ਅੱਜ ਦੇ ਇਸ ਮਹਿਨੇ ਦੇ ਵਿਚ ਜੋ ਗੁਰੂ ਦਾ ਉਪਦੇਸ਼ ਸਾਨੂੰ ਦ੍ਰਿੜ ਕਰਵਾਇਆ ਹੈ।ਇਸ ਵਿਚ ਸਭ ਤੋਂ ਪਹਿਲਾਂ ਖ਼ਾਸ ਕਰਕੇ ਹਿੰਦੁਸਤਾਨ ਦੀ ਧਰਤੀ ਤੇ ਇਸ ਮਹੀਨੇ ਦੇ ਵਿਚ ਮੋਸਮ ਆਪਣੀ ਬਹੁਤ ਵੱਡੀ ਥਾਂ ਰੱਖਦਾ ਹੈ।
ਹਾੜ ਦੇ ਮਹੀਨੇ ਵਿਚ ਲੂਆਂ ਗਰਮ ਚੱਲਦੀਆਂ ਹਨ। ਸੂਰਜ ਦੀਆਂ ਕਿਰਨਾਂ ਤੱਪਦੀਆ ਧਰਤੀ ਤੇ ਪੈਂਦੀਆਂ ਹਨ। ਉਸ ਤਪਸ਼ ਨਾਲ ਉਹਨਾਂ ਕਿਰਨਾਂ ਦੇ ਨਾਲ ਮਨੁੱਖ ਕੀ ਬਨਸਪਤੀ, ਕੀ ਪਸ਼ੂ ਪੰਛੀ ਹਰ ਇਕ ਉਂਪਰ ਉਹ ਤਪਸ਼ ਉਹ ਗਰਮ ਲੂਆਂ ਆਪਣਾ ਅਸਰ ਪਾਉਂਦੀਆਂ ਹਨ। ਲੋਕਾਂ ਕੋਲ ਤਪਸ਼ ਨੂੰ ਦੂਰ ਕਰਨ ਦੇ ਸਾਧਨ ਵੀ ਹਨ।
ਪੁਰਾਤਨ ਸਮੇਂ ਲੋਕ ਤਪਸ਼ ਦੂਰ ਕਰਨ ਲਈ ਰੁੱਖਾਂ ਥੱਲੇ ਬੈਠਦੇ ਸਨ। ਕੲ,ਈ ਪਹਾੜਾਂ ਦੀ ਚੋਟੀ ਤੇ ਜਾ ਕੇ ਦਿਨ ਬਤੀਤ ਕਰਦੇ ਸਨ।
ਹਾੜ ਦਾ ਮਹੀਨਾ ਉਨ੍ਹਾਂ ਲਈ ਕਠਿਨ ਹੈ। ਦੂਖਦਾਈ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਨਹੀਂ। ਕਹਿੰਦੇ ਹਨ।
ਜੋ ਹਿਰਦੇ ਵਾਹਿਗੁਰੂ ਦਾ ਨਾਮ ਹੋਵੇ ਤਾਂ ਉਬਲਦੀ ਦੇਗ, ਅੱਗ ਦੀ ਤਪਸ਼ ਵੀ ਉਸ ਦਾ ਕੁਝ ਨਹੀਂ ਵਿਗਾੜ ਸਕਦੀ।
ਇਕ ਗੁਰਮੁਖ ਆਦਮੀ ਕਹਿਣ ਲੱਗਾ ਜਦੋਂ ਮੈਂ ਲਾਹੌਰ ਦੀ ਧਰਤੀ ਵੱਲ ਦੇਖਦਾ ਹਾਂ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਹੋਏ ਹਨ।
ਸਰੀਰ ਤੇ ਗਰਮ ਰੇਤਾ ਪਿਆ ਪੈਂਦਾ ਹੈ। ਸਾਹਮਣੇ ਉਬਲਦੀ ਦੇਗ ਵਿਚ ਬੈਠੇ ਹਨ। ਕਹਿੰਦਾ ਹੈ।
ਮੇਰੇ ਅੰਦਰੋਂ ਇਕ ਹੂਕ ਨਿਕਲੀ—-ਏ ਦੁਨੀਆਂ ਦੇ ਲੋਕੋਂ ਸ਼ਹਿਦੀ ਸਾਖੀ ਸੁਣਾਉਣੀ ਬਹੁਤ ਸੌਖੀ ਹੈ। ਪਰ ਜੋ ਗੁਰੂ ਅਰਜਨ ਦੇਵ ਜੀ ਕਰ ਗਏ ਹਨ। ਉਹ ਕਿਸੇ ਨੇ ਨਹੀਂ ਕਰ
ਸਕਣਾ ਨਾ ਹੀ ਕੋਈ ਮੁਕਾਬਲਾ ਕਰ ਸਕਦਾ ਹੈ।
ਸਾਡਾ ਗਰਮ ਤੱਵੇ ਨਾਲ ਹੱਥ ਲੱਗ ਜਾਏ ਅਸੀਂ ਤੜਪ ਉਠਦੇ ਹਨ।
ਅਸਾੜ ਦਾ ਮਹੀਨਾ ਉਨ੍ਹਾਂ ਵਾਸਤੇ ਤੱਪਦਾ ਹੈ ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਵਾਸ ਨਹੀਂ ਹੈ।ਮੰਨ ਲੌ ਅੰਦਰ ਤਪਸ਼ ਹੈ ਝੀਲ ਦੇ ਕਿਨਾਰੇ ਜਾਕੇ ਘਰ ਵਸਾ ਲੌ। ਘਰ ਵੀ ਠੰਡੇ ਪਾਣੀ ਵਿੱਚ ਹੋਵੇ ਬੂਹੇ ਬਾਰੀਆਂ ਨੇ ਤੈਨੂੰ ਬਾਹਰੋਂ ਹੀ ਠੰਡਾ ਰਖਣਾ ਹੈ। ਅੰਦਰ ਤਾਂ ਤੇਰੇ ਤਪਸ਼ ਸ਼ਾਂਤੀ ਨਹੀਂ ਮਿਲਣੀ।
ਨਾਮ ਜਪਣ ਨਾਲ ਅੰਦਰ ਵੀ ਸੀਤਲਤਾ ਆ ਜਾਦੀ ਹੈ। ਪਰ ਸਰਤ ਇਹ ਹੈ ਕੀ ਨਾਮ ਜਪਣ ਦੇ ਨਾਲ ਨਿਮਰਤਾ ਵੀ ਹੋਵੇ। ਫਿਰ ਆਸਾੜ ਦਾ ਦਾ ਮਹੀਨਾਂ ਸੀਤਲਤਾ ਪ੍ਰਧਾਨ ਕਰੇਗਾ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18