ਮੁੰਡੇ ਟਰਾਲੀ ਜੋੜ ਕੇ
ਪਿੰਡ ਚੋ ਘਰ ਘਰ ਜਾ ਕੇ ਮੰਜੇ-ਬਿਸਤਰੇ ਇਕੱਠੇ ਕਰਦੇ, ਕਿ, ਰਿਸ਼ਤੇਦਾਰਾਂ ਨੂੰ ਰਾਤ ਨੂੰ ਸੌਣ ਪੈਣ ਵਿੱਚ ਕੋਈ ਦਿਖਤ ਨਾ ਆਵੇ
ਸੋਚਣ ਵਾਲੀ ਗੱਲ ਤਾਂ ਇਹ ਸੀ, ਕਿ ਵਿਆਹ ਦਾ ਕਾਰਜ ਹੋਏ ਨੂੰ
ਪੰਜ-ਸੱਤ ਦਿਨ ਬੀਤ ਚੁੱਕੇ ਹੁੰਦੇ ਸਨ, ਪਰ ਇਕੱਠੇ ਕੀਤੇ ਮੰਜੇ, ਬਿਸਤਰਿਆਂ ਨੂੰ ਘਰੋਂ ਘਰੀ ਵਾਪਸ ਕਰਨ ਵਾਰੇ ਕੋਈ ਨਾ ਸੋਚਦਾ
ਸਗੋਂ ਪਿੰਡ ਵਾਲਿਆਂ ਨੂੰ ਵਿਆਹ ਵਾਲਿਆਂ ਦੇ ਘਰ ਖੁਦ ਜਾ ਕੇ
ਆਪਣੇ ਆਪਣੇ ਮੰਜੇ ਬਿਸਤਰੇ ਪਛਾਣ ਕੇ ਲਿਆਉਣੇ ਪੈਂਦੇ ਸਨ…
ਅਸਲ ਵਿੱਚ ਇਸ ਨੂੰ ਹੀ ਕਿਹਾ ਜਾਂਦਾ ਆਪਸੀ ਭਾਈਚਾਰਾ,
ਅੱਜ ਕੱਲ ਇਹ ਰਵਾਜ ਦਿਨੋ ਦਿਨ ਖਤਮ ਹੁੰਦੇ ਜਾ ਰਹੇ ਹਨ
ਨਾ ਤਾਂ ਅੱਜ ਕੱਲ ਕੋਈ ਮੰਜੇ ਬਿਸਤਰੇ ਇਕੱਠੇ ਕਰਦਾ ਏ, ਕਿਉਂ ਕਿ ਵਿਆਹ ਤਾਂ ਪੈਲੇਸਾਂ ਵਿੱਚ ਹੋਣ ਲੱਗ ਗਏ, ਰਿਸ਼ਤੇਦਾਰ ਮੌਕੇ ਤੇ ਹੀ ਆਉਂਦੇ ਹਨ, ਸ਼ਾਮ ਨੂੰ ਆਪਣੇ ਆਪਣੇ ਘਰ ਵਾਪਸ ਪਰਤ ਜਾਂਦੇ ਹਨ
ਦੀਪ ਰੱਤੀ ✍️