ਬਹੁਤ ਕੁਝ ਕਿਹਾ ਸੀ ਉਹਨੂੰ,ਉਹਨੇ ਚੁੱਪ ਕਰਕੇ ਸਹਿ ਲਿਆ ਉਹ ਬਾਹਰੋਂ ਚੁੱਪ ਸੀ ਪਰ ਅੰਦਰ ਸ਼ੋਰ ਚੱਲਦਾ ਸੀ,ਪਰ ਉਹ ਕਰ ਵੀ ਕੀ ਸਕਦੀ ਸੀ ਕਿਉਕਿ ਉਹ ਇਕ ਕੁੜੀ ਸੀ ਤਾਂ ਕਿਸੇ ਤੇ ਨਈ ਜੋਰ ਚੱਲਦਾ ਸੀ,
ਲੋਕ ਕਹਿੰਦੇ ਨੇ ਕਿ ਸ਼ਰੀਫ਼ ਕੁੜੀਆ ਸਿਰਫ ਘਰ ਵਿੱਚ ਹੀ ਰਹਿੰਦੀਆਂ ਨੇ ਪਰ ਮੈਂ ਕਹਿਣੀ ਆ ਕਿ ਸ਼ਰੀਫ਼ ਕੁੜੀਆ ਸ਼ਰੀਫ ਹੀ ਰਹਿੰਦੀਆਂ ਨੇ ਚਾਹੇ ਉਹ ਪਿੰਡ ਰਹਿਣ , ਚੰਡੀਗੜ ਜਾ ਕੈਨੇਡਾ ਅਮਰੀਕਾ,
ਉਹਦੇ ਵੀ ਕੁਝ ਫਰਜ ਨੇ ਜਿਹੜੇ ਉਹਨੂੰ ਗਲਤ ਕਦਮ ਤੋਂ ਰੋਕਦੇ ਨੇ ,ਕਿਉਕਿ ਉਹਦੇ ਘਰ ਦੇ ਕਿਹੜਾ ਗਲਤ ਸੋਚਦੇ ਸੀ।
ਉਝਂ ਉਹਨੂੰ ਡਰ ਨਈ ਲੱਗਦਾ ਸੀ ਮੌਤ ਤੋਂ ਪਰ ਉਹ ਇਕ ਕੁੜੀ ਸੀ ਨਾ ਜੇ ਕੁਝ ਗਲਤ ਕਰਦੀ ਤਾਂ ਲੋਕਾਂ ਦੀ ਸੋਚ ਅਤੇ ਲੋਕਾਂ ਨੇ ਉਹਦੇ ਘਰਦਿਆਂ ਨੂੰ ਮਿਹਣੇ ਦੇ-ਦੇ ਜਿਉਂਦੇ ਜੀਅ ਮਾਰ ਦੇਣਾ ਸੀ।
ਹਾਂ ਮੰਨਿਆ ਸਾਡੀ ਮਾਂ ਘੱਟ ਪੜੀ ਲਿਖੀ ਆ , ਪਰ ਉਹਨੇ ਮੇਰੀ ਕਿਤਾਬਾਂ ਦਾ ਰੱਖਣਾ ਸੰਭਾਲ ਕੇ ਰੱਖਿਆ, ਇੱਕ ਕੁੜੀ ਨੂੰ ਸਾਰੀ ਉਮਰ ਲੰਘ ਜਾਂਦੀ ਆ ਆਪਣੀ ਮਾਂ ਨੂੰ ਦੇਖ ਦੇਖ ਕੇ ਸਿੱਖਣ ਚ ਜੋ ਕੁੜੀਆ ਮਾਂ ਨੂੰ ਸਮਝ ਦੀਆ ਉਹਨਾਂ ਨੂੰ ਨਾ ਤਾਂ ਚੁੰਨੀ ਭਾਰੀ ਲੱਗਦੀ ਆ ਨਾ ਘਰ ਦਾ ਕੋਈ ਕੰਮ ਛੋਟਾ ਵੱਡਾ ਲੱਗਦਾ।
ਹੁਣ ਉਹ ਜੇ ਜਿਉਂਦੀ ਆ ਤਾਂ ਬਸ ਆਪਣੇ ਘਰਦਿਆਂ ਕਰਕੇ, ਹੁਣ ਉਹਦੇ ਸਾਰੇ ਚਾਅ, ਖੁਸੀਆਂ ਅੰਦਰੋਂ ਮਰ ਚੁੱਕੀਆਂ ਨੇ।
ਚੰਗੀਆਂ ਕੁੜੀਆ ਚੰਗੇ ਅਹੁਦੇ ਵਾਂਗ ਹੁੰਦੀਆ ਜੌ ਕਦੇ ਕਦੇ ਅਨਪੜਾਂ ਨੂੰ ਮਿਲ ਜਾਂਦੀਆਂ
ਹੁਣ ਨਈ ਰੋਂਦੀ ਉਹ ਕਿਸੇ ਪਿਛੇ ਕਿਉਕਿ ਉਹਨੇ ਬਹੁਤ ਸਹਿ ਲਿਆ ਸੀ ਹੁਣ ਉਹਦਾ ਦਿਲ ਪੱਥਰ ਹੋ ਗਿਆ ਸੀ।
ਹੁਣ ਉਹ ਕਿਸੇ ਤੇ ਏਤਬਾਰ ਨਈ ਕਰਦੀ, ‘ਲਬਪ੍ਰੀਤ ਨੇ ਤਾਂ ਦੋਸਤੀ ਚ’ ਵੀ ਧੋਖਾ ਖਾਦਾ ਤਾਂ ਈ ਸਾਇਦ ਹੁਣ ਉਹ ਕਿਸੇ ਨੂੰ ਪਿਆਰ ਨਈ ਕਰਦੀ❤️🩹🌸
ਕਿਸਮਤ ਪਹਿਲਾਂ ਹੀ ਲਿੱਖੀ ਜਾ ਚੁੱਕੀ ਹੈ ਕੋਸ਼ਿਸ਼ ਕਰਨ ਨਾਲ ਕਿ ਮਿਲੇਗਾ , ਕਿ ਪਤਾ ਕਿਸਮਤ ਚ ਲਿਖਿਆ ਹੋਵੇ ਕਿ ਕੋਸ਼ਿਸ਼ ਕਰਨ ਨਾਲ ਹੀ ਸਭ ਕੁਛ ਮਿਲੇਗਾ

ਇਕ ਕੁੜੀ🙇♀️
ਲੇਖਕ:- ਲਵਪ੍ਰੀਤ ਕੌਰ
ਡੀ ਼ਪੀ.ਈ.
ਦਸਮੇਸ਼ ਗਲੋਬਲ ਸਕੂਲ ਬਰਗਾੜੀ
ਪੇਸ਼ਕਸ਼ ਪੱਤਰਕਾਰ ਗੁਰਦੀਪ ਸਿੰਘ ਢਿੱਲੋਂ
79867-00442
ਡੀ.ਪੀ.ਈ. (ਸਾਬਕਾ )
ਦਸਮੇਸ਼ ਗਲੋਬਲ ਸਕੂਲ ਬਰਗਾੜੀ
