ਜਲੰਧਰ ਦੂਰਦਰਸ਼ਨ ਤੋਂ ਆਪਣੇ ਐਕਟਿੰਗ ਦੇ ਕਰੀਅਰ ਦਾ ਆਗਾਜ਼ ਕਰਨ ਵਾਲੀ ਜਲੰਧਰ ਸ਼ਹਿਰ ਦੀ ਜੰਮਪਲ ਸੁਸ਼ਮਾ ਪ੍ਰਸ਼ਾਂਤ ਨੇ ਜਲੰਧਰ ਦੂਰਦਰਸ਼ਨ ਤੋਂ ਸਰਦਾਰਜੀਤ ਬਾਵਾ ਦੀ ਨਿਰਦੇਸ਼ਨਾ ਹੇਠ ਕਾਫੀ ਲੰਮਾ ਸਮਾਂ ਕੰਮ ਕਰਨ ਤੋਂ ਬਾਅਦ ਅੱਗੇ ਕੁਝ ਹੋਰ ਵੱਡਾ ਕਰਨ ਦੇ ਇਰਾਦੇ ਨਾਲ ਫ਼ਿਲਮ ਮਾਇਆ ਨਗਰੀ ਮੁੰਬਈ ਚਲੀ ਗਈ । ਉਥੇ ਤਿੰਨ ਦਹਾਕਿਆਂ ਤੋਂ ਵੱਧ ਵੱਡੇ ਤੇ ਛੋਟੇ ਪਰਦੇ ਤੇ ਕਾਫੀ ਫ਼ਿਲਮਾਂ ਤੇ ਸੈਂਕੜੇ ਸੀਰੀਅਲਾਂ ਵਿਚ ਆਪਣੀ ਵਧੀਆ ਪਹਿਚਾਣ ਬਣਾਉਣ ਤੋਂ ਬਾਅਦ ਫਿਰ ਦਿਲ ਵਿਚ ਇਕ ਕਸਕ ਜਾਗੀ ਕਿ ਮੈਨੂੰ ਵੀ ਦੁਬਾਰਾ ਪੰਜਾਬੀ ਫ਼ਿਲਮਾਂ ਵਿਚ ਕੰਮ ਕਰਨਾ ਚਾਹੀਦਾ ਹੈ। ਸੁਸ਼ਮਾ ਜੀ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੋ ਕੇ ਡਾਇਰੈਕਟਰ ਦੇਵੀ ਸ਼ਰਮਾ ਨੇ ਆਪਣੀ ਪੰਜਾਬੀ ਫਿਲਮ ‘ਹਵੇਲੀ ਇਨ ਟਰਬੱਲ’ ਇਕ ਸ਼ਾਨਦਾਰ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ। ਉਸ ਦੁਆਰਾ ਨਿਭਾਏ ਕਿਰਦਾਰ ਤੋਂ ਦਰਸ਼ਕਾਂ ਦੇ ਦਿਲਾਂ ਤੇ ਅਟੁੱਟ ਛਾਪ ਛੱਡੀ ।
ਉਸ ਤੋਂ ਬਾਅਦ ਪੱਕੇ ਤੌਰ ਤੇ ਉਹ ਦੇਵੀ ਸ਼ਰਮਾ ਦੀ ਹਰ ਫ਼ਿਲਮ ਵਿਚ ਨਜ਼ਰ ਆਉਣ ਲੱਗੀ। ਇਸ ਨਵੇਂ ਵਰ੍ਹੇ 2025
7 ਜਨਵਰੀ ਨੂੰ ਓ ਟੀ ਟੀ ਪਲੇਟਫਾਰਮ ਤੇ ਰੀਲੀਜ਼ ਹੋਵੇਗੀ। ਫ਼ਿਲਮ ‘ਹਸਰਤ’ ਵਿਚ ਉਹ ਇਕ ਵਿਲੱਖਣ ਕਿਰਦਾਰ ਵਿਚ ਨਜ਼ਰ ਆਵੇਗੀ।
ਗੱਲਬਾਤ ਦੌਰਾਨ ਸੁਸ਼ਮਾ ਜੀ ਨੇ ਦੱਸਿਆ ਕਿ ਕੰਮ ਹੀ ਮੇਰੀ ਪੂਜਾ ਹੈ। ਇਕ ਚੰਗਾ ਕਿਰਦਾਰ ਕਰਕੇ ਉਸਨੂੰ ਸਕੂਨ ਮਿਲਦਾ ਹੈ। ਮੈਂ ਦਰਸ਼ਕਾਂ ਤੋਂ ਉਹ ਉਸਨੂੰ ਪਹਿਲਾਂ ਵਾਂਗ ਮਾਣ ਤੇ ਸਤਿਕਾਰ ਦੇਣਗੇ।
ਇਸ ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿਚ
ਸੁਮਿਤ ਮਾਣਕ, ਲੱਖਾ ਲਖਵਿੰਦਰ, ਪ੍ਰਭ ਗਰੇਵਾਲ, ਦਿਵਜੋਤ ਕੌਰ, ਹਰਜੀਤ ਵਾਲੀਆਂ, ਸੁਸ਼ਮਾ ਪ੍ਰਸ਼ਾਂਤ, ਬੌਬ ਖਹਿਰਾ, ਕੀਆਂ ਸ਼ਰਮਾ, ਦੀਦਾਰ ਗਿੱਲ, ਅਰਵਿੰਦਰ ਭੱਟੀ, ਰੂਪ ਸੰਧੂ ਤੇ ਪ੍ਰੀਤ ਸੋਢੀ ਆਦਿ।
ਨਿਰਦੇਸ਼ਕ ਦੇਵੀ ਸ਼ਰਮਾ
ਨਿਰਮਾਤਾ ਸੁਮਿਤ ਮਾਣਕ ( ਯੈਸ ਮੈਨ ਫ਼ਿਲਮਜ਼)
ਸਹਾਇਕ ਨਿਰਮਾਤਾ ਸੌਰਵ ਸੁਨੇਜਾ
ਪਟਕਥਾ ਲੇਖਕ ਵਿਸ਼ਵ ਸੁਨੇਜਾ

ਮੰਗਤ ਗਰਗ
ਫ਼ਿਲਮ ਜਰਨਲਿਸਟ
ਮੋਬਾਈਲ ਨੰਬਰ -98223-98202
